ਔਰਤਾਂ ਭਾਰਤੀ ਅਰਥਵਿਵਸਥਾ ’ਚ ਜੋੜ ਸਕਦੀਆਂ ਹਨ 700 ਅਰਬ ਰੁਪਏ : ਅਮਿਤਾਭ ਕਾਂਤ

03/06/2020 1:47:06 AM

ਨਵੀਂ ਦਿੱਲੀ (ਇੰਟ.)-ਇੰਡਸਟਰੀ ’ਚ ਔਰਤਾਂ ਦੇ ਆਉਣ ਨਾਲ ਭਾਰਤੀ ਅਰਥਵਿਵਸਥਾ ’ਚ ਲਗਭਗ 700 ਅਰਬ ਰੁਪਏ ਜੋਡ਼ੇ ਜਾ ਸਕਦੇ ਹਨ। ਮੌਜੂਦਾ ਸਮੇਂ ’ਚ ਸਿਰਫ 22 ਫੀਸਦੀ ਔਰਤਾਂ ਹੀ ਕੰਮ ਕਰਦੀਆਂ ਹਨ। ਅਜਿਹੇ ’ਚ ਮੋਦੀ ਸਰਕਾਰ ਔਰਤਾਂ ਲਈ ਨਵੇਂ ਰਸਤੇ ਖੋਲ੍ਹ ਰਹੀ ਹੈ। ਇਸ ’ਚ ਸਕਿੱਲ ਡਿਵੈੱਲਪਮੈਂਟ ਇਕ ਕਾਰਗਰ ਕਦਮ ਸਾਬਤ ਹੋ ਸਕਦਾ ਹੈ। ਨੀਤੀ ਆਯੋਗ ਦੇ ਸੀ. ਈ. ਓ. ਅਮਿਤਾਭ ਕਾਂਤ ਨੇ ਇਹ ਗੱਲ ਇਕ ਪ੍ਰੋਗਰਾਮ ਦੇ ਲਾਂਚ ਦੇ ਐਲਾਨ ਮੌਕੇ ਕਹੀ।

ਉਨ੍ਹਾਂ ਕਿਹਾ ਕਿ ਇਸ ਵੇਲੇ ਦੇਸ਼ ’ਚ ਲਗਭਗ 32 ਫੀਸਦੀ ਔਰਤਾਂ ਸਟਾਰਟਅਪ ਚਲਾਉਂਦੀਆਂ ਹਨ, ਜਦੋਂ ਕਿ 25 ਫੀਸਦੀ ਔਰਤਾਂ ਸਟਾਰਟਅਪ ਦੀਆਂ ਸੰਸਥਾਪਕ ਹਨ। ਜੇਕਰ ਔਰਤਾਂ ਨੂੰ ਅੱਗੇ ਕੀਤਾ ਜਾਵੇ ਤਾਂ ਸਾਡੀ ਅਰਥਵਿਵਸਥਾ 9 ਤੋਂ 10 ਫੀਸਦੀ ਦੀ ਦਰ ਨਾਲ ਅੱਗੇ ਵਧ ਸਕਦੀ ਹੈ। ਇਸ ’ਚ ਡਿਜੀਟਲ ਇੰਡੀਆ ਅਹਿਮ ਭੂਮਿਕਾ ਨਿਭਾਅ ਸਕਦਾ ਹੈ ਕਿਉਂਕਿ ਅੱਜ ਸਾਰਿਆਂ ਕੋਲ ਇੰਟਰਨੈੱਟ ਮੌਜੂਦ ਹੈ।


Karan Kumar

Content Editor

Related News