ਆਸਟ੍ਰੇਲੀਆ-ਭਾਰਤ ਆਰਥਿਕ ਵਪਾਰ ਸਮਝੌਤੇ ਦੀ ਤਾਰੀਖ਼ ਤੈਅ, 29 ਦਸੰਬਰ ਤੋਂ ਹੋਵੇਗਾ ਲਾਗੂ

Wednesday, Nov 30, 2022 - 03:23 PM (IST)

ਆਸਟ੍ਰੇਲੀਆ-ਭਾਰਤ ਆਰਥਿਕ ਵਪਾਰ ਸਮਝੌਤੇ ਦੀ ਤਾਰੀਖ਼ ਤੈਅ, 29 ਦਸੰਬਰ ਤੋਂ ਹੋਵੇਗਾ ਲਾਗੂ

ਨਵੀਂ ਦਿੱਲੀ- ਆਸਟ੍ਰੇਲੀਆ-ਭਾਰਤ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤਾ (ਈ.ਸੀ.ਟੀ.ਏ.) 29 ਦਸੰਬਰ ਤੋਂ ਲਾਗੂ ਹੋ ਜਾਵੇਗਾ। ਬੁੱਧਵਾਰ ਨੂੰ ਭਾਰਤ 'ਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓ ਫਾਰੇਲ ਨੇ ਇਸ ਦੀ ਘੋਸ਼ਣਾ ਕੀਤੀ। ਰਾਜਦੂਤ ਓ ਫਾਰੇਲ ਨੇ ਟਵੀਟ ਕੀਤਾ ਕਿ ਤਾਰੀਖ਼ ਤੈਅ ਹੋ ਗਈ ਹੈ। ਆਸਟ੍ਰੇਲੀਆ-ਭਾਰਤ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤਾ 29 ਦਸੰਬਰ ਨੂੰ ਲਾਗੂ ਹੋਵੇਗਾ, ਦੋਵਾਂ ਦੇਸ਼ਾਂ ਲਈ ਨਵੇਂ ਬਾਜ਼ਾਰ ਪਹੁੰਚ ਕੇ ਮੌਕੇ ਪ੍ਰਦਾਨ ਕਰੇਗਾ ਅਤੇ ਆਉਣ ਵਾਲੇ ਦਹਾਕਿਆਂ 'ਚ ਦੋਸਤੀ ਨੂੰ ਸੁਰੱਖਿਅਤ ਕਰੇਗਾ। 
ਇਹ ਘੋਸ਼ਣਾ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਨੀਸ ਦੇ ਬਿਆਨ ਦੇ ਇਕ ਹਫ਼ਤੇ ਬਾਅਦ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਨਾਲ ਦੇਸ਼ ਦਾ ਮੁਕਤ ਵਪਾਰ ਸਮਝੌਤਾ ਸੰਸਦ ਤੋਂ ਪਾਸ ਹੋ ਗਿਆ ਹੈ। ਅਲਬਨੀਸ ਨੇ 22 ਨਵੰਬਰ ਨੂੰ ਟਵੀਟ ਕੀਤਾ, ਬ੍ਰੇਕਿੰਗ -ਭਾਰਤ ਦੇ ਨਾਲ ਸਾਡਾ ਮੁਕਤ ਵਪਾਰ ਸਮਝੌਤਾ ਸੰਸਦ ਤੋਂ ਪਾਸ ਹੋ ਗਿਆ ਹੈ। 
ਅੱਜ ਇਕ ਪ੍ਰੈੱਸ ਬਿਆਨ 'ਚ ਅਲਬਨੀਸ ਸਰਕਾਰ ਨੇ ਕਿਹਾ ਕਿ ਉਹ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਭਾਰਤ ਸਰਕਾਰ ਨੇ ਆਸਟ੍ਰੇਲੀਆ-ਭਾਰਤ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ (ਈ.ਸੀ.ਟੀ.ਏ) ਦੇ ਲਾਗੂ ਕਰਨ ਲਈ ਆਪਣੀਆਂ ਘਰੇਲੂ ਲੋੜਾਂ ਨੂੰ ਪੂਰਾ ਕਰ ਲਿਆ ਹੈ। ਇਹ ਵਪਾਰ ਸਮਝੌਤਾ ਦੋਵਾਂ ਦੇਸ਼ਾਂ ਨੂੰ ਇਕ-ਦੂਜੇ ਦੇ ਬਾਜ਼ਾਰ 'ਚ ਨਵੀਂ ਪਹੁੰਚ ਪ੍ਰਦਾਨ ਕਰੇਗਾ। ਇਹ ਸਮਝੌਤਾ 29 ਦਸੰਬਰ ਤੋਂ ਆਸਟ੍ਰੇਲੀਆਈ ਵਪਾਰਾਂ ਅਤੇ ਉਪਭੋਗਤਾਵਾਂ ਲਈ ਲਾਗੂ ਹੋ ਗਿਆ। ਆਸਟ੍ਰੇਲੀਆ ਦੀ ਸੰਸਦ ਨੇ ਸਰਕਾਰ ਦੇ ਵਪਾਰ ਸਮਝੌਤੇ ਨਾਲ ਜੁੜੇ ਬਿੱਲਾਂ ਨੂੰ ਸਰਵਸਮਤੀ ਨਾਲ ਪਾਸ ਕਰਨ ਦੇ ਨਾਲ ਪਿਛਲੇ ਹਫ਼ਤੇ ਵਪਾਰ ਸਮਝੌਤੇ ਲਈ ਆਪਣੀਆਂ ਘਰੇਲੂ ਲੋੜਾਂ ਨੂੰ ਆਖਰੀ ਰੂਪ ਦੇ ਦਿੱਤਾ ਸੀ।


author

Aarti dhillon

Content Editor

Related News