ਇੰਡੀਪੈਂਡੈਂਟ ਟੀ.ਵੀ. ਨਿਯਮਾਂ ਦੀ ਕਰੇ ਪਾਲਣਾ : ਟਰਾਈ
Thursday, Jul 25, 2019 - 10:38 PM (IST)

ਨਵੀਂ ਦਿੱਲੀ— ਪ੍ਰਸਾਰਣ ਰੈਗੂਲੇਟਰ ਟਰਾਈ ਨੇ ਇੰਡੀਪੈਂਡੈਂਟ ਟੀ. ਵੀ. (ਪਹਿਲਾਂ ’ਚ ਬਿੱਗ ਟੀ. ਵੀ.) ਨੂੰ ਡੀ. ਟੂ ਐੱਚ. ਖੇਤਰ ਲਈ ਨਵੇਂ ਰੈਗੂਲੇਟਰ ਰੂਪ-ਰੇਖਾ ਦੀਆਂ ਵਿਵਸਥਾਵਾਂ ਦੀ ਪਾਲਣਾ ਕਰਨ ਦੇ ਹੁਕਮ ਦਿੱਤੇ ਹਨ। ਗਾਹਕਾਂ ਦੀ ਸ਼ਿਕਾਇਤ ’ਤੇ ਟਰਾਈ ਨੇ ਇਹ ਕਦਮ ਚੁੱਕਿਆ ਹੈ। ਗਾਹਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਬਿਨਾਂ ਰੀਫੰਡ ਦੇ ਅਚਾਨਕ ਉਨ੍ਹਾਂ ਦੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਕਿਹਾ ਕਿ ਉਸ ਨੂੰ ਕਈ ਗਾਹਕਾਂ ਤੋਂ ਸ਼ਿਕਾਇਤਾਂ ਮਿਲੀਆਂ ਹਨ। ਗਾਹਕਾਂ ਨੇ ਸ਼ਿਕਾਇਤਾਂ ’ਚ ਕਿਹਾ ਕਿ ਇੰਡੀਪੈਂਡੈਂਟ ਟੀ. ਵੀ. ਨੇ ਉਨ੍ਹਾਂ ਵੱਲੋਂ ਚੁਣੇ ਗਏ ਚੈਨਲਾਂ ਨੂੰ ਬੰਦ ਕਰ ਦਿੱਤਾ ਹੈ।