ਇੰਡੀਆ ਬੁਲਸ ਹਾਊਸਿੰਗ ਫਾਈਨਾਂਸ ’ਚ ਹੁਣ ਤਕ ਦੀ ਸਭ ਤੋਂ ਵੱਡੀ ਗਿਰਾਵਟ

09/30/2019 5:35:04 PM

ਨਵੀਂ ਦਿੱਲੀ – ਇੰਡੀਆਬੁਲਸ ਹਾਊਸਿੰਗ ਫਾਈਨਾਂਸ ਦੇ ਸ਼ੇਅਰਾਂ ’ਚ ਅੱਜ ਹੁਣ ਤਕ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ  ਕਿਉੰਕਿ ਅਦਾਲਤ ਨੇ ਕੰਪਨੀ ’ਚ ਧੋਖਾਦੇਹੀ ਦੇ ਦੋਸ਼ ਦੀ ਜਾਂਚ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਹੈ। ਖਾਸ ਤੌਰ ਤੇ ਲਕਸ਼ਮੀ ਵਿਲਾਸ ਬੈਂਕ ’ਤੇ ਪ੍ਰਾਪਟ ਕਰੈਕਟਿਵ ਐਕਸ਼ਨ (ਪੀ. ਸੀ. ਏ.) ਤਹਿਤ ਆਰ. ਬੀ. ਆਈ. ਵਲੋਂ ਰੋਕ ਲਗਾਏ ਜਾਣ ਦੇ ਬਾਅਦ  ਇੰਡੀਆਬੁਲਸ ਹਾਊਸਿੰਗ ਫਾਈਨਾਂਸ ਦੀ ਸਾਖ ਨੂੰ ਧੱਕਾ ਲਗਾ ਹੈ। ਜਿਕਰਯੋਗ ਹੈ ਕਿ ਲਕਸ਼ਮੀ ਵਿਲਾਸ ਬੈਂਕ ਅਤੇ ਇੰਡੀਆਬੁਲਸ ਹਾਊਸਿੰਗ ਫਾਈਨਾਂਸ ਵਿਲਯ ਦੀ ਯੋਜਨਾ ’ਤੇ ਕੰਮ ਕਰ ਰਹੇ ਹਨ।

ਇੰਟ੍ਰਾਡੇ ਕਾਰੋਬਾਰ ’ਚ 38.5 ਫੀਸਦੀ ਹੇਠਾ ਲੁੜਕਿਆ ਇੰਡੀਆਬੁਲਸ ਹਾਊਸਿੰਗ ਫਾਈਨਾਂਸ

ਇੰਟ੍ਰਾਡੇ ਕਾਰੋਬਾਰ ’ਚ ਬੀ. ਐੱਸ. ਈ. ’ਤੇ ਇੰਡੀਆਬੁਲਸ ਹਾਊਸਿੰਗ ਫਾਈਨਾਂਸ ਦੇ ਸ਼ੇਅਰਾਂ ਨੇ 38.5 ਫੀਸਦੀ ਗਿਰਾਵਟ ਦੇ ਨਾਲ 240.10 ਰੁਪਏ ਦਾ ਹੇਠਲਾ ਪੱਧਰ ਛੂਹ ਲਿਆ। ਇਹ ਕੰਪਨੀ ਦੇ ਸ਼ੇਅਰਾਂ ਦੀ ਹੁਣ ਤਕ ਦੀ ਸਭ ਤੋੰ ਵੱਡੀ ਇਕਦਿਨੀਂ ਗਿਰਾਵਟ ਹੈ। ਇਸ ਪੱਧਰ ’ਤੇ ਆਖਰੀ ਵਾਰ ਕੰਪਨੀ ਦੇ ਸ਼ੇਅਰ 4 ਜੁਲਾਈ 2014 ਨੂੰ ਸਨ, ਜਦੋਂ ਇਹ 242.95 ਰੁਪਏ ’ਤੇ ਬੰਦ ਹੋਏ ਸਨ। ਦੁਪਹਿਰ ਲਗਭਗ 2 ਵਜੇ ਕੰਪਨੀ ਦੇ ਸ਼ੇਅਰ 33.48 ਫੀਸਦੀ ਗਿਰਾਵਟ ਦੇ ਨਾਲ 259.05 ਰੁਪਏ ’ਤੇ ਕਾਰੋਬਾਰ ਕਰ ਰਹੇ ਹਨ। ਸ਼ੁੱਕਰਵਾਰ ਨੂੰ ਕੰਪਨੀ ਦੇ ਸ਼ੇਅਰ 389.45 ਰੁਪਏ ’ਤੇ ਬੰਦ ਹੋਏ ਸਨ।

ਲਕਸ਼ਮੀ ਵਿਲਾਸ ਬੈਂਕ ’ਤੇ ਪਾਬੰਦੀ ਨਾਲ ... ਨੂੰ ਲੈ ਕੇ ਉਪਜਿਆ ਸ਼ੱਕ

ਇੰਡੀਆਬੁਲਸ ਹਾਊਸਿੰਗ ਫਾਈਨਾਂਸ ਅਤੇ ਲਕਸ਼ਮੀ ਵਿਲਾਸ ਬੈਂਕ ਵਿਲਯ ਦੀ ਯੋਜਨਾ ’ਤੇ ਕੰਮ ਕਰ ਰਹੇ ਹਨ। ਲਕਸ਼ਮੀ ਵਿਲਾਲ ਬੈਂਕ ’ਤੇ ਆਰ. ਬੀ. ਆਈ. ਨੇ ਸ਼ੁੱਕਰਵਾਰ ਦੇ ਪ੍ਰਭਾਵ ਤੋਂ ਪੀ. ਸੀ. ਏ. ਤਹਿਤ ਰੋਕ ਲਗਾ ਦਿੱਤੀ ਹੈ। ਇਸ ਨਾਲ ਵਿਲਯ ਲਈ ਜੋਖਿਮ ਦੇ ਹਾਲਾਤ ਬਣ ਗਏ ਹਨ। ਲਕਸ਼ਮੀ ਵਿਲਾਸ ਦੇ ਸ਼ੇਅਰ ਬੀ. ਐੱਸ. ਈ. ’ਤੇ 4.92 ਫੀਸਦੀ ਗਿਰਾਵਟ ਦੇ ਨਾਲ 34.75 ਰੁਪਏ ਦੇ ਹੇਠਲੇ ਸਰਕਟ ’ਤੇ ਲਾਕ ਹੋ ਗਏ। ਇਹ ਬੈਂਕ ਦੇ ਸ਼ੇੱਰਾਂ ਲਈ ਪਿਛਲੇ 52 ਹਫਤੇ ਦਾ ਹੇਠਲਾ ਪੱਧਰ ਵੀ ਹੈ। ਹੇਠਲੇ ਸਰਕਟ ’ਤੇ ਲਾਕ ਹੋਣ ਦਾ ਮਤਲਬ ਇਹ ਹੈ ਕਿ ਫਿਲਹਾਲ ਇਸ ਸ਼ੇਅਰ ’ਚ ਕਾਰੋਬਾਰ ਰੋਕ ਦਿੱਤਾ ਗਿਆ ਹੈ ਕਿਉਂਕਿ ਇਸ ਨੇ ਵਾਧੂ ਗਿਰਵਾਟ ਦੀ ਨਿਰਧਾਰਤ ਸੀਮਾ ਨੂੰ ਛੂਹ ਲਿਆ ਹੈ।

ਇੰਡੀਆਬੁਲਸ ਦੇ ਹੋਰ ਸ਼ੇਅਰਾਂ ’ਚ ਵੀ ਗਿਰਾਵਟ

ਇੰਡੀਆਬੁਲਸ ਸਮੂਹ ਦੇ ਹੋਰ ਸ਼ੇਅਰਾਂ ’ਚ ਵੀ ਗਿਰਾਵਟ ਦਾ ਮਾਹੌਲ ਦੇਖਿਆ ਗਿਆ। ਬੀ. ਐੱਸ. ਈ. ’ਤੇ ਇੰਡੀਆ ਬੁਲਸ ਰੀਅਲ ਅਸਟੇਟ 9.91 ਫੀਸਦੀ ਗਿਰਾਵਟ ਦੇ ਨਾਲ 45.90 ਦੇ ਹੇਠਲੇ ਸਰਕਟ ’ਤੇ ਲਾਕ ਸੀ। ਇੰਡੀਆਬੁਲਸ ਵੈਂਚਰ ਲਿਮਟਿਡ ਵੀ ਲਗਭਗ 20 ਫੀਸਦੀ ਡਿੱਗ ਕੇ 123.75 ਦੇ ਹੇਠਲੇ ਸਰਕਟ ’ਤੇ ਲਾਕ ਸੀ।


Related News