ਭਾਰਤ ਕੋਲ ਵੱਡੇ ਫੈਸਲਿਆਂ ਨੂੰ ਲਾਗੂ ਕਰਨ ਦੀ ਸਮਰੱਥਾ : ਜੇਤਲੀ

Tuesday, Oct 10, 2017 - 05:26 PM (IST)

ਨਵੀਂ ਦਿੱਲੀ(ਏਜੰਸੀ)—ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਉਭਰਦੀ ਅਰਥ ਵਿਵਸਥਾਵਾਂ 'ਚ ਭਾਰਤ ਇਕ ਸਾਫ ਅਤੇ ਵੱਡੀ ਅਰਥ ਵਿਵਸਥਾ ਬਣ ਸਕਦਾ ਹੈ। ਉਸ ਦੇ ਕੋਲ ਸਖਤ ਫੈਸਲਿਆਂ ਨੂੰ ਵੱਡੇ ਪੈਮਾਨੇ 'ਤੇ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਦੀ ਸਮਰੱਥਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਅਜਿਹੇ ਸਮੇਂ 'ਚ ਸਭ ਤੋਂ ਖੁਲ੍ਹੀ ਅਤੇ ਵਿਸ਼ਵ ਪੱਧਰ 'ਤੇ ਇਕਸਾਰ ਅਰਥ ਵਿਵਸਥਾ ਬਣਿਆ ਹੈ ਜਦੋਂ ਹੋਰ ਅਰਥ ਵਿਵਸਥਾਵਾਂ ਵੱਧ ਸੁਰੱਖਿਆਵਾਦੀ ਬਣਦੀਆਂ ਜਾ ਰਹੀਆਂ ਹਨ। ਜੇਤਲੀ ਨੇ ਕਿਹਾ ਕਿ ਇਕ ਗੈਰ-ਰਸਮੀ ਅਰਥ ਵਿਵਸਥਾ ਨੂੰ ਇਕ ਬਹੁਤ ਵੱਡੀ ਰਸਮੀ ਅਰਥ ਵਿਵਸਥਾ ਬਣਾਉਣ ਲਈ ਤੁਹਾਨੂੰ ਨੋਟਬੰਦੀ ਅਤੇ ਵਿੱਤੀ ਸਮਾਵੇਸ਼ਨ ਸਮੇਤ ਜੀ.ਐੱਸ.ਟੀ. ਅਤੇ ਸਿੱਧਾ ਟੈਕਸ ਉਤਸ਼ਾਹਿਤ ਵਰਗੇ ਵੱਖ-ਵੱਖ ਕਦਮਾਂ ਨੂੰ ਤੁਹਾਨੂੰ ਇਕ ਤੋਂ ਬਾਅਦ ਇਕ ਚੁੱਕਣੇ ਪਾਂਦੇ ਹਨ ਅਤੇ ਉਸ ਲਈ ਢਾਂਚਾ ਤਿਆਰ ਕਰਨ ਹੋਵੇਗਾ। ਉਹ ਇੱਥੇ ਜੀ.ਐੱਸ.ਟੀ. ਲਾਗੂ ਕਰਨ ਤੋਂ ਬਾਅਦ ਪਹਿਲੀ ਵਾਰ ਅਮਰੀਕੀ ਨਿਵੇਸ਼ਕਾਂ ਨਾਲ ਰੂ-ਬ-ਰੂ ਹੋਏ ਸਨ। 
ਜੇਤਲੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਉਭਰਦੀ ਅਰਥ ਵਿਵਸਥਾਵਾਂ 'ਚ ਭਾਰਤ ਦੇ ਕੋਲ ਨਾ ਸਿਰਫ ਇਕ ਵੱਡੇ ਬਾਜ਼ਾਰ ਦੀ ਬਲਕਿ ਇਕ ਵੱਧ ਸਾਫ ਅਤੇ ਵੱਡੀ ਅਰਥ ਵਿਵਸਥਾ ਬਣਨ ਦੀ ਸਮਰੱਥਾ ਹੈ ਜੋ ਹੁਣ ਵੱਡੇ ਵਿਚਾਰਾਂ ਨੂੰ ਆਪਣਾਉਣ ਅਤੇ ਲਾਗੂ ਕਰਨ 'ਚ ਸਮਰੱਥ ਹਨ। ਭਾਰਤ-ਅਮਰੀਕਾ ਵਪਾਰ ਕੌਂਸਲ ਅਤੇ ਕੰਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਵਲੋਂ ਸੰਯੁਕਤ ਤੌਰ 'ਤੇ ਆਯੋਜਿਤ ਇਕ ਪ੍ਰੋਗਰਾਮ 'ਚ ਜੇਤਲੀ ਨੇ ਇਹ ਗੱਲਾਂ ਨਿਊਯਾਰਕ ਦੇ ਲੋਕਾਂ ਨੂੰ ਕਹੀ। ਜੇਤਲੀ ਨੇ ਨਿਵੇਸ਼ਕਾਂ ਨੂੰ ਕਿਹਾ ਕਿ ਭਾਰਤ ਦੇ ਕੋਲ ਹੁਣ ਵੱਡੇ ਫੈਸਲਿਆਂ ਨੂੰ ਲਾਗੂ ਕਰਨ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਉਨ੍ਹਾਂ ਨੂੰ ਉੱਚੇ ਪੱਧਰ 'ਤੇ ਲੈ ਕੇ ਜਾਣ ਦੀ ਸਮਰੱਥਾ ਹੈ। ਉਨ੍ਹਾਂ ਨੇ ਵੱਡੀ ਗਿਣਤੀ 'ਚ ਬੁਨਿਆਦੀ ਪ੍ਰਾਜੈਕਟਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਰਕਾਰ ਇਸ 'ਤੇ ਕੰਮ ਕਰ ਰਹੀ ਹੈ ਅਤੇ ਦੇਸ਼ ਦੇ ਸਮੁੱਚੇ ਆਰਥਿਕ ਹਾਲਾਤ ਨੂੰ ਬਿਹਤਰ ਬਣਾਉਣ ਲਈ ਟੈਕਸ ਦਾਇਰੇ ਨੂੰ ਵਧਾਉਣ ਦੀ ਜ਼ਰੂਰਤ ਹੈ।


Related News