ਇਨਕਮ ਟੈਕਸ ਦੀ ਟੀਮ ਨੇ Trident Group ''ਤੇ ਮਾਰਿਆ ਛਾਪਾ, ਘੇਰੇ ''ਚ ਕੰਪਨੀ ਦੇ ਕਈ ਦਫ਼ਤਰ
Tuesday, Oct 17, 2023 - 02:15 PM (IST)
ਬਿਜ਼ਨੈੱਸ ਡੈਸਕ : ਇਨਕਮ ਟੈਕਸ ਵਿਭਾਗ ਵਲੋਂ ਦੇਸ਼ ਦੀ ਸਭ ਤੋਂ ਵੱਡੀ ਟੈਕਸਟਾਈਲ ਕੰਪਨੀ ਟ੍ਰਾਈਡੈਂਟ ਗਰੁੱਪ 'ਤੇ ਛਾਪੇਮਾਰੀ ਕਰਨ ਦੀ ਸੂਚਨਾ ਮਿਲੀ ਹੈ। ਆਈਟੀ ਵਿਭਾਗ ਦੇ ਅਧਿਕਾਰੀ ਕੰਪਨੀ ਦੇ ਕਈ ਦਫ਼ਤਰਾਂ 'ਤੇ ਛਾਪੇਮਾਰੀ ਕਰਨ ਲਈ ਪਹੁੰਚ ਚੁੱਕੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਨਕਮ ਟੈਕਸ ਵਿਭਾਗ ਨੇ ਦੇਸ਼ ਭਰ 'ਚ ਸਥਿਤ ਸਮੂਹ ਦੇ ਕਈ ਦਫ਼ਤਰਾਂ 'ਤੇ ਛਾਪੇਮਾਰੀ ਕੀਤੀ ਹੈ। ਤੁਹਾਨੂੰ ਦੱਸ ਦੇਈਏ, ਟ੍ਰਾਈਡੈਂਟ ਗਰੁੱਪ ਉੱਨ, ਘਰੇਲੂ ਟੈਕਸਟਾਈਲ, ਪੇਪਰ-ਸਟੇਸ਼ਨਰੀ, ਕੈਮੀਕਲ ਆਦਿ ਦੀ ਇੱਕ ਵੱਡੀ ਨਿਰਮਾਣ ਕੰਪਨੀ ਹੈ। ਇਸ ਦੀਆਂ ਮੱਧ ਪ੍ਰਦੇਸ਼, ਬੁਧਨੀ, ਬਰਨਾਲਾ ਅਤੇ ਧੌਲਾ ਅਤੇ ਪੰਜਾਬ ਵਿੱਚ ਕਈ ਨਿਰਮਾਣ ਯੂਨਿਟ ਹਨ।
ਇਹ ਵੀ ਪੜ੍ਹੋ - 76 ਹਜ਼ਾਰ ਰੁਪਏ 'ਚ ਆਨਲਾਈਨ ਮੰਗਵਾਇਆ ਲੈਪਟਾਪ, ਬਾਕਸ ਖੋਲ੍ਹਿਆ ਤਾਂ ਹੱਕਾ-ਬੱਕਾ ਰਹਿ ਗਿਆ ਪਰਿਵਾਰ
ਇਸ ਖ਼ਬਰ ਦੇ ਵਿਚਕਾਰ ਕੰਪਨੀ ਦੇ ਸ਼ੇਅਰਾਂ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਟ੍ਰਾਈਡੈਂਟ ਲਿਮਿਟੇਡ ਮੰਗਲਵਾਰ ਸਵੇਰੇ 10:45 ਵਜੇ ਦੇ ਆਲੇ-ਦੁਆਲੇ 36.30 ਰੁਪਏ ਪ੍ਰਤੀ ਸ਼ੇਅਰ ਦਾ ਕਾਰੋਬਾਰ ਕਰ ਰਿਹਾ ਸੀ। ਇਸ 'ਚ 0.85 ਅੰਕ ਜਾਂ 2.29 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਦੱਸ ਦੇਈਏ ਕਿ ਕਰੀਬ ਇੱਕ ਸਾਲ ਪਹਿਲਾਂ ਟ੍ਰਾਈਡੈਂਟ ਗਰੁੱਪ ਕਰੋੜਾਂ ਰੁਪਏ ਦੇ ਗਬਨ ਦੇ ਮਾਮਲੇ ਵਿੱਚ ਸੁਰਖੀਆਂ ਵਿੱਚ ਆਇਆ ਸੀ। ਕੰਪਨੀ ਦੇ ਸਾਬਕਾ ਚੀਫ ਫਾਈਨੈਂਸ਼ੀਅਲ ਅਫਸਰ (CFO) ਹਰਵਿੰਦਰ ਸਿੰਘ ਗਿੱਲ ਨੇ 16 ਅਪ੍ਰੈਲ 2019 ਤੋਂ 17 ਫਰਵਰੀ 2022 ਦਰਮਿਆਨ 8 ਕਰੋੜ ਰੁਪਏ ਦਾ ਗਬਨ ਕੀਤਾ। ਕੰਪਨੀ ਵੱਲੋਂ ਕਰਵਾਏ ਗਏ ਆਡਿਟ ਵਿੱਚ ਇਹ ਗੱਲ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ - Flipkart 'ਤੇ ਲੱਗੀ ਤਿਉਹਾਰੀ ਸੀਜ਼ਨ ਦੀ ਸੇਲ 'ਚ 8 ਦਿਨਾਂ 'ਚ 1.4 ਬਿਲੀਅਨ ਗਾਹਕਾਂ ਨੇ ਕੀਤਾ ਵਿਜ਼ਿਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8