''ਮੰਗੋਲੀਆ ''ਚ ਭਾਰਤ ਦੀ ਸਹਾਇਤਾ ਨਾਲ ਤੇਲ ਸੋਧ ਕਾਰਖਾਨਾ 2022 ਦੇ ਆਖਿਰ ਤੱਕ ਹੋਵੇਗਾ ਤਿਆਰ''

09/21/2019 1:48:10 PM

ਨਵੀਂ ਦਿੱਲੀ — ਮੰਗੋਲੀਆ 'ਚ ਭਾਰਤ ਵਲੋਂ ਇਕ ਅਰਬ ਡਾਲਰ ਦੀ ਸਹਾਇਤਾ ਨਾਲ ਸਥਾਪਤ ਕੀਤੀ ਜਾ ਰਹੀ ਰਿਫਾਇਨਰੀ ਦਸੰਬਰ 2022 ਤੱਕ ਤਿਆਰ ਹੋ ਜਾਵੇਗੀ। ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਧਰਮਿੰਦਰ ਪ੍ਰਧਾਨ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਤੇਲ ਸੋਧ ਪਲਾਂਟ ਨਾਲ ਮੰਗੋਲੀਆ ਦੀ ਤਿੰਨ ਚੌਥਾਈ ਜ਼ਰੂਰਤ ਇਸ ਨਾਲ ਪੂਰੀ ਹੋਣ ਲੱਗੇਗੀ।

ਪ੍ਰਧਾਨ ਮੰਗੋਲੀਆ ਦੇ ਰਾਸ਼ਟਰਪਤੀ ਖਲਤਮਾਗਿਨ ਬੱਤੁਗਲਾ ਦੇ ਨਾਲ ਭਾਰਤ ਯਾਤਰਾ 'ਤੇ ਆਏ ਉਥੋਂ ਦੇ ਇਕ ਕਾਰੋਬਾਰੀ ਵਫਦ ਦੇ ਨਾਲ ਹੋਈ ਬੈਠਕ ਨੂੰ ਸੰਬੋਧਿਤ ਕਰ ਰਹੇ ਸਨ। ਰਾਸ਼ਟਰਪਤੀ ਬੱਤੁਗਲਾ ਪੰਜ ਦਿਨ ਭਾਰਤ ਦੀ ਯਾਤਰਾ 'ਤੇ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 2015 ਦੀ ਮੰਗੋਲਿਆ ਯਾਤਰਾ ਦੁਵੱਲੇ ਸੰਬੰਧਾਂ 'ਚ ਇਕ ਨਵਾਂ ਬਦਲਾਓ ਲਿਆਉਣ ਵਾਲੀ ਸੀ।

ਪ੍ਰਧਾਨ ਨੇ ਕਿਹਾ ਕਿ ਮੰਗੋਲੀਆ 'ਚ ਨਿਰਮਾਣ ਅਧੀਨ ਇਹ ਕਾਰਖਾਨਾ ਦੋਵਾਂ ਦੇਸ਼ਾਂ ਦੀ ਮਿੱਤਰਤਾ ਦਾ ਚਮਕਦਾ ਹੋਇਆ ਨਮੂਨਾ ਹੈ। ਇਸ ਦੀ ਸਮਰੱਥਾ 15 ਲੱਖ ਟਨ ਸਾਲਾਨਾ ਹੋਵੇਗੀ। ਭਾਰਤ ਦੀ ਸਰਕਾਰੀ ਕੰਪਨੀ ਇੰਜੀਨੀਅਰਸ ਇੰਡੀਆ ਲਿਮਟਿਡ(ਈ.ਆਈ.ਐਲ.) ਇਸ ਪ੍ਰੋਜੈਕਟ ਲਈ ਸੇਵਾਵਾਂ ਦੇ ਰਹੀ ਹੈ। ਇਸ ਕਾਰਖਾਨੇ ਨੂੰ 2022 ਤੱਕ ਪੂਰਾ ਕਰ ਲਿਆ ਜਾਵੇਗਾ। ਰਾਸ਼ਟਰਪਤੀ ਬੱਤੁਲਗਾ ਨੇ ਕਿਹਾ ਕਿ ਮੋਦੀ ਦੀ ਮੰਗੋਲੀਆ ਯਾਤਰਾ ਦੇ ਦੌਰਾਨ ਭਾਰਤ ਨੇ ਉਨ੍ਹਾਂ ਦੇ ਦੇਸ਼ ਨੂੰ ਰਿਫਾਇਨਰੀ ਲਗਾਉਣ ਲਈ ਇਕ ਅਰਬ ਡਾਲਰ ਦੀ ਆਸਾਨ ਸ਼ਰਤਾਂ ਵਾਲੀ ਕਰਜ਼ ਰਾਸ਼ੀ ਦਿੱਤੀ ਹੈ। ਇਸ ਸਮੇਂ ਇਸ ਕਾਰਖਾਨੇ ਲਈ ਸੜਕ, ਰੇਲ ਲਾਈਨ ਅਤੇ ਬਿਜਲੀ ਲਾਈਨਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।


Related News