ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 6 ਅਰਬ 56 ਕਰੋੜ ਡਾਲਰ ਵਧਿਆ : ਰਿਜ਼ਰਵ ਬੈਂਕ

Tuesday, Nov 08, 2022 - 06:39 PM (IST)

ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 6 ਅਰਬ 56 ਕਰੋੜ ਡਾਲਰ ਵਧਿਆ : ਰਿਜ਼ਰਵ ਬੈਂਕ

ਨਵੀਂ ਦਿੱਲੀ - ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ 28 ਅਕਤੂਬਰ ਨੂੰ ਖਤਮ ਹਫਤੇ 'ਚ 6.65 ਅਰਬ ਡਾਲਰ ਵਧ ਕੇ 5 ਖ਼ਰਬ 31 ਅਰਬ 80 ਕਰੋੜ ਡਾਲਰ ਹੋ ਗਿਆ ਹੈ। ਇਸੇ ਅਰਸੇ ਦੌਰਾਨ ਵਿਦੇਸ਼ੀ ਮੁਦਰਾ ਸੰਪਤੀ ਵਿੱਚ ਵੀ 5 ਅਰਬ 77 ਕਰੋੜ 20 ਲੱਖ ਡਾਲਰ ਦਾ ਵਾਧਾ ਹੋਇਆ ਹੈ ਅਤੇ ਇਹ 4 ਖਰਬ 70 ਅਰਬ 84 ਕਰੋੜ 70 ਲੱਖ ਰੁਪਏ ਤੱਕ ਪਹੁੰਚ ਗਿਆ ਹੈ। 

ਦੇਸ਼ ਦੇ ਸੋਨੇ ਦੇ ਭੰਡਾਰ ਦੀ ਕੀਮਤ ਵਿਚ 55 ਕਰੋੜ 60 ਲੱਖ ਦਾ ਵਾਧਾ ਹੋਇਆ ਹੈ ਅਤੇ ਇਹ ਵਧ ਕੇ 37 ਅਰਬ 76 ਕਰੋੜ 20 ਲੱਖ ਡਾਲਰ ਹੋ ਗਿਆ ਹੈ। ਵਿਸ਼ੇਸ਼ ਡਰਾਇੰਗ ਅਧਿਕਾਰਾਂ ਵਿੱਚ ਵੀ 8 ਕਰੋੜ 50 ਲੱਖ ਡਾਲਰ ਦਾ ਵਾਧਾ ਹੋਇਆ ਹੈ ਅਤੇ ਇਹ ਵਧ ਕੇ 17 ਅਰਬ 62 ਕਰੋੜ 50 ਲੱਖ ਡਾਲਰ  ਹੋ ਗਿਆ ਹੈ। ਅੰਤਰਰਾਸ਼ਟਰੀ ਮੁਦਰਾ ਫੰਡ ਵਿੱਚ ਭਾਰਤ ਦਾ ਰਾਖਵਾਂ ਭੰਡਾਰ ਵੀ 4 ਕਰੋੜ 80 ਲੱਖ ਡਾਲਰ ਵਧਿਆ ਹੈ ਅਤੇ ਇਹ 4 ਅਰਬ 84 ਕਰੋੜ 70 ਲੱਖ ਅਮਰੀਕੀ ਡਾਲਰ ਹੋ ਗਿਆ  ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


author

Harinder Kaur

Content Editor

Related News