ਵਿਦੇਸ਼ੀ ਮੁਦਰਾ ਭੰਡਾਰ ''ਚ ਵਾਧਾ, 10.417 ਅਰਬ ਡਾਲਰ ਵਧ ਕੇ 572 ਬਿਲੀਅਨ ਡਾਲਰ ਤੱਕ ਪਹੁੰਚਿਆ
Saturday, Jan 21, 2023 - 11:27 AM (IST)

ਨਵੀਂ ਦਿੱਲੀ- ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰ 10.417 ਅਰਬ ਡਾਲਰ ਵਧ ਕੇ 572 ਬਿਲੀਅਨ ਡਾਲਰ ਤੱਕ ਪਹੁੰਚ ਚੁੱਕਾ ਹੈ। ਇਹ ਇਸ ਸਾਲ 'ਚ ਕਿਸੇ ਹਫ਼ਤੇ ਦੇ ਦੌਰਾਨ ਸਭ ਤੋਂ ਵੱਡਾ ਵਾਧਾ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲੇ ਹਫ਼ਤੇ ਦੌਰਾਨ ਵਿਦੇਸ਼ੀ ਮੁਦਰਾ ਭੰਡਾਰ 'ਚ 12.68 ਅਰਬ ਡਾਲਰ ਦੀ ਕਮੀ ਆਈ ਸੀ ਅਤੇ ਇਹ 561.583 ਅਰਬ ਡਾਲਰ 'ਤੇ ਸੀ। ਇਸ ਦਾ ਮਤਲਬ ਹੈ ਕਿ ਇਕ ਹਫ਼ਤੇ ਦੌਰਾਨ ਵਿਦੇਸ਼ੀ ਮੁਦਰਾ ਭੰਡਾਰ 10.417 ਅਰਬ ਡਾਲਰ ਵਧਿਆ ਹੈ।
ਸਾਲ 2021 ਦੌਰਾਨ ਅਕਤੂਬਰ 'ਚ ਵਿਦੇਸ਼ੀ ਮੁਦਰਾ ਭੰਡਾਰ ਆਲ ਟਾਈਮ ਹਾਈ ਲੈਵਲ 645 ਅਰਬ ਡਾਲਰ 'ਤੇ ਸੀ। ਹਾਲਾਂਕਿ ਇਸ ਤੋਂ ਬਾਅਦ ਤੋਂ ਸੈਂਟਰਲ ਬੈਂਕ ਨੇ ਰੁਪਏ ਨੂੰ ਬਚਾਉਣ ਲਈ ਕਈ ਕਦਮ ਚੁੱਕੇ ਸਨ। ਇਸ ਤੋਂ ਬਾਅਦ ਵਿਦੇਸ਼ੀ ਮੁਦਰਾ ਭੰਡਾਰ 'ਚ ਤੇਜ਼ੀ ਨਾਲ ਗਿਰਾਵਟ ਦੇਖੀ ਗਈ ਹੈ ਅਤੇ ਇਹ ਕਰੀਬ 100 ਅਰਬ ਡਾਲਰ ਤੱਕ ਡਿੱਗ ਚੁੱਕੀ ਸੀ। ਉਧਰ ਅਕਤੂਬਰ 2022 ਦੌਰਾਨ ਵਿਦੇਸ਼ੀ ਮੁਦਰਾ ਭੰਡਾਰ 'ਚ ਇਕ ਹਫ਼ਤੇ ਦੌਰਾਨ ਸਭ ਤੋਂ ਜ਼ਿਆਦਾ 14.721 ਅਰਬ ਡਾਲਰ ਦਾ ਵਾਧਾ ਦਰਜ ਹੋਇਆ ਸੀ।
ਫਾਰੇਨ ਕਰੰਸੀ ਐਸੇਟਸ 'ਚ ਵੀ ਵਾਧਾ
ਕੇਂਦਰੀ ਬੈਂਕ ਦੇ ਹਫ਼ਤਾਵਾਰੀ ਅੰਕੜਿਆਂ ਅਨੁਸਾਰ ਕੱਲ ਮੁਦਰਾ ਭੰਡਾਰ ਦਾ ਮੁੱਖ ਹਿੱਸਾ ਮੰਨੇ ਜਾਣ ਵਾਲੀ ਫਾਰੇਨ ਕਰੰਸੀ ਐਸੇਟਸ (ਐੱਫ.ਸੀ.ਏ.) ਹਫ਼ਤਾਵਾਰ 'ਚ 9.078 ਅਰਬ ਡਾਲਰ ਵਧ ਕੇ 505.519 ਅਰਬ ਡਾਲਰ ਹੋ ਚੁੱਕੀ ਹੈ। ਡਾਲਰ 'ਚ ਵਿਦੇਸ਼ੀ ਮੁਦਰਾ ਐਸੇਟ 'ਚ ਯੂਰੋ, ਪੋਂਡ ਅਤੇ ਯੇਨ ਵਰਗੇ ਗੈਰ ਅਮਰੀਕੀ ਮੁਦਰਾਵਾਂ 'ਚ ਕਮੀ ਆਈ ਅਤੇ ਵਾਧੇ ਦੇ ਪ੍ਰਭਾਵਾਂ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ।
ਆਈ. ਐੱਮ.ਐੱਫ 'ਚ ਰੱਖੇ ਦੇਸ਼ ਦੀ ਮੁਦਰਾ 'ਚ ਵੀ ਵਾਧਾ
ਇਸ ਤੋਂ ਇਲਾਵਾ ਸੋਨਾ ਭੰਡਾਰ ਦਾ ਮੁੱਲ ਹਫਤੇ 'ਚ 1.106 ਅਰਬ ਡਾਲਰ ਵਧ ਕੇ 42.89 ਅਰਬ ਡਾਲਰ ਹੋ ਗਿਆ ਹੈ। ਅੰਕੜਿਆਂ ਦੇ ਅਨੁਸਾਰ ਸਪੈਸ਼ਲ ਡਰਾਵਿੰਗ ਰਾਈਟਸ (ਐੱਸ.ਡੀ.ਆਰ) 14.7 ਕਰੋੜ ਅਰਬ ਵਧ ਕੇ 18.364 ਅਰਬ ਡਾਲਰ ਹੋ ਗਿਆ ਹੈ। ਇਕ ਹਫਤੇ ਦੌਰਾਨ ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ.) 'ਚ ਰੱਖਿਆ ਦੇਸ਼ ਦਾ ਮੁਦਰਾ ਭੰਡਾਰ ਵੀ 8.6 ਕਰੋੜ ਡਾਲਰ ਵਧ ਕੇ 5.227 ਅਰਬ ਡਾਲਰ ਹੋ ਗਿਆ।