ਇਨਕਮ ਟੈਕਸ ਰਿਫੰਡ ਚਾਹੁੰਦੇ ਹੋ ਜਲਦੀ ਤਾਂ ਜ਼ਰੂਰ ਕਰੋ ਇਹ ਕੰਮ, CBDT ਨੇ ਦਿੱਤੀ ਜਾਣਕਾਰੀ

04/17/2020 2:17:31 AM

ਨਵੀਂ ਦਿੱਲੀ—ਲਾਕਡਾਊਨ 'ਚ ਜਿਥੇ ਸਾਰਾ ਕੁਝ ਬੰਦ ਹੈ ਉਥੇ ਆਮ ਕਰਜ਼ਦਾਤਾਵਾਂ ਨੂੰ ਵੱਡੀ ਰਾਹਤ ਮਿਲੀ ਹੈ। ਸਰਕਾਰ ਨੇ 14 ਅਪ੍ਰੈਲ ਤਕ 4240 ਕਰੋੜ ਰੁਪਏ ਦਾ ਟੈਕਸ ਰਿਫੰਡ ਦਿੱਤਾ ਹੈ। ਪ੍ਰਾਪਤ ਅੰਕੜਿਆਂ ਮੁਤਾਬਕ ਟੈਕਸ ਵਿਭਾਗ ਨੇ ਲਗਭਗ 10.2 ਲੱਖ ਲੋਕਾਂ ਨੂੰ ਟੈਕਸ ਦਾ ਪੈਸਾ ਵਾਪਸ ਕੀਤਾ ਹੈ। ਜੇਕਰ ਹੁਣ ਤਕ ਤੁਹਾਨੂੰ ਨਹੀਂ ਮਿਲ ਸਕਿਆ ਹੈ ਇਸ ਖਬਰ 'ਚ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕਿਵੇਂ ਟੈਕਸ ਰਿਫੰਡ ਲੈ ਸਕਦੇ ਹੋ। ਕੇਂਦਰੀ ਡਾਇਰੈਕਟ ਬੋਰਡ ਟੈਕਸ ਮੁਤਾਬਕ 1.75 ਲੱਖ ਲੋਕਾਂ ਨੂੰ ਰਿਫੰਡ ਮਿਲਣ ਵਾਲਾ ਹੈ। ਇਹ ਰਿਫੰਡ ਇਸੇ ਹਫਤੇ ਮਿਲ ਜਾਵੇਗਾ।

ਟੈਕਸ ਵਿਭਾਗ ਦੇ ਇਕ ਅਧਿਕਾਰੀ ਮੁਤਾਬਕ 1.74 ਲੱਖ ਲੋਕਾਂ ਦੀ ਟੈਕਸ ਡਿਮਾਂਡ ਨਿਕਲ ਰਹੀ ਹੈ ਜਦਕਿ ਇਨ੍ਹਾਂ ਲੋਕਾਂ ਨੇ ਰਿਫੰਡ ਵੀ ਮੰਗਿਆ ਹੈ। ਟੈਸਕ ਵਿਭਾਗ ਇਨ੍ਹਾਂ ਨੂੰ ਲਗਾਤਾਰ ਮੇਲ ਕਰ ਰਿਹਾ ਹੈ ਤਾਂ ਉਨ੍ਹਾਂ ਦਾ ਜਵਾਬ ਮਿਲ ਸਕੇ। ਵਿਭਾਗ ਚਾਹੁੰਦਾ ਹੈ ਕਿ ਟੈਕਸ ਪੇਅਰਸ ਆਪਣਾ ਬਕਾਇਆ ਟੈਕਸ ਰਾਸ਼ੀ ਦੇ ਕੇ ਰਿਫੰਡ ਹਾਸਲ ਕਰ ਲੈਣ। ਇਸ ਤੋਂ ਇਲਾਵਾ ਵਿਭਾਗ ਇਹ ਵੀ ਚਾਹੁੰਦਾ ਹੈ ਕਿ ਟੈਕਸ ਪੇਅਰ ਦਸਤਾਵੇਜ਼ ਦੇ ਕੇ ਸਾਬਤ ਕਰਨ ਕਿ ਉਹ ਟੈਕਸ ਨਹੀਂ ਦੇ ਰਹੇ। ਸਾਰੇ ਟੈਕਸ ਪੇਅਰਸ ਨੂੰ ਜਵਾਬ ਦੇਣ ਲਈ 7 ਦਿਨ ਦਾ ਸਮਾਂ ਦਿੱਤਾ ਗਿਆ ਹੈ।

ਟੈਕਸ ਵਿਭਾਗ ਨਹੀਂ ਕਰੇਗਾ ਕਿਸੇ ਨੂੰ ਪ੍ਰੇਸ਼ਾਨ
ਮਾਮਲੇ ਨਾਲ ਜੁੜੇ ਇਕ ਹੋਰ ਅਧਿਕਾਰੀ ਨੇ ਸਾਫ ਕੀਤਾ ਹੈ ਕਿ ਕਿਸੇ ਵੀ ਟੈਕਸ ਪੇਅਰ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਜਿਹੜੀ ਮੇਲ ਭੇਜੀ ਜਾ ਰਹੀ ਹੈ ਉਹ ਉਨ੍ਹਾਂ ਦੀ ਭਲਾਈ ਲਈ ਭੇਜੀ ਰਹੀ ਹੈ ਤਾਂ ਕਿ ਹਿਸਾਬ ਕਿਤਾਬ ਕਲੀਅਰ ਕਰਕੇ ਉਨ੍ਹਾਂ ਨੂੰ ਰਿਫੰਡ ਦਿੱਤਾ ਜਾ ਸਕੇ। ਕੋਰੋਨਾ ਵਾਇਰਸ ਦੇ ਪ੍ਰਭਾਵ 'ਚ ਲਾਕਡਾਊਨ ਦੇ ਬਾਵਜਦੂ ਇਨ੍ਹਾਂ ਮੇਲ 'ਤੇ ਕਈ ਲੋਕਾਂ ਨੇ ਨਾਰਾਜ਼ਗੀ ਵੀ ਜਤਾਈ ਹੈ ਪਰ ਵਿਭਾਗ ਸਮਾਂ ਰਹਿੰਦੇ ਪੈਂਡਿੰਗਸ ਦਾ ਨਿਪਟਾਰਾ ਕਰਨਾ ਚਾਹੁੰਦੀ ਹੈ ਤਾਂ ਕਿ ਭਵਿੱਖ 'ਚ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ।


Karan Kumar

Content Editor

Related News