ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਹੋਇਆ ਵਾਧਾ, ਜਾਣੋ ਅੱਜ ਦੇ ਤਾਜ਼ਾ ਭਾਅ

Tuesday, Nov 21, 2023 - 12:26 PM (IST)

ਸੋਨੇ-ਚਾਂਦੀ ਦੀਆਂ ਕੀਮਤਾਂ ''ਚ ਹੋਇਆ ਵਾਧਾ, ਜਾਣੋ ਅੱਜ ਦੇ ਤਾਜ਼ਾ ਭਾਅ

ਬਿਜ਼ਨੈੱਸ ਡੈਸਕ - ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਮੰਗਲਵਾਰ ਸਵੇਰੇ ਘਰੇਲੂ ਅਤੇ ਗਲੋਬਲ ਬਾਜ਼ਾਰਾਂ 'ਚ ਕੀਮਤਾਂ ਉੱਚੀਆਂ ਰਹੀਆਂ। ਘਰੇਲੂ ਵਾਇਦਾ ਬਾਜ਼ਾਰ 'ਚ ਵੀ ਸੋਨਾ ਹਰੇ ਰੰਗ 'ਚ ਕਾਰੋਬਾਰ ਕਰਦਾ ਨਜ਼ਰ ਆਇਆ। ਮੰਗਲਵਾਰ ਸਵੇਰੇ 5 ਦਸੰਬਰ, 2023 ਨੂੰ ਡਿਲੀਵਰੀ ਲਈ ਸੋਨਾ MCX ਐਕਸਚੇਂਜ 'ਤੇ 0.59 ਫ਼ੀਸਦੀ ਜਾਂ 356 ਰੁਪਏ ਦੇ ਵਾਧੇ ਨਾਲ 61,013 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਇਸ ਤੋਂ ਇਲਾਵਾ 5 ਫਰਵਰੀ 2024 ਨੂੰ ਡਿਲੀਵਰੀ ਲਈ ਸੋਨਾ 0.58 ਫ਼ੀਸਦੀ ਜਾਂ 353 ਰੁਪਏ ਦੇ ਵਾਧੇ ਨਾਲ 61,401 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ - UK 'ਚ ਲੋਕਾਂ ਦੀਆਂ ਉਮੀਦਾਂ ਨੂੰ ਲੱਗਾ ਝਟਕਾ, ਵਿੱਤ ਮੰਤਰੀ ਨੇ ਮਹਿੰਗਾਈ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਚਾਂਦੀ ਦੀਆਂ ਕੀਮਤਾਂ 'ਚ ਵਾਧਾ
ਸੋਨੇ ਦੇ ਨਾਲ-ਨਾਲ ਚਾਂਦੀ ਦੀਆਂ ਕੀਮਤਾਂ 'ਚ ਵੀ ਵਾਧਾ ਹੋਇਆ ਹੈ। ਮੰਗਲਵਾਰ ਸਵੇਰੇ 5 ਦਸੰਬਰ, 2023 ਨੂੰ ਡਿਲੀਵਰੀ ਲਈ ਚਾਂਦੀ 0.80 ਫ਼ੀਸਦੀ ਜਾਂ 583 ਰੁਪਏ ਦੇ ਵਾਧੇ ਨਾਲ MCX ਐਕਸਚੇਂਜ 'ਤੇ 73,227 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰਦੀ ਨਜ਼ਰ ਆਈ। ਇਸ ਤੋਂ ਇਲਾਵਾ 5 ਮਾਰਚ 2024 ਨੂੰ ਡਿਲੀਵਰੀ ਲਈ ਚਾਂਦੀ ਦੀ ਕੀਮਤ 0.71 ਫ਼ੀਸਦੀ ਜਾਂ 528 ਰੁਪਏ ਦੇ ਵਾਧੇ ਨਾਲ 74,791 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰਦੀ ਨਜ਼ਰ ਆਈ।

ਇਹ ਵੀ ਪੜ੍ਹੋ - ਵਿਸ਼ਵ ਕੱਪ ਫਾਈਨਲ ਮੈਚ 'ਚ 3 ਗੁਣਾ ਵਧੀ ਹਵਾਈ ਯਾਤਰਾ, ਇਕ ਦਿਨ 'ਚ 4.6 ਲੱਖ ਲੋਕਾਂ ਨੇ ਭਰੀ ਉਡਾਣ

ਸੋਨੇ ਦੀਆਂ ਕੌਮਾਂਤਰੀ ਕੀਮਤਾਂ
ਮੰਗਲਵਾਰ ਸਵੇਰੇ ਗਲੋਬਲ ਸੋਨੇ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ। ਕਾਮੈਕਸ 'ਤੇ ਸੋਨੇ ਦੀ ਗਲੋਬਲ ਫਿਊਚਰਜ਼ ਕੀਮਤ 0.67 ਫ਼ੀਸਦੀ ਜਾਂ 13.20 ਡਾਲਰ ਦੇ ਵਾਧੇ ਨਾਲ 1993.50 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦੀ ਨਜ਼ਰ ਆਈ। ਇਸ ਦੇ ਨਾਲ ਹੀ, ਸੋਨੇ ਦੀ ਗਲੋਬਲ ਸਪਾਟ ਕੀਮਤ ਇਸ ਸਮੇਂ 0.69 ਫ਼ੀਸਦੀ ਜਾਂ 13.58 ਡਾਲਰ ਦੇ ਵਾਧੇ ਨਾਲ 1991.65 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦੀ ਨਜ਼ਰ ਆਈ।

ਇਹ ਵੀ ਪੜ੍ਹੋ - ਸ਼ੇਅਰ ਬਾਜ਼ਾਰ 'ਚ ਪਿਆ ਘਾਟਾ, ਪਰੇਸ਼ਾਨ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ

ਚਾਂਦੀ ਦੀ ਕੌਮਾਂਤਰੀ ਕੀਮਤ
ਸੋਨੇ ਦੇ ਨਾਲ-ਨਾਲ ਚਾਂਦੀ ਦੀ ਕੌਮਾਂਤਰੀ ਕੀਮਤ 'ਚ ਵੀ ਮੰਗਲਵਾਰ ਸਵੇਰੇ ਤੇਜ਼ੀ ਦੇਖਣ ਨੂੰ ਮਿਲੀ। ਕਾਮੈਕਸ 'ਤੇ ਚਾਂਦੀ ਦਾ ਵਾਇਦਾ ਭਾਅ 0.84 ਫ਼ੀਸਦੀ ਜਾਂ 0.20 ਡਾਲਰ ਦੇ ਵਾਧੇ ਨਾਲ 24.16 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਇਸ ਦੇ ਨਾਲ ਹੀ ਚਾਂਦੀ ਦੀ ਗਲੋਬਲ ਸਪਾਟ ਕੀਮਤ 1.42 ਫ਼ੀਸਦੀ ਜਾਂ 0.33 ਡਾਲਰ ਦੇ ਵਾਧੇ ਨਾਲ 23.78 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦੀ ਨਜ਼ਰ ਆਈ।

ਇਹ ਵੀ ਪੜ੍ਹੋ - ਏਅਰ ਇੰਡੀਆ ਦੇ ਪਾਇਲਟ ਦੀ ਦਿੱਲੀ ਏਅਰਪੋਰਟ 'ਤੇ ਮੌਤ, 3 ਮਹੀਨਿਆਂ 'ਚ ਤੀਜੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News