ਪੇਂਡੂ ਖ਼ੇਤਰਾਂ 'ਚ ਵਧੀ ਸੋਨੇ ਦੀ ਮੰਗ, ਇਸ ਕਾਰਨ ਵਧ ਰਿਹੈ ਖ਼ਰੀਦਦਾਰੀ ਦਾ ਰੁਝਾਨ
Friday, Mar 19, 2021 - 01:49 PM (IST)
ਕੋਲਕਾਤਾ/ਪੁਣੇ (ਟਾ.) – ਰਾਜਸਥਾਨ, ਪੰਜਾਬ, ਹਰਿਆਣਾ, ਤੇਲੰਗਾਨਾ, ਮਹਾਰਾਸ਼ਟਰ ਅਤੇ ਤਾਮਿਲਨਾਡੂ ਦੇ ਕਿਸਾਨਾਂ ਦੀ ਸਰੋਂ, ਸੋਇਆਬੀਨ, ਹਲਦੀ, ਛੋਲੇ, ਧਨੀਆ ਆਦਿ ਫਸਲਾਂ ਦੀ ਚੰਗੀ ਕੀਮਤ ਮਿਲਣ ਨਾਲ ਗ੍ਰਾਮੀਣ ਖੇਤਰਾਂ ’ਚ ਸੋਨੇ ਦੀ ਮੰਗ ’ਚ ਵਾਧਾ ਹੋਇਆ ਹੈ। ਇੰਡੀਅਨ ਬੁਲੀਅਨ ਐਂਡ ਜਿਊਲਰਸ ਐਸੋਸੀਏਸ਼ਨ ਦੇ ਕੌਮੀ ਸਕੱਤਰ ਸੁਰਿੰਦਰ ਮਹਿਤਾ ਨੇ ਕਿਹਾ ਕਿ ਗ੍ਰਾਮੀਣਾਂ ’ਚ ਸੋਨੇ ਦੀ ਮੰਗ 25 ਫੀਸਦੀ ਵਧੀ ਹੈ।
ਇਹ ਵੀ ਪੜ੍ਹੋ : ਕਾਰ ਦਾ ਸੁਫ਼ਨਾ ਜਲਦ ਹੋਵੇਗਾ ਪੂਰਾ, ਜ਼ੀਰੋ ਪ੍ਰੋਸੈਸਿੰਗ ਫ਼ੀਸ ਨਾਲ ਇਹ ਬੈਂਕ ਦੇ ਰਿਹੈ ਸਸਤਾ ਲੋਨ
ਸੋਨੇ ਦੀ ਕੀਮਤ ਜਨਵਰੀ ਦੀ ਸ਼ੁਰੂਆਤ ਤੋਂ ਪਿਛਲੇ ਸਾਲ ਅਗਸਤ ’ਚ 57,000 ਰੁਪਏ ਪ੍ਰਤੀ 10 ਗ੍ਰਾਮ ਡਿੱਗ ਕੇ 47,000 ਰੁਪਏ ਪ੍ਰਤੀ 10 ਗ੍ਰਾਮ ਤੋਂ ਘੱਟ ਹੋ ਗਈ ਹੈ। ਮਹਾਰਾਸ਼ਟਰ ਦੇ ਅਕੋਲਾ ਦੇ ਇਕ ਜਿਊਲਰ ਨਿਤਿਨ ਖੰਡੇਲਵਾਲ ਨੇ ਕਿਹਾ ਕਿ ਪਿਛਲੇ ਸਾਲ ਜੋ ਕੋਵਿਡ-19 ਕਾਰਣ ਅਨਿਸ਼ਚਿਤਤਾਵਾਂ ਸਨ, ਉਹ ਗ੍ਰਾਮੀਣ ਹਿੱਸਿਆਂ ’ਚ ਦੂਰ ਹੋ ਗਈਆਂ। ਅਸੀਂ ਆਉਂਦੇ ਵਿਆਹ-ਸ਼ਾਦੀ ਦੇ ਸੀਜ਼ਨ ਲਈ ਚੰਗੀ ਮੰਗ ਦੇਖ ਰਹੇ ਹਾਂ। ਜਿਵੇਂ ਕਿ ਮਹਾਰਾਸ਼ਟਰ ’ਚ ਕੋਵਿਡ ਦੇ ਮਾਮਲੇ ਵਧ ਰਹੇ ਹਨ, ਸਾਨੂੰ ਸ਼ਾਮ 5 ਵਜੇ ਤੱਕ ਦੁਕਾਨਾਂ ਬੰਦ ਕਰਨ ਨੂੰ ਕਿਹਾ ਗਿਆ ਹੈ। ਖਰੀਦਦਾਰੀ ਕਰਨ ਲਈ ਲੋਕ ਸ਼ਾਮ 4 ਵਜੇ ਤੱਕ ਆ ਰਹੇ ਹਨ। ਰਾਜਸਥਾਨ ’ਚ ਅਲਵਰ ਦੇ ਬਜਾਜਾ ਬਾਜ਼ਾਰ ’ਚ ਸਥਿਤ ਪਲਾਵਤ ਜਿਊਲਰਸ ਦੇ ਮਾਲਕ ਅਸ਼ੋਕ ਕੁਮਾਰ ਪਲਾਵਤ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਦੀ ਤੁਲਨਾ ’ਚ ਮੰਗ ਬਹੁਤ ਕਮਜ਼ੋਰ ਹੈ। ਕਿਸਾਨ ਆਉਣ ਵਾਲੇ ਵਿਆਹ ਦੇ ਮੌਸਮ ਲਈ ਸੋਨੇ ਦੇ ਗਹਿਣੇ ਖਰੀਦ ਰਹੇ ਹਨ। ਅਸੀਂ ਹਰ ਪੰਦਰਵਾੜੇ ਜਿਊਲਰੀ ਦੀ ਰੇਕੀ ਕਰ ਰਹੇ ਹਾਂ।
ਇਹ ਵੀ ਪੜ੍ਹੋ : 31 ਮਾਰਚ ਤੋਂ ਪਹਿਲਾਂ ਕਰਾਓ ਵਾਹਨਾਂ ਨਾਲ ਸਬੰਧਿਤ ਇਹ ਕੰਮ, ਨਹੀਂ ਤਾਂ ਹੋਵੇਗੀ ਪ੍ਰੇਸ਼ਾਨੀ
ਗ੍ਰਾਮੀਣ ਹਿੱਸਿਆਂ ਦੇ ਨਾਲ ਟਿਅਰ 2 ਅਤੇ ਟਿਅਰ 3 ਸ਼ਹਿਰਾਂ ’ਚ ਵੀ ਵਧੀ ਮੰਗ
ਫਸਲ ਦੀਆਂ ਵਧਦੀਆਂ ਕੀਮਤਾਂ ਦੇਸ਼ ਦੇ ਦੱਖਣੀ ਹਿੱਸੇ ’ਚ ਸੋਨੇ ਦੀ ਗ੍ਰਾਮੀਣ ਮੰਗ ਨੂੰ ਵਧਾ ਰਹੀਆਂ ਹਨ। ਚੇਨਈ ਸਥਿਤ ਐੱਨ. ਏ. ਸੀ. ਜਿਊਲਰਸ ਦੇ ਮਾਲਕ ਅਨੰਤ ਪਦਮਨਾਭਨ ਨੇ ਕਿਹਾ ਕਿ ਚੰਗੀ ਫਸਲ ਦੀਆਂ ਕੀਮਤਾਂ ਕਾਰਣ ਗ੍ਰਾਮੀਣ ਹਿੱਸਿਆਂ ਦੇ ਨਾਲ-ਨਾਲ ਟਿਅਰ 2 ਅਤੇ ਟਿਅਰ 3 ਸ਼ਹਿਰਾਂ ’ਚ ਮੰਗ ਵਧੀ ਹੈ। ਜਨਵਰੀ ’ਚ ਮੰਗ ’ਚ 25 ਫੀਸਦੀ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਸ਼ੇਅਰ-ਮਿਊਚੁਅਲ ਫੰਡਾਂ 'ਚ ਨਿਵੇਸ਼ ਕਰਨ ਵਾਲਿਆਂ ਲਈ ਵੱਡੀ ਖ਼ਬਰ, ਵਿਭਾਗ ਨੂੰ ਦੇਣੀ ਪਵੇਗੀ ਇਹ ਜਾਣਕਾਰੀ
ਮਹਾਰਾਸ਼ਟਰ ’ਚ ਕੋਵਿਡ ਮਾਮਲਿਆਂ ’ਚ ਮੌਜੂਦਾ ਉਛਾਲ ਕਾਰਣ ਵਿਆਹ, ਪਾਰਟੀ ਅਤੇ ਹੋਰ ਸਮਾਜਿਕ ਸਮਰੋਹਾਂ ’ਤੇ ਸਖਤ ਪਾਬੰਦੀ ਹੈ, ਇਸ ਲਈ ਮਾਤਾ-ਪਿਤਾ, ਜਿਨ੍ਹਾਂ ਨੇ ਇਕ ਸ਼ਾਨਦਾਰ ਵਿਆਹ ਲਈ ਆਪਣੀ ਬੱਚਤ ਨੂੰ ਵੱਖ ਰੱਖਿਆ ਹੈ, ਵੱਡੇ ਵਿਆਹ ਹਾਲ, ਡੀ. ਜੇ. ਅਤੇ ਸੈਂਕੜੇ ਲੋਕਾਂ ਨੂੰ ਖੁਆਉਣ ’ਤੇ ਖਰਚ ਕਰਨ ’ਚ ਸਮਰੱਥ ਨਹੀਂ ਹਨ। ਖੰਡੇਲਵਾਲ ਨੇ ਕਿਹਾ ਕਿ ਮਾਤਾ-ਪਿਤਾ ਖਰਚੇ ਦੀਆਂ ਹੋਰ ਆਈਟਮਾਂ ’ਤੇ ਜੋ ਪੈਸਾ ਬਚਾ ਰਹੇ ਹਨ, ਉਸ ਤੋਂ ਵੱਧ ਸੋਨਾ ਖਰੀਦਣਾ ਪਸੰਦ ਕਰ ਰਹੇ ਹਨ।
ਇਹ ਵੀ ਪੜ੍ਹੋ : ਡਰੋਨ ਉਡਾਣ ਨੂੰ ਲੈ ਕੇ ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼, ਉਲੰਘਣਾ ਕਰਨ 'ਤੇ ਹੋਵੇਗੀ ਸਜ਼ਾ
ਨੋਟ- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।