ਭਾਰਤ ’ਚ ਸੋਨੇ ਦੀਆਂ ਖਾਨਾਂ ਤੋਂ ਉਤਪਾਦਨ 2020 ’ਚ 1.6 ਟਨ, 20 ਟਨ ਤੱਕ ਵਧਣ ਦੀ ਸਮਰੱਥਾ

03/18/2022 11:11:17 AM

ਨਵੀਂ ਦਿੱਲੀ  (ਭਾਸ਼ਾ) – ਵਿਸ਼ਵ ਗੋਲਡ ਪਰਿਸ਼ਦ (ਡਬਲਯੂ. ਜੀ. ਸੀ.) ਨੇ ਕਿਹਾ ਕਿ ਭਾਰਤ ’ਚ ਸੋਨੇ ਦੀਆਂ ਖਾਨਾਂ ਤੋਂ ਉਤਪਾਦਨ 2020 ’ਚ 1.6 ਟਨ ਸੀ ਪਰ ਲੰਮੇ ਸਮੇਂ ’ਚ ਇਹ ਵਧ ਕੇ 20 ਟਨ ਪ੍ਰਤੀ ਸਾਲ ਹੋ ਸਕਦਾ ਹੈ। ਡਬਲਯੂ. ਜੀ. ਸੀ. ਨੇ ਭਾਰਤ ’ਚ ਗੋਲਡ ਬਾਜ਼ਾਰ ’ਤੇ ਡੂੰਘੇ ਵਿਸ਼ਲੇਸ਼ਣ ਦੀ ਚੇਨ ਤਹਿਤ ‘ਭਾਰਤ ’ਚ ਸੋਨੇ ਦੀ ਮਾਈਨਿੰਗ’ ਸਿਰਲੇਖ ਤੋਂ ਇਕ ਰਿਪੋਰਟ ਜਾਰੀ ਹੈ। ਡਬਲਯੂ. ਜੀ. ਸੀ. ਨੇ ਬਿਆਨ ’ਚ ਕਿਹਾ ਕਿ ਰਿਪੋਰਟ ’ਚ ਇਸ ਗੱਲ ’ਤੇ ਚਾਨਣਾ ਪਾਇਆ ਗਿਆ ਹੈ ਕਿ ਭਾਰਤ ’ਚ ਸੋਨੇ ਦੀ ਮਾਈਨਿੰਗ ਦੀ ਇਕ ਅਮੀਰ ਵਿਰਾਸਤ ਹੈ, ਪਰ ਇਸ ਦਾ ਵਾਧਾ ਪੁਰਾਣੀ ਪ੍ਰਕਿਰਿਆ ਅਤੇ ਘੱਟ ਨਿਵੇਸ਼ਕ ਨਾਲ ਪ੍ਰਭਾਵਿਤ ਹੋਈ ਹੈ।

ਰਿਪੋਰਟ ਮੁਤਾਬਕ ਭਾਰਤ ਦੁਨੀਆ ’ਚ ਸੋਨੇ ਦਾ ਵੱਡੇ ਖਪਤਕਾਰ ’ਚ ਹੋਣ ਦੇ ਬਾਵਜੂਦ ਛੋਟੇ ਪੈਮਾਨੇ ’ਤੇ ਮਾਈਨਿੰਗ ਕਰਦਾ ਹੈ ਅਤੇ ਮਾਈਨਿੰਗ ਬਾਜ਼ਾਰ ’ਚ ਐਂਟਰੀ ਕਰਨਾ ਸੌਖਾਲਾ ਨਹੀਂ ਹੈ। ਭਾਰਰਤ ’ਚ 2020 ’ਚ ਸੋਨੇ ਦੀਆਂ ਖਾਨਾਂ ਤੋਂ ਉਤਪਾਦਨ ਸਿਰਫ 1.6 ਟਨ ਸੀ। ਪਰਿਸ਼ਦ ਨੇ ਕਿਹਾ ਕਿ ਭਾਰਤ ਦੇ ਮੌਜੂਦਾ ਸੌਮਿਆਂ ਦੇ ਆਧਾਰ ’ਤੇ ਉਮੀਦ ਹੈ ਕਿ ਲੰਮੇ ਸਮੇਂ ਦੌਰਾਨ ਸੋਨੇ ਦਾ ਉਤਪਾਦਨ ਪ੍ਰਤੀ ਸਾਲ ਲਗਭਗ 20 ਟਨ ਤੱਕ ਵਧਾਇਆ ਜਾ ਸਕਦਾ ਹੈ।

ਰਿਪੋਰਟ ’ਚ ਰੈਗੂਲੇਟਰੀ ਚੁਣੌਤੀਆਂ, ਟੈਕਸੇਸ਼ਨ ਨੀਤੀਆਂ ਅਤੇ ਬੁਨਿਆਦੀ ਢਾਂਚੇ ਦੀ ਕਮੀ ਨੂੰ ਇਸ ਖੇਤਰ ਦੀ ਪ੍ਰਮੁੱਖ ਸਮੱਸਿਆ ਵਜੋਂ ਚਿੰਨ੍ਹਿਤ ਕੀਤਾ ਗਿਆ ਹੈ। ਵਿਸ਼ਵ ਗੋਲਡ ਪਰਿਸ਼ਦ ਦੇ ਭਾਰਤ ’ਚ ਖੇਤਰੀ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸੋਮਸੁੰਦਰਮ ਪੀ. ਆਰ. ਨੇ ਕਿਹਾ ਕਿ ਕਿਉਂਕਿ ਭਾਰਤ ਦੁਨੀਆ ’ਚ ਸਭ ਤੋਂ ਵੱਧ ਸੋਨੇ ਦੀ ਖਪਤ ਵਾਲੇ ਦੇਸ਼ਾਂ ’ਚ ਸ਼ਾਮਲ ਹੈ, ਇਸ ਲਈ ਮਾਈਨਿੰਗ ਸਮਰੱਥਾ ਵਿਕਸਿਤ ਕਰਨਾ ਸੁਭਾਵਿਕ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅਜਿਹਾ ਕਰਨ ਲਈ ਵਿਰਾਸਤ ’ਚ ਮਿਲੀਆਂ ਰੁਕਾਵਟਾਂ ਨੂੰ ਦੂਰ ਕਰਨ ਅਤੇ ਨਿਵੇਸ਼ ਨੂੰ ਪ੍ਰੋਤਸਾਹਿਤ ਕਰਨ ਦੀ ਲੋੜ ਹੈ।


Harinder Kaur

Content Editor

Related News