ਮਾਰਚ 2024 ਤੱਕ ਬਣੇ ਸਟਾਰਟਅਪ ਨੂੰ ਮਿਲੇਗਾ ਇਨਕਮ ਟੈਕਸ ਲਾਭ : ਸੀਤਾਰਮਨ

Wednesday, Feb 01, 2023 - 03:41 PM (IST)

ਨਵੀਂ ਦਿੱਲੀ- ਸਰਕਾਰ ਨੇ ਬੁੱਧਵਾਰ ਨੂੰ ਸਟਾਰਟਅਪ ਨੂੰ ਮਾਰਚ 2024 ਤੱਕ ਆਮਦਨ ਟੈਕਸ ਲਾਭ ਦੇਣ ਦਾ ਪ੍ਰਸਤਾਵ ਦਿੱਤਾ ਹੈ। ਇਸ ਦੇ ਨਾਲ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਭਾਸ਼ਣ ਦੇ ਦੌਰਾਨ ਕਿਹਾ ਕਿ ਸਰਕਾਰ ਸਟਾਰਟਅਪ ਲਈ ਨੁਕਸਾਨ ਨੂੰ ਅੱਗੇ ਵਧਾਉਣ ਦੇ ਲਾਭ ਨੂੰ 10 ਸਾਲ ਤੱਕ ਵਧਾਉਣ ਦਾ ਪ੍ਰਸਤਾਵ ਕਰਦੀ ਹੈ। 
ਉਨ੍ਹਾਂ ਨੇ ਕਿਹਾ ਕਿ ਮੈਂ ਆਮਦਨ ਲਾਭ ਲਈ ਸਟਾਰਟਅਪ ਦੇ ਗਠਨ ਦੀ ਤਾਰੀਖ਼ ਨੂੰ 31 ਮਾਰਚ 2023 ਤੋਂ ਵਧਾ ਕੇ 31 ਮਾਰਚ 2024 ਕਰਨ ਦਾ ਪ੍ਰਸਤਾਵ ਕਰਦੀ ਹੈ। 
ਇਸ ਦੇ ਨਾਲ ਹੀ ਮੈਂ ਸਟਾਰਟਅਪ ਦੀ ਸ਼ੇਅਰਧਾਰਿਤਾ 'ਚ ਬਦਲਾਅ ਦੇ ਕਾਰਨ ਨੁਕਸਾਨ ਨੂੰ ਅੱਗੇ ਵਧਾਉਣ ਦੇ ਲਾਭ ਨੂੰ ਸੱਤ ਤੋਂ ਵਧਾ ਕੇ 10 ਸਾਲ ਕਰਨ ਦਾ ਪ੍ਰਸਤਾਵ ਵੀ ਕਰਦੀ ਹਾਂ। ਵਿੱਤ ਮੰਤਰੀ ਨੇ ਕਿਹਾ ਕਿ ਚੀਨੀ ਸਹਿਕਾਰਿਤਾਵਾਂ 2016-17 ਤੋਂ ਪਹਿਲੇ ਗੰਨਾ ਕਿਸਾਨਾਂ ਨੂੰ ਕੀਤੇ ਗਏ ਭੁਗਤਾਨ ਦਾ ਦਾਅਵਾ ਖਰਚ ਦੇ ਰੂਪ 'ਚ ਕਰ ਸਕਦੀ ਹੈ। 


Aarti dhillon

Content Editor

Related News