ਸੁਤੰਤਰਤਾ ਦਿਵਸ ਮੌਕੇ ਇਫਕੋ(IFFCO) ਦਾ ਕਿਸਾਨਾਂ ਲਈ ਤੋਹਫਾ

8/16/2019 12:10:47 PM

ਚੇਨਈ — ਇੰਡੀਅਨ ਫਾਰਮਰਸ ਫਰਟੀਲਾਈਜ਼ਰ ਕੋਆਪਰੇਟਿਵ(ਇਫਕੋ/ IFFCO) ਨੇ ਵੀਰਵਾਰ ਨੂੰ ਦੇਸ਼ ਦੇ 73ਵੇਂ ਸੁਤੰਤਰਤਾ ਦਿਵਸ ਮੌਕੇ 'ਤੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਖਾਦਾਂ ਦੀ ਕੀਮਤ 'ਚ ਪ੍ਰਤੀ ਬੋਰੀ 50 ਰੁਪਏ ਕਮੀ ਕਰਨ ਦਾ ਐਲਾਨ ਕੀਤਾ ਹੈ। ਇਫਕੋ ਦੇ ਇਸ ਐਲਾਨ ਦਾ ਫਾਇਦਾ ਦੇਸ਼ ਦੇ ਕਰੀਬ 5 ਕਰੋੜ ਕਿਸਾਨਾਂ ਨੂੰ ਹੋਵੇਗਾ। 

ਪੂਰੇ ਦੇਸ਼ 'ਚ ਮਿਲੇਗਾ ਛੋਟ ਦਾ ਲਾਭ

ਇਫਕੋ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਯੂ.ਐਸ. ਅਵਸਥੀ ਨੇ ਇਫਕੋ ਦੇ ਮੁੱਖ ਦਫਤਰ 'ਚ ਝੰਡਾ ਲਹਿਰਾਉਣ ਦੇ ਸਮਾਰੋਹ 'ਚ ਇਸ ਦਾ ਐਲਾਨ ਕੀਤਾ ਅਤੇ ਕਿਹਾ ਕਿ ਇਹ ਛੋਟ ਪੂਰੇ ਦੇਸ਼ ਵਿਚ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਫਕੋ ਦੇ ਇਸ ਕਦਮ ਨਾਲ ਖੇਤੀਬਾੜੀ ਦਾ ਲਾਗਤ ਮੁੱਲ ਇਸ ਸਕੀਮ ਜ਼ਰੀਏ ਕਿਸਾਨਾਂ ਦੀ ਆਮਦਨ ਵਧਾਉਣ 'ਚ ਮਦਦ ਕਰੇਗੀ। ਇਸ ਸਕੀਮ ਨਾਲ ਖੇਤੀਬਾੜੀ ਲਾਗਤ 'ਚ ਕਮੀ ਆਵੇਗੀ।

ਕਿਸਾਨਾਂ ਦੀ ਆਮਦਨ ਦੁੱਗਣੀ ਕਰਨ 'ਚ ਮਦਦ ਕਰੇਗਾ ਇਹ ਫੈਸਲਾ

ਡਾ. ਅਵਸਥੀ ਨੇ ਇਸ ਸਬੰਧ ਵਿਚ ਟਵੀਟ ਵੀ ਕੀਤਾ, 'ਦੇਸ਼ ਦੇ 73ਵੇਂ ਸੁਤੰਤਰਤਾ ਦਿਵਸ 'ਤੇ ਕਿਸਾਨਾਂ ਦੇ ਲਾਭ ਲਈ ਮੈਨੂੰ ਪੂਰੇ ਭਾਰਤ 'ਚ ਡੀ.ਏ.ਪੀ. ਅਤੇ ਐਨ.ਪੀ.ਕੇ. ਕਾਪਲੈਕਸ ਖਾਦਾਂ ਦੀ ਕੀਮਤ 'ਚ ਪ੍ਰਤੀ ਬੈਗ 50 ਰੁਪਏ ਦੀ ਕਮੀ ਦਾ ਐਲਾਨ ਕਰਕੇ ਖੁਸ਼ੀ ਹੋ ਰਹੀ ਹੈ। ਇਹ ਐਲਾਨ ਕਿਸਾਨਾਂ ਦੀ ਖੇਤੀਬਾੜੀ ਲਾਗਤ ਨੂੰ ਘੱਟ ਕਰਨ ਅਤੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਜਨਾ ਦੇ ਮੱਦੇਨਜ਼ਰ ਕੀਤੀ ਗਈ ਹੈ।' ਇਫਕੋ ਲੇਹ-ਲੱਦਾਖ ਤੋਂ ਕੇਰਲ ਅਤੇ ਕੱਛ ਤੋਂ ਅਰੁਣਾਚਲ ਪ੍ਰਦੇਸ਼ ਤੱਕ ਪੂਰੇ ਦੇਸ਼ ਵਿਚ 35 ਹਜ਼ਾਰ ਤੋਂ ਜ਼ਿਆਦਾ ਸਹਿਕਾਰੀ ਸੰਸਥਾਵਾਂ ਦੇ ਜ਼ਰੀਏ ਪੰਜ ਕਰੋੜ ਤੋਂ ਜ਼ਿਆਦਾ ਕਿਸਾਨਾਂ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ