ਭਾਰਤ ਦਾ 5 ਸਾਲਾਂ ''ਚ ਕੇਲਿਆਂ ਦੀ ਬਰਾਮਦ ਨੂੰ ਇਕ ਅਰਬ ਡਾਲਰ ਤੱਕ ਪਹੁੰਚਾਉਣ ਦਾ ਟੀਚਾ
Wednesday, Dec 27, 2023 - 05:32 PM (IST)
ਨਵੀਂ ਦਿੱਲੀ (ਭਾਸ਼ਾ)– ਭਾਰਤ ਨੇ ਅਗਲੇ 5 ਸਾਲਾਂ ਵਿਚ ਕੇਲੇ ਦੀ ਬਰਾਮਦ ਨੂੰ ਇਕ ਅਰਬ ਡਾਲਰ ’ਤੇ ਪਹੁੰਚਾਉਣ ਦਾ ਟੀਚਾ ਰੱਖਿਆ ਹੈ। ਸਮੁੰਦਰੀ ਮਾਰਗ ਰਾਹੀਂ ਪ੍ਰੀਖਣ ਵਜੋਂ ਨੀਦਰਲੈਂਡ ਨੂੰ ਕੇਲਿਆਂ ਦੀ ਸਫਲ ਬਰਾਮਦ ਤੋਂ ਬਾਅਦ ਭਾਰਤ ਨੇ ਇਹ ਟੀਚਾ ਤੈਅ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਦਿੱਤੀ ਹੈ। ਫਿਲਹਾਲ ਮਾਤਰਾ ਘੱਟ ਹੋਣ ਅਤੇ ਪੱਕਣ ਦੀ ਵੱਖ-ਵੱਖ ਮਿਆਦ ਕਾਰਨ ਫਲਾਂ ਦੀ ਜ਼ਿਆਦਾਤਰ ਬਰਾਮਦ ਹਵਾਈ ਮਾਰਗ ਰਾਹੀਂ ਹੁੰਦੀ ਹੈ।
ਇਹ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ! ਇੰਨੇ ਰੁਪਏ ਘਟ ਸਕਦੀ ਹੈ ਕੀਮਤ
ਦੱਸ ਦੇਈਏ ਕਿ ਭਾਰਤ ਸਮੁੰਦਰੀ ਮਾਰਗ ਦੇ ਮਾਧਿਅਮ ਰਾਹੀਂ ਆਪਣੀ ਬਰਾਮਦ ਨੂੰ ਉਤਸ਼ਾਹਿਤ ਕਰਨ ਲਈ ਕੇਲੇ, ਅੰਬ, ਅਨਾਰ ਅਤੇ ਕਟਹਲ ਵਰਗੇ ਤਾਜ਼ੇ ਫਲਾਂ ਅਤੇ ਸਬਜ਼ੀਆਂ ਲਈ ਸਮੁੰਦਰੀ ਪ੍ਰੋਟੋਕਾਲ ਵਿਕਸਿਤ ਕਰ ਰਿਹਾ ਹੈ। ਇਸ ਪ੍ਰੋਟੋਕਾਲ ਵਿਚ ਯਾਤਰਾ ਦੇ ਸਮੇਂ ਨੂੰ ਸਮਝਣਾ, ਵਿਗਿਆਨੀ ਤੌਰ ’ਤੇ ਇਨ੍ਹਾਂ ਵਸਤਾਂ ਦੇ ਪੱਕਣ ਦੀ ਮਿਆਦ, ਇਕ ਵਿਸ਼ੇਸ਼ ਸਮੇਂ ’ਤੇ ਕਟਾਈ ਕਰਨਾ ਅਤੇ ਕਿਸਾਨਾਂ ਨੂੰ ਪ੍ਰੀਖਣ ਦੇਣਾ ਸ਼ਾਮਲ ਹੈ। ਇਹ ਪ੍ਰੋਟੋਕਾਲ ਵੱਖ-ਵੱਖ ਫਲਾਂ ਅਤੇ ਸਬਜ਼ੀਆਂ ਲਈ ਵੱਖ-ਵੱਖ ਹੋਣਗੇ।
ਇਹ ਵੀ ਪੜ੍ਹੋ - ਟਿਕਟ ਬੁੱਕ ਕਰਾਉਣ ਦੇ ਬਾਵਜੂਦ ਮੁਸਾਫਰ ਨੂੰ ਨਹੀਂ ਮਿਲੀ ਬੈਠਣ ਲਈ ਸੀਟ, ਰੇਲਵੇ ਨੂੰ ਹੋਇਆ ਜੁਰਮਾਨਾ
ਐਗਰੀਕਲਚਰਲ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈੱਲਪਮੈਂਟ ਅਥਾਰਿਟੀ (ਏਪੀਡਾ) ਨੇ ਹੋਰ ਹਿੱਤਧਾਰਕਾਂ ਨਾਲ ਮਿਲ ਕੇ ਕੇਲੇ ਲਈ ਇਹ ਪ੍ਰੋਟੋਕਾਲ ਵਿਕਸਿਤ ਕੀਤੇ ਹਨ। ਏਪੀਡਾ ਵਪਾਰ ਮੰਤਰਾਲਾ ਦੀ ਇਕ ਇਕਾਈ ਹੈ। ਅਧਿਕਾਰੀ ਨੇ ਕਿਹਾ ਕਿ ਸਫਲ ਪ੍ਰੀਖਣ ਐਕਸਪੋਰਟ ਨਾਲ ਭਾਰਤ ਦਾ ਟੀਚਾ ਅਗਲੇ ਪੰਜ ਸਾਲਾਂ ਵਿਚ ਇਕ ਅਰਬ ਡਾਲਰ ਤੋਂ ਵੱਧ ਮੁੱਲ ਦੇ ਕੇਲੇ ਐਕਸਪੋਰਟ ਕਰਨਾ ਹੈ, ਜੋ ਸਮੁੰਦਰੀ ਮਾਰਗ ਦੇ ਮਾਧਿਅਮ ਰਾਹੀਂ ਇਕ ਵਿਭਿੰਨ ਬਾਜ਼ਾਰ ਪੋਰਟਫੋਲੀਓ ਦੇ ਦੁਆਰ ਖੋਲ੍ਹ ਦੇਵੇਗਾ।
ਇਹ ਵੀ ਪੜ੍ਹੋ - ਲਸਣ ਨੇ ਕੱਢੇ ਮਹਿੰਗਾਈ ਦੇ ਵੱਟ, 200 ਰੁਪਏ ਕਿਲੋ ਹੋਈ ਕੀਮਤ, ਕਿਸਾਨ ਮਾਲਾਮਾਲ
ਪ੍ਰੀਖਣ ਖੇਪ ਪੰਜ ਦਸੰਬਰ ਨੂੰ ਰਾਟਰਡੈਮ, ਨੀਦਰਲੈਂਡ ਪੁੱਜੀ। ਇਹ ਖੇਪ ਬਾਰਾਮਤੀ, ਮਹਾਰਾਸ਼ਟਰ ਤੋਂ ਭੇਜੀ ਗਈ ਸੀ। ਅਧਿਕਾਰੀ ਨੇ ਕਿਹਾ ਕਿ ਭਾਰਤ ਦੀ ਕੇਲਾ ਐਕਸਪੋਰਟ ਮੰਜ਼ਿਲ ਪੱਛਮੀ ਏਸ਼ੀਆ ਤੋਂ ਪਰੇ ਫੈਲੀ ਹੈ। ਕੇਲਿਆਂ ਦੀ ਬਰਾਮਦ ਲਈ ਅਮਰੀਕਾ, ਰੂਸ, ਜਾਪਾਨ, ਜਰਮਨੀ, ਚੀਨ, ਨੀਦਰਲੈਂਡ, ਬ੍ਰਿਟੇਨ ਅਤੇ ਫਰਾਂਸ ਵਿਚ ਮੌਕੇ ਹਨ। ਦੁਨੀਆ ਦਾ ਸਭ ਤੋਂ ਵੱਡਾ ਕੇਲਾ ਉਤਪਾਦਕ ਹੋਣ ਦੇ ਬਾਵਜੂਦ ਗਲੋਬਲ ਐਕਸਪੋਰਟ ਵਿਚ ਭਾਰਤ ਦਾ ਹਿੱਸਾ ਫਿਲਹਾਲ ਸਿਰਫ਼ ਇਕ ਫ਼ੀਸਦੀ ਹੈ। ਗਲੋਬਲ ਕੇਲਾ ਉਤਪਾਦਨ ਵਿਚ ਭਾਰਤ ਦੀ ਹਿੱਸੇਦਾਰੀ 26.45 ਫ਼ੀਸਦੀ ਹੈ। ਭਾਰਤ ਦੀ ਕੇਲਿਆਂ ਦੀ ਬਰਾਮਦ 2022-23 ’ਚ 17.6 ਕਰੋੜ ਡਾਲਰ ਰਹੀ ਸੀ।
ਇਹ ਵੀ ਪੜ੍ਹੋ - ਕੈਨੇਡਾ ਰਹਿ ਰਹੇ ਪੰਜਾਬ ਦੇ ਵਿਦਿਆਰਥੀਆਂ ਲਈ ਖ਼ਾਸ ਖ਼ਬਰ, ਓਰੇਨ ਦੇ ਰਿਹਾ 'ਸੁਨਹਿਰੀ ਤੋਹਫ਼ਾ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8