ਆਮਦਨ ਟੈਕਸ ਵਿਭਾਗ ਨੇ ਲਾਂਚ ਕੀਤਾ E-calculator, ਜਾਣੋ ਇਸ ਦੀਆਂ ਵਿਸ਼ੇਸ਼ਤਾਵਾਂ

02/07/2020 12:45:30 PM

ਨਵੀਂ ਦਿੱਲੀ — ਜੇਕਰ ਤੁਸੀਂ  ਟੈਕਸ ਰਿਟਰਨ ਫਾਈਲ ਕਰ ਰਹੇ ਹੋ ਅਤੇ ਇਸ ਦੌਰਾਨ ਕਿਸੇ ਤਰ੍ਹਾਂ ਦੀ ਕੈਲਕੁਲੇਸ਼ਨ 'ਚ ਸਮੱਸਿਆ ਆ ਰਹੀ ਹੈ ਤਾਂ ਤੁਹਾਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਆਮਦਨ ਟੈਕਸ ਵਿਭਾਗ ਨੇ ਰਿਟਰਨ ਫਾਈਲ ਕਰਨ ਲਈ ਈ-ਕੈਲਕੁਲੇਟਰ(E-calculator) ਲਾਂਚ ਕੀਤਾ ਹੈ। ਵਿਭਾਗ ਦੇ ਅਧਿਕਾਰੀਆਂ ਮੁਤਾਬਕ ਕਿਸੇ ਵੀ ਤਰ੍ਹਾਂ ਦੀ ਡਿਡਕਸ਼ਨ ਅਤੇ ਛੋਟ ਲਈ ਇਹ E-calculator ਤੁਹਾਡਾ ਰਿਟਰਨ ਫਾਈਲ ਕਰਨ 'ਚ ਸਹਾਇਤਾ ਕਰੇਗਾ। ਇਸ ਵਿਚ E-calculator ਦੇ ਨਾਲ ਇਕ ਟੇਬਲ ਵੀ ਹੈ। ਇਹ E-calculator ਪੁਰਾਣੀ ਅਤੇ ਨਵੀਂ ਟੈਕਸ ਵਿਵਸਥਾ ਨੂੰ ਦੇਖਦੇ ਹੋਏ ਬਣਾਇਆ ਗਿਆ ਹੈ। ਇਸ ਵਿਚ ਦੋਵਾਂ ਦੀ ਤੁਲਨਾ ਵੀ ਕੀਤੀ ਗਈ ਹੈ। ਇਹ ਇਨਕਮ ਟੈਕਸ ਦੀ ਈ-ਫਾਈਲਿੰਗ ਵੈਬਸਾਈਟ 'ਚ ਮੌਜੂਦ ਹੈ।

ਹੁਣ ਵੈਬ ਪੋਰਟਲ 'ਤੇ ਇੰਡੀਵਿਜੁਅਲ ਅਤੇ ਹੋਰ ਸ਼੍ਰੇਣੀ ਦੇ ਲੋਕ ਰਿਟਰਨ ਫਾਈਲ ਕਰ ਸਕਣਗੇ। ਇਨਕਮ ਟੈਕਸ ਫਾਈਲ ਕਰਨ ਲਈ ਆਮਤੌਰ 'ਤੇ 60 ਸਾਲ ਤੋਂ ਘੱਟ ਦੇ ਲੋਕ, ਸੀਨੀਅਰ ਸਿਟੀਜ਼ਨ 60-79 ਸਾਲ ਦੇ ਅਤੇ ਸੂਪਰ ਸੀਨੀਅਰ ਸਿਟੀਜ਼ਨ 79 ਸਾਲ ਦੇ ਲੋਕ ਆਪਣੀ ਰਿਟਰਨ ਫਾਈਲ ਕਰ ਸਕਦੇ ਹਨ। ਇਸ ਵਿਚ ਟੈਕਸਦਾਤੇ ਨੂੰ ਸਾਰੇ ਸਰੋਤਾਂ ਤੋਂ ਹੋਣ ਵਾਲੀ ਸਾਲਾਨਾ ਆਮਦਨ ਅਤੇ ਲਏ ਹੋਏ ਡਿਡਕਸ਼ਨ ਨੂੰ ਪਾਉਣਾ ਹੋਵੇਗਾ। ਇਸ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਪੁਰਾਣੀ ਵਿਵਸਥਾ ਵਿਚ ਰਹਿਣ ਜਾਂ ਨਵੀਂ ਵਿਵਸਥਾ ਵਿਚ ਰਹਿਣ 'ਤੇ ਕਿੰਨਾ ਟੈਕਸ ਦੇਣਾ ਹੋਵੇਗਾ। ਇਹ ਕੈਲਕੁਲੇਟਰ ਨਵੀਂਂ ਵਿਵਸਥਾ 'ਚ ਜਿੰਨਾ ਟੈਕਸ ਦਾ ਪ੍ਰਸਤਾਵ ਦਿੱਤਾ ਗਿਆ ਹੈ ਉਸ ਵਿਚ ਟੈਕਸ ਡਿਡਕਸ਼ਨ ਅਤੇ ਛੋਟ ਦੀ ਕੈਲਕੁਲੇਸ਼ਨ ਕਰੇਗਾ।

ਬਜਟ 2020 ਦੇ ਬਾਅਦ ਕਿਸ ਤਰ੍ਹਾਂ ਦੀ ਕਟੌਤੀ ਕੀਤੀ ਜਾਵੇਗੀ, ਕਿਹੜਾ ਲਾਭ ਮਿਲੇਗਾ। ਅਜਿਹੀਆਂ ਸਾਰੀਆਂ ਸਹੂਲਤਾਂ ਦਾ E-calculator 'ਚ ਧਿਆਨ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ 1 ਫਰਵਰੀ ਨੂੰ ਪੇਸ਼ ਕੀਤੇ ਗਏ ਬਜਟ ਵਿਚ ਨਵੇਂ ਨਿਯਮਾਂ ਮੁਤਾਬਕ 2.5 ਲੱਖ ਤੋਂ 5 ਲੱਖ ਰੁਪਏ ਤੱਕ ਦੀ ਆਮਦਨ 'ਤੇ 5 ਫੀਸਦੀ ਟੈਕਸ ਲਗਦਾ ਹੈ। ਇਸੇ ਤਰ੍ਹਾਂ 5 ਤੋਂ 7.5 ਲੱਖ ਰੁਪਏ ਤੱਕ ਦੀ ਆਮਦਨ 'ਤੇ 10 ਫੀਸਦੀ ਤੱਕ ਦਾ ਟੈਕਸ ਲੱਗਦਾ ਹੈ। 

  • 5 ਤੋਂ 7.5 ਲੱਖ ਰੁਪਏ ਤੱਕ ਦੀ ਕਮਾਈ ਲਈ 10 ਪ੍ਰਤੀਸ਼ਤ ਟੈਕਸ ਦੇਣਾ ਪਏਗਾ।
  • 7.5 ਤੋਂ 10 ਲੱਖ ਰੁਪਏ ਤੱਕ ਦੀ ਕਮਾਈ ਲਈ 15 ਪ੍ਰਤੀਸ਼ਤ ਟੈਕਸ ਦੇਣਾ ਪਏਗਾ।
  • 10 ਤੋਂ 12.5 ਲੱਖ ਰੁਪਏ ਤੱਕ ਦੀ ਕਮਾਈ ਲਈ 20 ਪ੍ਰਤੀਸ਼ਤ ਟੈਕਸ ਦੇਣਾ ਪਏਗਾ।
  • 12.5-15 ਲੱਖ ਰੁਪਏ ਤੱਕ ਦੀ ਕਮਾਈ ਲਈ 25 ਪ੍ਰਤੀਸ਼ਤ ਟੈਕਸ ਦੇਣਾ ਪਵੇਗਾ।

ਆਮਦਨੀ(ਰੁਪਿਆ 'ਚ)             ਪੁਰਾਣੀ ਟੈਕਸ ਦਰ                   ਨਵੀਂ ਟੈਕਸ ਦਰ

5 ਲੱਖ ਰੁਪਏ ਤੱਕ                          5%                                  5%
5 ਤੋਂ 7.5 ਲੱਖ                              20%                                10%
7.5 ਤੋਂ 10 ਲੱਖ                            20%                                15% 
10 ਤੋਂ 12.5 ਲੱਖ                          30%                                20%
12.5 ਤੋਂ 15 ਲੱਖ                          30%                                25%
15 ਲੱਖ ਤੋਂ ਉੱਪਰ                          30%                                30%    


ਇਸੇ ਤਰ੍ਹਾਂ ਪੁਰਾਣੀ ਜਾਂ ਮੌਜੂਦਾ ਇਨਕਮ ਟੈਕਸ ਵਿਵਸਥਾ ਵਿਚ 1.5 ਲੱਖ ਦੇ ਨਿਵੇਸ਼ 'ਚ 50,000 ਰੁਪਏ ਤੱਕ ਦੀ ਕਟੌਤੀ ਦਾ ਦਾਅਵਾ ਕਰ ਸਕਦੇ ਹਨ। ਇਸ ਵਿਚ ਵੀ 5 ਫੀਸਦੀ, 10 ਫੀਸਦੀ, 30 ਫੀਸਦੀ ਦੇ ਵੱਖ-ਵੱਖ ਆਮਦਨ ਪੱਧਰ 'ਤੇ ਨਿਰਭਰ ਕਰਦਾ ਹੈ।


Related News