ਆਰਥਿਕ ਮੰਦੀ ਦਾ ਸੰਕੇਤ ਦੇ ਰਹੀ ਲਿਪਸਟਿਕ ਦੀ ਵਧਦੀ ਵਿਕਰੀ

08/30/2019 10:37:21 AM

ਨਵੀਂ ਦਿੱਲੀ — ਇਸ ਸਮੇਂ ਭਾਰਤ ’ਚ ਆਰਥਿਕ ਮੰਦੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਦੇਸ਼ ਦੇ ਕਈ ਖੇਤਰਾਂ ’ਚ ਕਾਰੋਬਾਰੀ ਵਾਧਾ ਦੋ ਦਹਾਕਿਆਂ ਦੇ ਹੇਠਲੇ ਪੱਧਰ ’ਤੇ ਹੈ। ਦੁਨੀਆ ਭਰ ਦੇ ਅਰਥਸ਼ਾਸਤਰੀ ਆਰਥਿਕ ਮੰਦੀ ਨੂੰ ਲੈ ਕੇ ਚਿੰਤਾ ਪ੍ਰਗਟਾ ਰਹੇ ਹਨ। ਲਿਪਸਟਿਕ ਇੰਡੈਕਸ ਦਾ ਇਸ਼ਾਰਾ ਵੀ ਇਹੀ ਹੈ। ਯਾਨੀ ਲਿਪਸਟਿਕ ਦੀ ਵਿਕਰੀ ’ਚ ਵਾਧਾ ਆਰਥਿਕ ਮੰਦੀ ਦਾ ਸੰਕੇਤ ਦੇ ਰਿਹਾ ਹੈ। ਲੈਕਮੇ ਅਤੇ ਲਾਰਿਅਲ ਵਰਗੇ ਲਿਪਸਟਿਕ ਦੇ ਵੱਡੇ ਬਰਾਂਡਸ ਦੀ ਵਿਕਰੀ ਦਹਾਈ ਅੰਕ ਦੀ ਰਫ਼ਤਾਰ ਨਾਲ ਵਧੀ ਹੈ।

ਲਿਪਸਟਿਕ ਇੰਡੈਕਸ ਦੀ ਵਰਤੋਂ ਸਭ ਤੋਂ ਪਹਿਲਾਂ ਲਿਓਨਾਰਡ ਲਾਡਰ ਨੇ ਕੀਤੀ ਸੀ

ਭਾਰਤ ’ਚ ਇਸ ਸਮੇਂ ਖਪਤਕਾਰ ਵੱਡੀ ਖਰੀਦਦਾਰੀ ਤੋਂ ਬਚ ਰਹੇ ਹਨ, ਉਥੇ ਹੀ ਲਿਪਸਟਿਕ ਵਰਗੀ ਛੋਟੀ ਖਰੀਦਦਾਰੀ ’ਚ ਵਾਧਾ ਦਰਜ ਕੀਤਾ ਗਿਆ ਹੈ। ਲਿਪਸਟਿਕ ਇੰਡੈਕਸ ਦੀ ਵਰਤੋਂ ਸਭ ਤੋਂ ਪਹਿਲਾਂ ਐੱਸ. ਟੀ. ਲਾਡਰ ਦੇ ਸਾਬਕਾ ਚੇਅਰਮੈਨ ਲਿਓਨਾਰਡ ਲਾਡਰ ਨੇ ਸਾਲ 2000 ਦੀ ਆਰਥਿਕ ਮੰਦੀ ਦੌਰਾਨ ਕੰਪਨੀ ਦੀ ਕਾਸਮੈਟਿਕ ਵਿਕਰੀ ’ਚ ਹੋਏ ਵਾਧੇ ਨੂੰ ਸਮਝਾਉਣ ਲਈ ਕੀਤਾ ਸੀ।

ਕਾਸਮੈਟਿਕ ਦੀ ਮੰਗ ਵਧੀ ਹੈ

ਲੈਕਮੇ ਆਨਰ ਐੱਚ. ਯੂ. ਐੱਲ. ਦੀ ਵਾਈਸ ਪ੍ਰੈਜ਼ੀਡੈਂਟ (ਸਕਿਨ ਕੇਅਰ ਐਂਡ ਕਲਰਸ) ਪ੍ਰਭਾ ਨਰਸਿੰਮ੍ਹਨ ਨੇ ਕਿਹਾ ਕਲਰ ਕਾਸਮੈਟਿਕ ਸੁਸਤੀ ਤੋਂ ਅਣਛੂਹੀ ਹੈ, ਇਸ ਦੇ ਪਿੱਛੇ ਇਕ ਕਾਰਣ ਇਹ ਵੀ ਹੈ ਕਿ ਕੰਜ਼ਿਊਮਰ ਵਰਤੋਂ ਅਜੇ ਵੀ ਘੱਟ ਹੈ। ਜਿਵੇਂ-ਜਿਵੇਂ ਔਰਤਾਂ ਬਰਾਂਡਸ ਪ੍ਰਤੀ ਜਾਗਰੂਕ ਹੋ ਰਹੀਆਂ ਹਨ, ਉਹ ਅਪਗ੍ਰੇਡ ਹੋਣਾ ਚਾਹੁੰਦੀਆਂ ਹਨ। ਕਈ ਬਰਾਂਡਸ ਕੁਝ ਜ਼ਿਆਦਾ ਕੀਮਤ ’ਤੇ ਪ੍ਰੀਮੀਅਮ ਪ੍ਰੋਡਕਟਸ ਉਪਲੱਬਧ ਕਰਵਾ ਰਹੇ ਹਨ। ਕਾਸਮੈਟਿਕਸ ਦੀ ਮੰਗ ਵਧਣ ਕਾਰਣ ਬਰਾਂਡਸ ਹਰ ਲਾਂਚ ’ਚ 15-25 ਸ਼ੇਡਸ ਉਤਾਰ ਰਹੇ ਹਨ। ਲੈਕਮੇ ਦੀ ਇਕ ਮੈਟ ਦੀ ਲਿਪਸਟਿਕ ਦੀ ਪ੍ਰੀਮੀਅਮ ਰੇਂਜ 800 ਰੁਪਏ ਹੈ।

ਮੇਕਅਪ ’ਤੇ ਗਾਹਕ ਲਗਾਤਾਰ ਕਰ ਰਹੇ ਹਨ ਖਰਚ

ਲਾਰਿਅਲ ਇੰਡੀਆ ਕੰਪਨੀ ਦੇ ਡਾਇਰੈਕਟਰ (ਕੰਜ਼ਿਊਮਰ ਪ੍ਰੋਡਕਟਸ ਡਵੀਜ਼ਨ) ਅਸੀਮ ਕੌਸ਼ਿਕ ਨੇ ਕਿਹਾ ਕਲਰ ਕਾਸਮੈਟਿਕ ਦੀ ਵਿਕਰੀ ਦਹਾਈ ਅੰਕ ’ਚ ਵਧੀ ਹੈ। ਔਰਤਾਂ ’ਚ ਬਰਾਂਡਿਡ ਬਿਊਟੀ ਪ੍ਰੋਡਕਟਸ ਪ੍ਰਤੀ ਜਾਗਰੂਕਤਾ ਵਧੀ ਹੈ। ਅੱਜ ਔਰਤ ਦੇ ਡ੍ਰਾਅਰ ’ਚ ਲਿਪਸਟਿਕ ਅਤੇ ਕੰਪੈਕਟ ਪਾਊਡਰ ਮਿਲ ਜਾਵੇਗਾ। ਦਿਲਚਸਪ ਗੱਲ ਇਹ ਹੈ ਕਿ ਲਾਰਿਅਲ ਦੀ 35-40 ਫੀਸਦੀ ਵਿਕਰੀ ਕਲਰ ਕਾਸਮੈਟਿਕਸ ’ਚ ਹੁੰਦੀ ਹੈ। ਲਾਰਿਅਲ ਇੰਡੀਆ ਨੇ ਮੈਬਲਿਨ ਦਾ ਕ੍ਰੀਮੀ ਮੈਟ ਲਿਪਸਟਿਕ ਅਤੇ ਪਾਊਡਰ ਦੀ ਕੀਮਤ 299 ਰੁਪਏ ਹੈ। ਉਥੇ ਹੀ ਬਿਊਟੀ ਰਿਟੇਲਰ ਨਇਕਾ ਮੁਤਾਬਕ, ਗਾਹਕ ਮੇਕਅਪ ’ਤੇ ਲਗਾਤਾਰ ਖਰਚ ਕਰ ਰਹੇ ਹਨ। ਨਇਕਾ ਦੇ 1000 ਮੇਕਅਪ ਬਰਾਂਡਸ ਹਨ। ਨਇਕਾ ਦਾ ਵਾਧਾ 2018-19 ’ਚ 115 ਫੀਸਦੀ ਰਿਹਾ।


Related News