ਭਾਰਤ ਦੀ ਈਂਧਣ ਮੰਗ 2020 ''ਚ 11.5 ਫੀਸਦੀ ਘਟੇਗੀ : ਫਿਚ ਸਲਿਊਸ਼ਨਜ਼

09/19/2020 3:36:16 PM

ਨਵੀਂ ਦਿੱਲੀ— ਫਿਚ ਸਲਿਊਸ਼ਨਜ਼ ਦਾ ਅੰਦਾਜ਼ਾ ਹੈ ਕਿ 2020 'ਚ ਭਾਰਤ ਦੀ ਈਂਧਣ ਮੰਗ 11.5 ਫੀਸਦੀ ਘਟੇਗੀ। ਭਾਰਤ ਦੀ ਆਰਥਿਕਤਾ ਕਮਜ਼ੋਰ ਹੋਣ ਦੇ ਮੱਦੇਨਜ਼ਰ ਫਿਚ ਨੇ ਈਂਧਣ ਦੀ ਮੰਗ 'ਚ ਗਿਰਾਵਟ ਦੇ ਆਪਣੇ ਅੰਦਾਜ਼ੇ ਨੂੰ ਵਧਾ ਦਿੱਤਾ ਹੈ।

ਫਿਚ ਸਲਿਊਸ਼ਨਜ਼ ਦੇ ਅਰਥਸ਼ਾਸਤਰੀ ਦਾ ਅੰਦਾਜ਼ਾ ਹੈ ਕਿ 2020-21 'ਚ ਭਾਰਤ ਦੀ ਜੀ. ਡੀ. ਪੀ. 'ਚ 8.6 ਫੀਸਦੀ ਦੀ ਗਿਰਾਵਟ ਆਵੇਗੀ। ਪਹਿਲਾਂ ਉਸ ਨੇ ਅਰਥਵਿਵਸਥਾ 'ਚ 4.5 ਫੀਸਦੀ ਦੀ ਗਿਰਾਵਟ ਦਾ ਅਨੁਮਾਨ ਲਗਾਇਆ ਸੀ।

ਸ਼ਨੀਵਾਰ ਨੂੰ ਫਿਚ ਸਲਿਊਸ਼ਨਜ਼ ਵੱਲੋਂ ਜਾਰੀ ਇਕ ਨੋਟ 'ਚ ਕਿਹਾ ਗਿਆ ਹੈ, ਈਂਧਣ ਦੀ ਮੰਗ ਵੱਡੇ ਪੱਧਰ ਤੌਰ 'ਤੇ ਪ੍ਰਭਾਵਿਤ ਹੋਈ ਹੈ। ਖਪਤਕਾਰਾਂ ਦੇ ਨਾਲ-ਨਾਲ ਉਦਯੋਗਿਕ ਈਂਧਣ ਦੀ ਮੰਗ 'ਚ ਵੱਡੀ ਗਿਰਾਵਟ ਆਈ ਹੈ।”ਫਿਚ ਸਲਿਊਸ਼ਨਜ਼ ਨੇ ਪਹਿਲਾਂ 2020 'ਚ ਈਂਧਣ ਦੀ ਮੰਗ 'ਚ 9.4 ਫੀਸਦੀ ਦੀ ਗਿਰਾਵਟ ਦਾ ਅਨੁਮਾਨ ਲਗਾਇਆ ਸੀ। ਉਸ ਦਾ ਅਨੁਮਾਨ ਹੈ ਕਿ 2021 ਅਤੇ 2022 'ਚ ਭਾਰਤੀ ਆਰਥਿਕਤਾ ਪੰਜ ਫੀਸਦੀ ਵਾਧਾ ਦਰਜ ਕਰੇਗੀ। ਚਾਲੂ ਵਿੱਤੀ ਸਾਲ ਦੀ ਪਹਿਲੀ ਅਪ੍ਰੈਲ-ਜੂਨ ਤਿਮਾਹੀ 'ਚ ਭਾਰਤ ਦੀ ਕੁੱਲ ਜੀ. ਡੀ. ਪੀ. 23.9 ਫੀਸਦੀ ਘਟੀ ਹੈ। ਨੋਟ 'ਚ ਕਿਹਾ ਗਿਆ ਹੈ ਕਿ ਕੋਵਿਡ ਦਾ ਫੈਲਣਾ ਰੁਕਦਾ ਨਹੀਂ ਜਾਪਦਾ। ਫਿਚ ਸਲਿਊਸ਼ਨਜ਼ ਨੇ ਕਿਹਾ ਕਿ ਕੋਰੋਨਾ ਕਾਰਨ ਬੇਰੁਜ਼ਗਾਰੀ ਦਰ ਵਧੀ ਹੈ ਅਤੇ ਘੱਟ ਆਮਦਨੀ ਕਾਰਨ ਖ਼ਪਤਕਾਰਾਂ ਦੇ ਖਰਚੇ ਪ੍ਰਭਾਵਿਤ ਹੋਏ ਹਨ।


Sanjeev

Content Editor

Related News