ਭਾਰਤ ਦਾ ਰੂਸੀ ਤੇਲ ਆਯਾਤ 12 ਮਹੀਨਿਆਂ ਦੇ ਹੇਠਲੇ ਪੱਧਰ ''ਤੇ ਪੁੱਜਾ, ਲੰਬੇ ਸਮੇਂ ਦੀ ਮੰਗ ਬਰਕਰਾਰ
Monday, Feb 05, 2024 - 05:05 PM (IST)
ਨਵੀਂ ਦਿੱਲੀ : ਰੂਸ ਤੋਂ ਭਾਰਤ ਦਾ ਕੱਚੇ ਤੇਲ ਦਾ ਆਯਾਤ ਜਨਵਰੀ 'ਚ ਲਗਾਤਾਰ ਦੂਜੇ ਮਹੀਨੇ ਘਟ ਕੇ 12 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਆ ਗਿਆ। ਹਾਲਾਂਕਿ, ਲੰਬੇ ਸਮੇਂ ਦੀ ਮੰਗ ਅਜੇ ਵੀ ਬਰਕਰਾਰ ਹੈ। ਊਰਜਾ ਕਾਰਗੋ ਟਰੈਕਰ ਵੋਰਟੈਕਸਾ ਦੇ ਅੰਕੜਿਆਂ ਅਨੁਸਾਰ, ਰੂਸ ਨੇ ਜਨਵਰੀ ਵਿੱਚ ਭਾਰਤ ਨੂੰ ਪ੍ਰਤੀ ਦਿਨ 12 ਲੱਖ ਬੈਰਲ ਕੱਚੇ ਤੇਲ ਦੀ ਸਪਲਾਈ ਕੀਤੀ, ਜੋ ਦਸੰਬਰ ਵਿੱਚ 13.2 ਲੱਖ ਬੈਰਲ ਅਤੇ ਨਵੰਬਰ 2023 ਵਿੱਚ 16.2 ਲੱਖ ਬੈਰਲ ਸੀ। ਹਾਲਾਂਕਿ, ਰੂਸ ਅਜੇ ਵੀ ਭਾਰਤ ਦਾ ਚੋਟੀ ਦਾ ਤੇਲ ਸਪਲਾਇਰ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ - ਇੱਕ ਪੈਨ ਕਾਰਡ ਨਾਲ ਜੋੜੇ 1000 ਤੋਂ ਵੱਧ ਖਾਤੇ, ਇੰਝ RBI ਦੇ ਰਾਡਾਰ 'ਤੇ ਆਇਆ Paytm ਪੇਮੈਂਟਸ ਬੈਂਕ
Vortexa ਦੇ ਅਨੁਸਾਰ ਭਾਰਤ ਨੇ ਦਸੰਬਰ 2021 ਵਿੱਚ ਰੂਸ ਤੋਂ ਸਿਰਫ਼ 36,255 ਬੈਰਲ ਪ੍ਰਤੀ ਦਿਨ ਕੱਚੇ ਤੇਲ ਦਾ ਆਯਾਤ ਕੀਤਾ, ਜਦੋਂ ਕਿ ਇਰਾਕ ਤੋਂ 10.5 ਲੱਖ ਬੈਰਲ ਪ੍ਰਤੀ ਦਿਨ ਅਤੇ ਸਾਊਦੀ ਅਰਬ ਤੋਂ 952,625 ਬੈਰਲ ਪ੍ਰਤੀ ਦਿਨ ਆਯਾਤ ਕੀਤਾ। ਰੂਸ ਤੋਂ ਦਰਾਮਦ ਪਿਛਲੇ ਸਾਲ ਜੂਨ 'ਚ 2.1 ਲੱਖ ਬੈਰਲ ਪ੍ਰਤੀ ਦਿਨ ਦੇ ਸਰਵਕਾਲੀ ਉੱਚ ਪੱਧਰ 'ਤੇ ਪਹੁੰਚ ਗਈ ਸੀ, ਜੋ ਭਾਰਤ ਦੁਆਰਾ ਦਰਾਮਦ ਕੀਤੇ ਗਏ ਕੁੱਲ ਤੇਲ ਦਾ ਲਗਭਗ 40 ਫ਼ੀਸਦੀ ਹੈ। ਉਦਯੋਗਿਕ ਅਧਿਕਾਰੀਆਂ ਨੇ ਕਿਹਾ ਕਿ ਰੂਸੀ ਕੱਚੇ ਤੇਲ ਦੀ ਲੰਬੇ ਸਮੇਂ ਦੀ ਮੰਗ ਬਰਕਰਾਰ ਹੈ।
ਇਹ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਸ਼ੁਰੂ ਹੋਵੇਗਾ 13 ਏਅਰਪੋਰਟ ਦਾ ਨਿਰਮਾਣ, ਉੱਤਰ ਪ੍ਰਦੇਸ਼ 'ਚ ਵੀ ਬਣਨਗੇ 5 ਨਵੇਂ ਹਵਾਈ ਅੱਡੇ
ਇੱਕ ਅਧਿਕਾਰੀ ਨੇ ਕਿਹਾ, “ਇੱਕ ਮਹੀਨੇ ਵਿੱਚ ਗਿਰਾਵਟ ਅਤੇ ਦੂਜੇ ਮਹੀਨੇ ਵਿੱਚ ਵਾਧਾ ਸਾਰੀ ਕਹਾਣੀ ਨਹੀਂ ਦੱਸਦਾ। ਹਕੀਕਤ ਇਹ ਹੈ ਕਿ ਭਾਰਤੀ ਕੰਪਨੀਆਂ ਉਦੋਂ ਤੱਕ ਰੂਸੀ ਕੱਚਾ ਤੇਲ ਖਰੀਦਣਾ ਜਾਰੀ ਰੱਖਣਗੀਆਂ, ਜਦੋਂ ਤੱਕ ਇਹ ਆਰਥਿਕ ਰੂਪ ਤੋਂ ਸਹੀ ਰਹਿਣਗੇ।'' ਇਕ ਹੋਰ ਅਧਿਕਾਰੀ ਨੇ ਕਿਹਾ, ''ਜਦੋਂ ਤੱਕ ਰੂਸੀ ਕੱਚੇ ਤੇਲ ਦੀ ਸਪਲਾਈ ਲਾਗਤ ਵਿਕਲਪਕ ਸਰੋਤਾਂ ਤੋਂ ਘੱਟ ਰਹੇਗੀ, ਉਦੋਂ ਤੱਕ ਭਾਰਤੀ ਰਿਫਾਇਨਰੀ ਇਸ ਨੂੰ ਖਰੀਦਣਗੇ।''
ਇਹ ਵੀ ਪੜ੍ਹੋ - ਯਾਤਰੀਆਂ ਲਈ ਖ਼ੁਸ਼ਖ਼ਬਰੀ: ਏਅਰਪੋਰਟ 'ਤੇ ਜਲਦੀ ਲਗਾਏ ਜਾਣਗੇ ਬਾਇਓਮੈਟ੍ਰਿਕ ਸਿਸਟਮ ਵਾਲੇ ਈ-ਗੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8