LIC, ਮਾਰੂਤੀ ਤੇ ਬਜਾਜ ਕੰਪਨੀਆਂ ਨੂੰ ਇਨਕਮ ਟੈਕਸ ਤੇ GST ਅਧਿਕਾਰੀਆਂ ਨੇ ਭੇਜੇ ਨੋਟਿਸ, ਜਾਣੋ ਕਾਰਨ

Wednesday, Oct 04, 2023 - 01:12 PM (IST)

LIC, ਮਾਰੂਤੀ ਤੇ ਬਜਾਜ ਕੰਪਨੀਆਂ ਨੂੰ ਇਨਕਮ ਟੈਕਸ ਤੇ GST ਅਧਿਕਾਰੀਆਂ ਨੇ ਭੇਜੇ ਨੋਟਿਸ, ਜਾਣੋ ਕਾਰਨ

ਬਿਜ਼ਨੈੱਸ ਡੈਸਕ : ਦੇਸ਼ ਦੀਆਂ ਤਿੰਨ ਵੱਡੀਆਂ ਕੰਪਨੀਆਂ ਮਾਰੂਤੀ ਸੁਜ਼ੂਕੀ, ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ, ਬਜਾਜ ਅਲਾਇੰਸ ਨੂੰ ਵੱਖ-ਵੱਖ ਕਾਰਨਾਂ ਕਰਕੇ ਇਨਕਮ ਟੈਕਸ ਅਤੇ ਜੀਐੱਸਟੀ ਅਧਿਕਾਰੀਆਂ ਤੋਂ ਨੋਟਿਸ ਮਿਲੇ ਹਨ। ਦਿੱਗਜ਼ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਨੂੰ ਇਨਕਮ ਟੈਕਸ ਅਥਾਰਟੀ ਤੋਂ 2159.70 ਕਰੋੜ ਰੁਪਏ ਦਾ ਡਰਾਫਟ ਅਸੈਸਮੈਂਟ ਆਰਡਰ ਮਿਲਿਆ ਹੈ। ਇਸ ਤੋਂ ਇਲਾਵਾ ਬਜਾਜ ਅਲਾਇੰਸ ਨੂੰ ₹1010 ਕਰੋੜ ਦਾ GST ਡਿਮਾਂਡ ਨੋਟਿਸ ਮਿਲਿਆ ਹੈ।

ਇਹ ਵੀ ਪੜ੍ਹੋ : ਗਾਹਕਾਂ ਲਈ ਖ਼ੁਸ਼ਖ਼ਬਰੀ: ਸੋਨਾ-ਚਾਂਦੀ ਦੀਆਂ ਕੀਮਤਾਂ ਘਟੀਆਂ, ਜਾਣੋ ਅੱਜ ਦਾ ਭਾਅ

LIC ਨੂੰ ਆਮਦਨ ਕਰ ਵਿਭਾਗ ਦਾ ਨੋਟਿਸ
ਭਾਰਤੀ ਜੀਵਨ ਬੀਮਾ ਨਿਗਮ (LIC) ਨੂੰ ਆਮਦਨ ਕਰ ਵਿਭਾਗ ਤੋਂ ਤਿੰਨ ਮੁਲਾਂਕਣ ਸਾਲਾਂ ਲਈ 84 ਕਰੋੜ ਰੁਪਏ ਦੇ ਜੁਰਮਾਨੇ ਦਾ ਨੋਟਿਸ ਮਿਲਿਆ ਹੈ। LIC ਨੇ ਇਸ ਹੁਕਮ ਦੇ ਖ਼ਿਲਾਫ਼ ਅਪੀਲ ਕਰਨ ਦਾ ਫ਼ੈਸਲਾ ਕੀਤਾ ਹੈ। LIC ਨੇ ਕਿਹਾ ਕਿ ਆਮਦਨ ਕਰ ਵਿਭਾਗ ਨੇ ਮੁਲਾਂਕਣ ਸਾਲ 2012-13 ਲਈ ਉਸ 'ਤੇ 12.61 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਮੁਲਾਂਕਣ ਸਾਲ 2018-19 ਲਈ 33.82 ਕਰੋੜ ਰੁਪਏ ਅਤੇ 2019-20 ਲਈ 37.58 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਜੁਰਮਾਨਾ LIC 'ਤੇ ਇਨਕਮ ਟੈਕਸ ਐਕਟ, 1961 ਦੀ ਧਾਰਾ 271 (1) (ਸੀ) ਅਤੇ 270 ਏ ਦੇ ਤਹਿਤ ਲਗਾਇਆ ਗਿਆ ਹੈ। ਆਮਦਨ ਕਰ ਵਿਭਾਗ ਨੇ ਇਹ ਨੋਟਿਸ 29 ਸਤੰਬਰ 2023 ਨੂੰ LIC ਨੂੰ ਭੇਜਿਆ ਹੈ। LIC 1956 ਵਿੱਚ ਪੰਜ ਕਰੋੜ ਰੁਪਏ ਦੀ ਸ਼ੁਰੂਆਤੀ ਪੂੰਜੀ ਨਾਲ ਬਣਾਈ ਗਈ ਸੀ। ਮਾਰਚ 2023 ਦੇ ਅੰਤ ਤੱਕ, LIC ਦਾ ਸੰਪਤੀ ਅਧਾਰ 45.50 ਲੱਖ ਕਰੋੜ ਰੁਪਏ ਸੀ ਅਤੇ ਜੀਵਨ ਫੰਡ 40.81 ਲੱਖ ਕਰੋੜ ਰੁਪਏ ਸੀ।

ਇਹ ਵੀ ਪੜ੍ਹੋ : ਅਕਤੂਬਰ ਮਹੀਨੇ ਹੋਵੇਗੀ ਛੁੱਟੀਆਂ ਦੀ ਬਰਸਾਤ, 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ

ਬਜਾਜ ਅਲਾਇੰਸ ਨੂੰ ਨੋਟਿਸ
ਬਜਾਜ ਅਲਾਇੰਸ ਸਬਸਿਡਰੀ - ਬਜਾਜ ਅਲਾਇੰਸ ਜਨਰਲ ਇੰਸ਼ੋਰੈਂਸ ਕੰਪਨੀ ਲਿਮਿਟੇਡ ਨੂੰ ਸੈਕਸ਼ਨ 73(1) ਦੇ ਤਹਿਤ ਕੇਂਦਰੀ ਡਾਇਰੈਕਟੋਰੇਟ ਜਨਰਲ ਆਫ GST ਇੰਟੈਲੀਜੈਂਸ, ਪੁਣੇ ਜ਼ੋਨਲ ਯੂਨਿਟ ਤੋਂ ਕਾਰਨ ਦੱਸੋ ਅਤੇ ਡਿਮਾਂਡ ਨੋਟਿਸ ਪ੍ਰਾਪਤ ਹੋਇਆ ਹੈ। ਕੰਪਨੀ ਨੂੰ ਜੁਲਾਈ 2017 ਤੋਂ ਮਾਰਚ 2022 ਦੌਰਾਨ ਦੋ ਮਾਮਲਿਆਂ ਵਿੱਚ ਜੀਐੱਸਟੀ ਦਾ ਭੁਗਤਾਨ ਨਾ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸਨ। ਦੋ ਪ੍ਰੀਮੀਅਮਾਂ 'ਤੇ ਜੀਐੱਸਟੀ ਦਾ ਭੁਗਤਾਨ ਸਰਕਾਰ ਅਤੇ ਕੰਪਨੀਆਂ ਵਿਚਾਲੇ ਵਿਵਾਦ ਦਾ ਵਿਸ਼ਾ ਰਿਹਾ ਹੈ। ਬਜਾਜ ਅਲਾਇੰਸ ਤੋਂ ਇਲਾਵਾ ਕਈ ਹੋਰ ਬੀਮਾ ਕੰਪਨੀਆਂ ਨੂੰ GST ਇੰਟੈਲੀਜੈਂਸ ਡਾਇਰੈਕਟੋਰੇਟ ਦੁਆਰਾ ਇਸ ਤਰ੍ਹਾਂ ਦੇ ਨੋਟਿਸ ਪ੍ਰਾਪਤ ਹੋਏ ਹਨ।

ਇਹ ਵੀ ਪੜ੍ਹੋ : ਘਰੇਲੂ ਕੁਦਰਤੀ ਗੈਸ ਦੀਆਂ ਕੀਮਤਾਂ 'ਚ ਵਾਧੇ ਮਗਰੋਂ ਇਕ ਹੋਰ ਝਟਕਾ ਦੇਣ ਦੀ ਤਿਆਰੀ 'ਚ ਸਰਕਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News