OPEC ਦੇ ਫੈਸਲੇ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ, ਜਾਣੋ ਪੈਟਰੋਲ-ਡੀਜ਼ਲ ਦੇ ਭਾਅ

04/13/2020 12:53:49 PM

ਮੁੰਬਈ - ਪੈਟਰੋਲੀਅਮ ਨਿਰਯਾਤ ਕਰਨ ਵਾਲੇ ਦੇਸ਼ਾਂ ਦੇ ਸੰਗਠਨ (ਓਪੇਕ) ਅਤੇ ਹੋਰ ਤੇਲ ਉਤਪਾਦਕਾਂ ਵੱਲੋਂ ਉਤਪਾਦਨ ਵਿਚ ਕਟੌਤੀ ਦੇ ਐਲਾਨ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਿਚ ਦੋ ਫੀਸਦ ਵਾਧਾ ਕੀਤਾ ਗਿਆ ਹੈ। ਓਪੇਕ ਅਤੇ ਹੋਰ ਤੇਲ ਉਤਪਾਦਕਾਂ ਨੇ ਪ੍ਰੋਜ਼ਾਨਾ 9.7 ਮਿਲੀਅਨ ਬੈਰਲ ਦੇ ਉਤਪਾਦਨ ਨੂੰ ਘਟਾ ਕੇ ਤੇਲ ਦੀਆਂ ਕੀਮਤਾਂ ਨੂੰ ਵਧਾਉਣ ਲਈ ਸਹਿਮਤੀ ਜ਼ਾਹਰ ਕੀਤੀ ਸੀ। ਇਸ ਫੈਸਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਨੂੰ ਸਾਰਿਆਂ ਲਈ ਇਕ ਮਹੱਤਵਪੂਰਨ ਸਮਝੌਤਾ ਕਰਾਰ ਦਿੱਤਾ ਹੈ।

 

ਕੁਵੈਤ ਦੇ ਤੇਲ ਮੰਤਰੀ ਖਾਲਿਦ ਅਲ-ਫੈਡਲ ਨੇ ਐਤਵਾਰ ਨੂੰ ਟਵਿੱਟ ਕਰਕੇ ਕਿਹਾ,' 'ਅਸੀਂ ਉਤਪਾਦਨ' ਚ ਕਟੌਤੀ ਲਈ ਇਕ ਸਮਝੌਤੇ ਦਾ ਐਲਾਨ ਕਰਦੇ ਹਾਂ। ਓਪੇਕ ਅਤੇ ਹੋਰ ਉਤਪਾਦਕ ਦੇਸ਼ 1 ਮਈ ਤੋਂ ਰੋਜ਼ਾਨਾ ਉਤਪਾਦਨ ਵਿਚ 10 ਮਿਲੀਅਨ ਬੈਰਲ ਦੀ ਕਟੌਤੀ ਕਰਨਗੇ।'

ਹਫਤਾ ਭਰ ਚੱਲੀ ਲੰਮੀ ਦੁਵੱਲੀ ਗੱਲਬਾਤ ਅਤੇ ਵਿਸ਼ਵਵਿਆਪੀ ਸਰਕਾਰਾਂ ਦੇ ਮੰਤਰੀਆਂ ਨਾਲ ਚਾਰ ਦਿਨਾਂ ਦੀ ਵੀਡੀਓ ਕਾਨਫਰੰਸ ਤੋਂ ਬਾਅਦ, ਓਪੇਕ + ਗੱਠਜੋੜ ਅਤੇ 20 ਦੇਸ਼ਾਂ ਦੇ ਸਮੂਹ ਨੇ ਅਖੀਰ ਵਿਚ ਵਿਸ਼ਵਵਿਆਪੀ ਮਹਾਂਮਾਰੀ ਦੇ ਪ੍ਰਭਾਵਾਂ ਨਾਲ ਨਜਿੱਠਣ ਲਈ ਇੱਕ ਸਮਝੌਤਾ ਕੀਤਾ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਅਤੇ ਰੂਸ ਅਤੇ ਸਾਊਦੀ ਅਰਬ ਵਿਚਕਾਰ ਵਿਵਾਦ ਕਾਰਨ ਤੇਲ ਦੀਆਂ ਕੀਮਤਾਂ 30 ਡਾਲਰ ਪ੍ਰਤੀ ਬੈਰਲ ਹੇਠਾਂ ਆ ਗਈਆਂ ਹਨ।

ਦੇਸ਼ ਵਿਚ ਅੱਜ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 

ਮਾਰਚ ਵਿਚ ਦੇਸ਼ 'ਚ ਪੈਟਰੋਲ ਦੀ ਮੰਗ ਵਿਚ 15.5 ਪ੍ਰਤੀਸ਼ਤ ਅਤੇ ਡੀਜ਼ਲ ਦੀ ਮੰਗ ਵਿਚ 24 ਫੀਸਦੀ ਦੀ ਗਿਰਾਵਟ ਆਈ ਹੈ। ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ 21 ਦਿਨਾਂ ਦਾ ਲਾਕਡਾਊਨ ਦੇਸ਼ ਭਰ ਵਿਚ ਜਾਰੀ ਹੈ। ਇਸ ਕਾਰਨ ਵਾਹਨਾਂ ਦੀ ਆਵਾਜਾਈ 'ਤੇ ਰੋਕ ਹੈ ਅਤੇ ਅਪ੍ਰੈਲ 'ਚ ਤੇਲ ਦੀ ਮੰਗ 'ਚ 40 ਫੀਸਦ ਦੀ ਗਿਰਾਵਟ ਆਉਣ ਦੀ ਉਮੀਦ ਹੈ।

ਇਹ ਵੀ ਦੇਖੋ : ਇਸ ਸਰਕਾਰੀ ਸਕੀਮ ਦੇ ਬਦਲੇ ਨਿਯਮ, ਜਾਣੋ ਕਿਹੜੇ ਕਰਮਚਾਰੀਆਂ ਨੂੰ ਮਿਲ ਸਕੇਗਾ ਇਸ ਦਾ ਲਾਭ

ਦੇਸ਼ ਦੇ ਪ੍ਰਮੱਖ ਸ਼ਹਿਰਾਂ ਵਿਚ ਪੈਟਰੋਲ ਦੀਆਂ ਕੀਮਤਾਂ

ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿਚ ਅੱਜ ਇੱਕ ਲੀਟਰ ਪੈਟਰੋਲ ਦੀ ਕੀਮਤ ਕ੍ਰਮਵਾਰ 69.59, 73.30, 76.31 ਅਤੇ 72.28 ਹੈ। ਡੀਜ਼ਲ ਦੀ ਗੱਲ ਕਰੀਏ ਤਾਂ ਦਿੱਲੀ, ਕੋਲਕਾਤਾ ਮੁੰਬਈ ਅਤੇ ਚੇਨਈ ਵਿਚ ਇਸ ਦੀਆਂ ਕੀਮਤਾਂ ਕ੍ਰਮਵਾਰ 62.29, 65.62, 66.21 ਅਤੇ 65.71 ਹਨ।

ਜਾਣੋ ਤੁਹਾਡੇ ਸ਼ਹਿਰ ਵਿਚ ਪੈਟਰੋਲ ਦੀ ਕੀਮਤ ਕਿੰਨੀ ਹੈ

ਤੁਸੀਂ SMS ਦੇ ਜ਼ਰੀਏ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਪਤਾ ਕਰ ਸਕਦੇ ਹੋ। ਇੰਡੀਅਨਆਇਲ ਦੀ ਵੈਬਸਾਈਟ ਅਨੁਸਾਰ, ਤੁਹਾਨੂੰ ਆਰ. ਐਸ. ਪੀ. ਅਤੇ ਆਪਣਾ ਸਿਟੀ ਕੋਡ ਲਿਖਣਾ ਪਵੇਗਾ ਅਤੇ ਇਸ ਨੂੰ 9224992249 ਨੰਬਰ ਤੇ ਭੇਜਣਾ ਪਏਗਾ। ਹਰੇਕ ਸ਼ਹਿਰ ਲਈ ਕੋਡ ਵੱਖਰਾ ਹੁੰਦਾ ਹੈ, ਜੋ ਤੁਸੀਂ ਆਈਓਸੀਐਲ ਦੀ ਵੈਬਸਾਈਟ ਤੋਂ ਪ੍ਰਾਪਤ ਕਰ ਸਕਦੇ ਹੋ।

ਹਰ ਰੋਜ਼ ਛੇ ਵਜੇ ਬਦਲਦੀ ਹੈ ਕੀਮਤ

ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਹਰ ਰੋਜ਼ ਸਵੇਰੇ ਛੇ ਵਜੇ ਬਦਲੀ ਜਾਂਦੀ ਹੈ। ਨਵੇਂ ਰੇਟ ਸਵੇਰੇ 6 ਵਜੇ ਤੋਂ ਲਾਗੂ ਹੋਣਗੇ। ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਸ਼ਾਮਲ ਕਰਨ ਤੋਂ ਬਾਅਦ, ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ।


Harinder Kaur

Content Editor

Related News