ਬਜਟ ਤੋਂ ਪਹਿਲਾਂ ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਜ਼ਬਰਦਸਤ ਵਾਧਾ, 62480 ਰੁਪਏ ਹੋਇਆ ਸੋਨਾ
Tuesday, Jan 30, 2024 - 05:25 PM (IST)
ਬਿਜ਼ਨੈੱਸ ਡੈਸਕ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ 1 ਫਰਵਰੀ ਨੂੰ ਅੰਤਰਿਮ ਬਜਟ ਪੇਸ਼ ਕੀਤਾ ਜਾਵੇਗਾ। ਬਜਟ ਤੋਂ ਪਹਿਲਾਂ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਦੋ ਦਿਨਾਂ ਤੋਂ ਲਗਾਤਾਰ ਵਧ ਰਹੇ ਵਾਧੇ ਦਰਮਿਆਨ ਅੱਜ ਵੀ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਵ ਸੋਮਵਾਰ ਨੂੰ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਵਾਧਾ ਦੇਖਿਆ ਗਿਆ। ਅੱਜ ਵੀ MCX ਐਕਸਚੇਂਜ 'ਤੇ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ - Budget 2024 : 1 ਫਰਵਰੀ ਨੂੰ ਸਰਕਾਰੀ ਕਰਮਚਾਰੀਆਂ ਨੂੰ ਮਿਲ ਸਕਦੀਆਂ ਨੇ 3 ਵੱਡੀਆਂ ਖ਼ੁਸ਼ਖ਼ਬਰੀਆਂ!
ਡਿਲੀਵਰੀ ਵਾਲਾ ਸੋਨਾ
ਮੰਗਲਵਾਰ ਸਵੇਰੇ 5 ਅਪ੍ਰੈਲ, 2024 ਨੂੰ ਡਿਲੀਵਰੀ ਲਈ ਸੋਨਾ MCX ਐਕਸਚੇਂਜ 'ਤੇ 0.18 ਫ਼ੀਸਦੀ ਜਾਂ 113 ਰੁਪਏ ਦੇ ਵਾਧੇ ਨਾਲ 62,480 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਇਸ ਦੇ ਨਾਲ 5 ਫਰਵਰੀ, 2024 ਨੂੰ ਡਿਲੀਵਰੀ ਲਈ ਸੋਨਾ 0.32 ਫ਼ੀਸਦੀ ਦੇ ਵਾਧੇ ਨਾਲ 198 ਰੁਪਏ ਦੇ ਵਾਧੇ ਨਾਲ 62,384 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਮੰਗਲਵਾਰ ਸਵੇਰੇ ਚਾਂਦੀ ਦੀਆਂ ਘਰੇਲੂ ਵਾਇਦਾ ਕੀਮਤਾਂ 'ਚ ਵੀ ਵਾਧੇ ਦੇ ਨਾਲ ਕਾਰੋਬਾਰ ਦੇਖਿਆ ਗਿਆ।
ਇਹ ਵੀ ਪੜ੍ਹੋ - ਵਿੱਤ ਮੰਤਰੀ ਸੀਤਾਰਮਨ ਨੇ ਅੰਤਰਿਮ ਬਜਟ ਤੋਂ ਪਹਿਲਾਂ ਦਿੱਤਾ ਬਿਆਨ, ਇਨ੍ਹਾਂ 4 ਵਰਗਾਂ 'ਤੇ ਰਹੇਗਾ ਖਾਸ ਫੌਕਸ
ਚਾਂਦੀ ਦੀਆਂ ਘਰੇਲੂ ਵਾਇਦਾ ਕੀਮਤਾਂ
ਸੋਨੇ ਦੇ ਨਾਲ-ਨਾਲ ਚਾਂਦੀ ਦੀਆਂ ਘਰੇਲੂ ਵਾਇਦਾ ਕੀਮਤਾਂ 'ਚ ਵੀ ਮੰਗਲਵਾਰ ਸਵੇਰੇ ਤੇਜ਼ੀ ਦੇਖਣ ਨੂੰ ਮਿਲੀ। MCX ਐਕਸਚੇਂਜ 'ਤੇ, 5 ਮਾਰਚ, 2024 ਨੂੰ ਡਿਲੀਵਰੀ ਲਈ ਚਾਂਦੀ 0.08 ਫ਼ੀਸਦੀ ਜਾਂ 57 ਰੁਪਏ ਦੇ ਵਾਧੇ ਨਾਲ 72,456 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰਦੀ ਨਜ਼ਰ ਆਈ।
ਇਹ ਵੀ ਪੜ੍ਹੋ - SpiceJet ਦਾ ਧਮਾਕੇਦਾਰ ਆਫ਼ਰ, ਸਿਰਫ਼ 1622 'ਚ ਲੋਕ ਕਰਨ ਅਯੁੱਧਿਆ ਰਾਮ ਮੰਦਰ ਦੇ ਦਰਸ਼ਨ
ਸੋਨੇ-ਚਾਂਦੀ ਦੀਆਂ ਗਲੋਬਲ ਕੀਮਤਾਂ 'ਚ ਵਾਧਾ
ਮੰਗਲਵਾਰ ਸਵੇਰੇ ਸੋਨੇ ਦੀਆਂ ਗਲੋਬਲ ਕੀਮਤਾਂ 'ਚ ਵਾਧਾ ਹੁੰਦਾ ਦੇਖਿਆ ਗਿਆ। ਕਾਮੈਕਸ 'ਤੇ ਸੋਨਾ ਵਾਇਦਾ 0.38 ਫ਼ੀਸਦੀ ਜਾਂ 7.70 ਦੇ ਵਾਧੇ ਨਾਲ 2052.30 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਇਸ ਦੇ ਨਾਲ ਹੀ ਸੋਨੇ ਦੀ ਗਲੋਬਲ ਸਪਾਟ ਕੀਮਤ 0.08 ਫ਼ੀਸਦੀ ਜਾਂ 1.55 ਡਾਲਰ ਦੇ ਵਾਧੇ ਨਾਲ 2034.78 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦੀ ਨਜ਼ਰ ਆਈ। ਸੋਨੇ ਦੇ ਨਾਲ-ਨਾਲ ਚਾਂਦੀ ਦੀਆਂ ਕੀਮਤਾਂ 'ਚ ਵੀ ਮੰਗਲਵਾਰ ਸਵੇਰੇ ਤੇਜ਼ੀ ਦੇਖਣ ਨੂੰ ਮਿਲੀ। ਚਾਂਦੀ ਵਾਇਦਾ 0.23 ਫ਼ੀਸਦੀ ਜਾਂ 0.05 ਡਾਲਰ ਦੇ ਵਾਧੇ ਨਾਲ 23.31 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਇਸ ਦੇ ਨਾਲ ਹੀ ਚਾਂਦੀ ਦੀ ਗਲੋਬਲ ਸਪਾਟ ਕੀਮਤ 23.18 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦੀ ਨਜ਼ਰ ਆਈ।
ਇਹ ਵੀ ਪੜ੍ਹੋ - Budget 2024: ਬਜਟ ਤੋਂ ਪਹਿਲਾਂ ਨਵੀਂ ਸ਼ੁਰੂਆਤ, ਸਰਕਾਰ ਨੇ ਜਾਰੀ ਕੀਤੀ ਆਰਥਿਕ ਸਿਹਤ ਰਿਪੋਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8