ਦੁਨੀਆ ਭਰ ’ਚ ਵਧੀ ਚਾਂਦੀ ਦੀ ਮੰਗ, ਇਸ ਕਾਰਨ ਗਲੋਬਲ ਸਿਲਵਰ ਸਟੋਰੇਜ ਦਾ 85-98 ਫੀਸਦੀ ਹੋ ਸਕਦੈ ਖ਼ਤਮ
Thursday, Jul 13, 2023 - 10:04 AM (IST)
ਜਲੰਧਰ (ਇੰਟ.) – ਸੋਲਰ ਪੈਨਲ ਦੀ ਤਕਨੀਕ ’ਚ ਬਦਲਾਅ ਕਾਰਣ ਦੁਨੀਆ ਭਰ ’ਚ ਚਾਂਦੀ ਦੀ ਮੰਗ ’ਤੇ ਅਸਰ ਪਿਆ ਹੈ। ਸੋਲਰ ਐਨਰਜੀ ਵਿਚ ਹਾਲੇ ਵੀ ਕੁੱਲ ਸਿਲਵਰ ਦੀ ਮੰਗ ਦਾ ਕਾਫੀ ਛੋਟਾ ਹਿੱਸਾ ਹੈ ਪਰ ਇਹ ਇੰਡਸਟਰੀ ਸਮੇਂ ਦੇ ਨਾਲ ਬਹੁਤ ਤੇਜ਼ੀ ਨਾਲ ਵਧ ਰਹੀ ਹੈ।
ਇਕ ਇੰਡਸਟਰੀ ਐਸੋਸੀਏਸ਼ਨ ਦਿ ਸਿਲਵਰ ਇੰਸਟੀਚਿਊਟ ਦੀ ਇਕ ਰਿਪੋਰਟ ਮੁਤਾਬਕ ਇਸ ਸਾਲ ਸਪਲਾਈ ਦਾ 14 ਫੀਸਦੀ ਹੋਣ ਦਾ ਅਨੁਮਾਨ ਹੈ ਜੋ 2014 ਵਿਚ ਲਗਭਗ 5 ਫੀਸਦੀ ਸੀ।
ਇਸ ਵਾਧੇ ਦਰਮਿਆਨ ਚੀਨ ਇਕ ਅਹਿਮ ਭੂਮਿਕਾ ਨਿਭਾ ਰਿਹਾ ਹੈ ਜੋ ਇਸ ਸਾਲ ਅਮਰੀਕਾ ਤੋਂ ਵੀ ਵੱਧ ਸੋਲਰ ਪੈਨਲਸ ਸਥਾਪਿਤ ਕਰਨ ਦੇ ਰਾਹ ’ਤੇ ਹੈ।
ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਵਿਗਿਆਪਨਾਂ ’ਤੇ ਸਰਕਾਰ ਦੇ ਖਰਚ ਨਾਲ ਵਧੇਗਾ ਪ੍ਰਿੰਟ ਮੀਡੀਆ ਦਾ ਮਾਲੀਆ
ਸਿੰਗਾਪੁਰ ਸਥਿਤ ਡੀਲਰ ਸਿਲਵਰ ਬੁਲੀਅਨ ਦੇ ਸੰਸਥਾਪਕ ਗ੍ਰੇਗੋਰ ਗ੍ਰੇਗਰਸਨ ਨੇ ਕਿਹਾ ਕਿ ਸਿਲਵਰ ਦੀ ਮੰਗ ਦਾ ਪਤਾ ਲਗਾਉਣ ਲਈ ਸੋਲਰ ਇਕ ਚੰਗੀ ਉਦਾਹਰਣ ਹੈ।
ਸਿਲਵਰ ਦਾ ਕਿੰਨਾ ਇਸਤੇਮਾਲ
ਸੋਲਰ ਪੈਨਲਸ ’ਚ ਤਿੰਨ ਤਰ੍ਹਾਂ ਦੇ ਸੈੱਲਸ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਸ ’ਚ ਪੀ. ਈ. ਆਰ. ਸੀ., ਟੌਪਕਾਨ ਅਤੇ ਹੈਟੇਰੋਜੰਕਸ਼ਨ ਸੈਲਸ ਸ਼ਾਮਲ ਹਨ। ਪੀ. ਈ. ਆਰ.ਸੀ. ਸੈਲਸ ਨੂੰ ਪ੍ਰਤੀ ਵਾਟ ਲਗਭਗ 10 ਮਿਲੀਗ੍ਰਾਮ ਚਾਂਦੀ ਦੀ ਲੋੜ ਹੁੰਦੀ ਹੈ ਜਦ ਕਿ ਟੌਪਕਾਨ ਸੈਲਸ ਨੂੰ 13 ਮਿਲੀਗ੍ਰਾਮ ਪ੍ਰਤੀ ਵਾਟ ਦੀ ਲੋੜ ਪੈਂਦੀ ਹੈ।
ਇਸ ਸਾਲ ਪ੍ਰੋਡਕਸ਼ਨ ’ਚ 2 ਫੀਸਦੀ ਦਾ ਵਾਧਾ ਹੋਣ ਦਾ ਅਨੁਮਾਨ ਹੈ ਜਦ ਕਿ ਉਦਯੋਗਿਕ ਖਪਤ 4 ਫੀਸਦੀ ਤੱਕ ਵਧ ਸਕਦੀ ਹੈ।
ਇਹ ਵੀ ਪੜ੍ਹੋ : ਭਾਰਤ ’ਚ ਹੈ ਗਿਲਗਿਤ-ਬਾਲਟਿਸਤਾਨ! ਟਵਿੱਟਰ ਦਾ ਪਾਕਿਸਤਾਨ ਨੂੰ ਝਟਕਾ
ਸਿਲਵਰ ਖਰੀਦਣ ਵਾਲਿਆਂ ਲਈ ਹੈ ਪ੍ਰੇਸ਼ਾਨੀ
ਇਕ ਰਿਪੋਰਟ ਮੁਤਾਬਕ ਸਿਲਵਰ ਖਰੀਦਣ ਵਾਲਿਆਂ ਲਈ ਪ੍ਰੇਸ਼ਾਨੀ ਇਹ ਹੈ ਕਿ ਮੁੱਢਲੀਆਂ ਖਾਨਾਂ ਦੀ ਦੁਰਲੱਭਤਾ ਨੂੰ ਦੇਖਦੇ ਹੋਏ ਸਪਲਾਈ ਵਧਾਉਣਾ ਸੌਖਾਲਾ ਨਹੀਂ ਹੈ। ਮੈਟਲ ਦੀ ਲਗਭਗ 80 ਫੀਸਦੀ ਸਪਲਾਈ ਲੈੱਡ (ਸੀਸਾ), ਜਿੰਕ, ਤਾਂਬਾ ਅਤੇ ਸੋਨੇ ਦੇ ਪ੍ਰਾਜੈਕਟਸ ਨਾਲ ਹੁੰਦੀ ਹੈ, ਜਿੱਥੇ ਚਾਂਦੀ ਇਕ ਉਪ-ਉਤਪਾਦ ਰਹਿੰਦਾ ਹੈ।
ਸਪਲਾਈ ’ਤੇ ਦਬਾਅ ਨੂੰ ਦੇਖਦੇ ਹੋਏ ਸਾਊਥ ਵੇਲਸ ਯੂਨੀਵਰਸਿਟੀ ਦੀ ਇਕ ਸਟੱਡੀ ’ਚ ਅਨੁਮਾਨ ਲਗਾਇਆ ਗਿਆ ਹੈ ਕਿ 2050 ਤੱਕ ਸੋਲਰ ਸੈਕਟਰ ਗਲੋਬਲ ਸਿਲਵਰ ਸਟੋਰੇਜ ਦਾ 85-98 ਫੀਸਦੀ ਸਮਾਪਤ ਕਰ ਸਕਦਾ ਹੈ। ਪ੍ਰਤੀ ਸੈੱਲ ਇਸਤੇਮਾਲ ਕੀਤੇ ਜਾਣ ਵਾਲੇ ਸਿਲਵਰ ਦੀ ਮਾਤਰਾ ’ਚ ਵਾਧਾ ਹੋਵੇਗਾ ਅਤੇ ਇਸ ’ਚ ਸਮਾਂ ਲੱਗ ਸਕਦਾ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਨੂੰ ਵਿਦੇਸ਼ਾਂ ਤੋਂ ਮਿਲਣ ਵਾਲੇ ਧਨ 'ਚ ਆਈ 4.25 ਅਰਬ ਡਾਲਰ ਦੀ ਵੱਡੀ ਗਿਰਾਵਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8