ਬਜਟ 'ਚ ਮਿਲ ਸਕਦਾ ਹੈ ਤੋਹਫਾ, ਇਨਕਮ ਟੈਕਸ ਛੋਟ ਹੋਵੇਗੀ 5 ਲੱਖ!

06/17/2019 2:07:22 PM

ਨਵੀਂ ਦਿੱਲੀ— ਸਰਕਾਰ ਨੌਕਰੀਪੇਸ਼ਾ ਲੋਕਾਂ ਨੂੰ ਬਜਟ 'ਚ ਵੱਡੀ ਖੁਸ਼ਖਬਰੀ ਦੇ ਸਕਦੀ ਹੈ। ਇਸ ਵਾਰ ਇਨਕਮ ਟੈਕਸ ਸਲੈਬ ਬਦਲ ਸਕਦੀ ਹੈ। ਸੂਤਰਾਂ ਮੁਤਾਬਕ, ਇਨਕਮ ਟੈਕਸ ਛੋਟ ਦੀ ਲਿਮਟ ਵਧਾ ਕੇ 5 ਲੱਖ ਰੁਪਏ ਕੀਤੀ ਜਾ ਸਕਦੀ ਹੈ। ਪਿਛਲੇ ਵਿੱਤੀ ਸਾਲ ਤਕ ਇਨਕਮ ਟੈਕਸ ਛੋਟ 'ਚ ਲਿਮਟ 2.5 ਲੱਖ ਰੁਪਏ ਤਕ ਸੀ। ਫਰਵਰੀ ਬਜਟ 'ਚ ਸਰਕਾਰ ਨੇ ਟੈਕਸਦਾਤਾਵਾਂ ਨੂੰ ਥੋੜ੍ਹੀ ਹੋਰ ਰਾਹਤ ਦਿੰਦੇ ਹੋਏ ਇਨਕਮ ਟੈਕਸ ਛੋਟ ਦੀ ਲਿਮਟ ਵਧਾ ਕੇ ਪੰਜ ਲੱਖ ਰੁਪਏ ਕਰ ਦਿੱਤੀ ਸੀ।

ਹੁਣ ਇਨਕਮ ਟੈਕਸ ਛੋਟ ਦੀ ਲਿਮਟ ਨੂੰ ਸਿੱਧੇ 5 ਲੱਖ ਰੁਪਏ ਕੀਤਾ ਜਾ ਸਕਦਾ ਹੈ, ਯਾਨੀ ਇਸ ਵਾਰ ਬਜਟ 'ਚ ਇਨਕਮ ਟੈਕਸ ਦਰਾਂ 'ਚ ਬਦਲਾਵ ਹੋ ਸਕਦਾ ਹੈ। ਹਾਲਾਂਕਿ ਪਿਛਲੇ ਅੰਤਰਿਮ ਬਜਟ 'ਚ ਵੀ 5 ਲੱਖ ਰੁਪਏ ਦੀ ਇਨਕਮ ਨੂੰ ਟੈਕਸ ਮੁਕਤ ਕੀਤਾ ਗਿਆ ਸੀ ਪਰ ਇਹ ਧਾਰਾ 87ਏ ਤਹਿਤ ਛੋਟ ਦਿੱਤੀ ਗਈ ਸੀ। ਹੁਣ ਇਹ ਛੋਟ ਸਿੱਧੇ ਦਿੱਤੀ ਜਾ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਟੈਕਸਦਾਤਾਵਾਂ ਨੂੰ ਵੱਡੀ ਰਾਹਤ ਮਿਲੇਗੀ।

ਇਹ ਹਨ ਮੌਜੂਦਾ ਦਰਾਂ-
ਇਨਕਮ ਟੈਕਸ ਦੀ ਮੌਜੂਦਾ ਦਰਾਂ ਤਹਿਤ 2.5 ਲੱਖ ਰੁਪਏ ਤਕ ਦੀ ਸਾਲਾਨਾ ਆਮਦਨ 'ਤੇ ਕੋਈ ਟੈਕਸ ਨਹੀਂ ਹੈ। 2.5 ਤੋਂ 5 ਲੱਖ ਰੁਪਏ ਤਕ ਦੀ ਆਮਦਨ 'ਤੇ 5 ਫੀਸਦੀ ਅਤੇ 5 ਤੋਂ 10 ਲੱਖ ਰੁਪਏ ਤਕ ਦੀ ਸਾਲਾਨਾ ਆਮਦਨ 'ਤੇ 20 ਫੀਸਦੀ ਟੈਕਸ ਦਰ ਹੈ। ਇਸ ਦੇ ਇਲਾਵਾ 10 ਲੱਖ ਰੁਪਏ ਤੋਂ ਵਧ ਦੀ ਸਾਲਾਨਾ ਆਮਦਨ 'ਤੇ 30 ਫੀਸਦੀ ਇਨਕਮ ਟੈਕਸ ਲੱਗਦਾ ਹੈ।


Related News