2023 ਦੀ ਆਖਰੀ ਤਿਮਾਹੀ ''ਚ ‘ਵ੍ਹਾਈਟ ਗੁੱਡਸ’ ਸੈਗਮੈਂਟ ’ਚ PLI ਦੇ ਤਹਿਤ ਮਿਲੇਗਾ 79 ਕਰੋੜ ਦਾ ਪ੍ਰੋਤਸਾਹਨ

Tuesday, Dec 05, 2023 - 10:48 AM (IST)

ਨਵੀਂ ਦਿੱਲੀ (ਭਾਸ਼ਾ)– ਸਰਕਾਰ ਦੇ ਇਸ ਵਿੱਤੀ ਸਾਲ ਦੀ ਆਖ਼ਰੀ ਤਿਮਾਹੀ ’ਚ ਫਰਿੱਜ਼, ਵਾਸ਼ਿੰਗ ਮਸ਼ੀਨ ਵਰਗੇ ਇਲੈਕਟ੍ਰਿਕ ਉਤਪਾਦਾਂ ਲਈ ਪੀ. ਐੱਲ. ਆਈ. ਦੇ ਤਹਿਤ 79 ਕਰੋੜ ਰੁਪਏ ਦੇ ਇੰਸੈਂਟਿਵ ਵੰਡੇ ਜਾਣ ਦੀ ਉਮੀਦ ਹੈ। ਇਹ ਜਾਣਕਾਰੀ ਇਕ ਸੀਨੀਅਰ ਅਧਿਕਾਰੀ ਵਲੋਂ ਦਿੱਤੀ ਗਈ ਹੈ। ਇਨ੍ਹਾਂ ਉਤਪਾਦਾਂ (ਵ੍ਹਾਈਟ ਗੁੱਡਸ) ਦੇ ਉਤਪਾਦਨ ਨਾਲ ਜੁੜੀ ਪੀ. ਐੱਲ. ਆਈ. ਯੋਜਨਾ ਦਾ ਮਕਸਦ ਏਅਰ ਕੰਡੀਸ਼ਨਰ ਅਤੇ ਐੱਲ. ਈ. ਡੀ. ਲਾਈਟ ਦੇ ਘਰੇਲੂ ਨਿਰਮਾਣ ਨੂੰ ਉਤਸ਼ਾਹ ਦੇਣਾ ਹੈ।

ਇਹ ਵੀ ਪੜ੍ਹੋ - ਇੰਡੀਗੋ, ਸਪਾਈਸ ਜੈੱਟ ਸਣੇ ਕਈ ਏਅਰਲਾਈਨਜ਼ ਦੀਆਂ 33 ਉਡਾਣਾਂ ਨੂੰ ਬੈਂਗਲੁਰੂ ਵੱਲ ਕੀਤਾ ਡਾਇਵਰਟ

ਅਧਿਕਾਰੀ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ ਵਿਚ ਯੋਜਨਾ ਦੇ ਤਹਿਤ ਵੱਖ-ਵੱਖ ਖੇਤਰਾਂ ਲਈ 11,000 ਕਰੋੜ ਰੁਪਏ ਦੇ ਇੰਸੈਂਟਿਵ ਵੰਡ ਦਾ ਟੀਚਾ ਘੱਟ ਪੈ ਸਕਦਾ ਹੈ। ਅਧਿਕਾਰੀ ਨੇ ਕਿਹਾ ਕਿ ਕਈ ਯੋਜਨਾਵਾਂ ਸ਼ੁਰੂਆਤੀ ਪੜਾਅ ’ਚ ਹਨ। ‘ਵ੍ਹਾਈਟ ਗੁੱਡਸ’ ਦੇ ਖੇਤਰ ਵਿਚ ਅਸੀਂ ਆਖਰੀ ਤਿਮਾਹੀ ’ਚ ਕਰੀਬ 79 ਕਰੋੜ ਰੁਪਏ ਵੰਡੇ ਜਾਣ ਦੀ ਉਮੀਦ ਕਰ ਰਹੇ ਹਾਂ। ‘ਵ੍ਹਾਈਟ ਗੁੱਡਸ’ ਸੈਗਮੈਂਟ ਦੇ ਤਹਿਤ ਪੀ. ਐੱਲ. ਆਈ. ਯੋਜਨਾ ਦੇ 64 ਚੁਣੇ ਗਏ ਲਾਭਪਾਤਰੀਆਂ ’ਚੋਂ 15 ਨੇ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ 15 ਲਾਭਪਾਤਰੀਆਂ ਨੇ 31 ਮਾਰਚ 2022 ਦੀ ਮਿਆਦ ਨੂੰ ਚੁਣਿਆ ਹੈ। ਬਾਕੀ ਲਾਭਪਾਤਰੀ, ਜਿਨ੍ਹਾਂ ਨੇ 31 ਮਾਰਚ ਤੱਕ ਦੀ ਮਿਆਦ ਦਾ ਬਦਲ ਚੁਣਿਆ ਹੈ, ਉਹ ਲਾਗੂ ਕਰਨ ਦੇ ਵੱਖ-ਵੱਖ ਪੜਾਅ ’ਚ ਹੈ।

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਇਹ ਸਕੀਮ 7 ਸਾਲਾਂ ਦੀ ਮਿਆਦ ਲਈ
ਇਹ ਸਕੀਮ 2021-22 ਤੋਂ 2028-29 ਤੱਕ 7 ਸਾਲਾਂ ਦੀ ਮਿਆਦ ਲਈ ਹੈ। ਇਸ ਦਾ ਖ਼ਰਚਾ 6,238 ਕਰੋੜ ਰੁਪਏ ਹੈ। ਖਿਡੌਣੇ ਵਰਗੇ ਖੇਤਰਾਂ ਲਈ ਸਕੀਮ ਦਾ ਵਿਸਥਾਰ ਕਰਨ ’ਤੇ ਪੁੱਛੇ ਜਾਣ ’ਤੇ ਅਧਿਕਾਰੀ ਨੇ ਕਿਹਾ ਕਿ ਯੋਜਨਾ ਦੀ ਸਮੀਖਿਆ ਤੋਂ ਬਾਅਦ ਇਸ ’ਤੇ ਫ਼ੈਸਲਾ ਕੀਤਾ ਜਾਏਗਾ। ਅਸੀਂ ਹੁਣ ਤੱਕ ਕੀ ਤਰੱਕੀ ਹੋਈ ਹੈ, ਉਸ ਦੀ ਸਮੀਖਿਆ ਕਰ ਰਹੇ ਹਾਂ। ਕੁੱਝ ’ਚ ਤਰੱਕੀ ਬਿਹਤਰ ਹੈ ਅਤੇ ਕੁੱਝ ਖੇਤਰਾਂ ’ਚ ਬਦਲਾਅ ਦੀ ਲੋੜ ਹੈ। ਯੋਜਨਾ ਦੇ ਤਹਿਤ 2900 ਕਰੋੜ ਰੁਪਏ ਦੇ ਇੰਸੈਂਟਿਵ ਵੰਡੇ ਜਾ ਚੁੱਕੇ ਹਨ। ਇਲੈਕਟ੍ਰਾਨਿਕ ਨਿਰਮਾਣ ’ਚ ਲੱਗੀਆਂ ਕੰਪਨੀਆਂ ਲਈ ਇਸ ਸਾਲ ਵਾਧੂ 1000 ਕਰੋੜ ਰੁਪਏ ਦਾ ਇੰਸੈਂਟਿਵ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ - ਦਸੰਬਰ ਮਹੀਨੇ ਪੈਨਸ਼ਨ ਅਤੇ LPG ਦੀਆਂ ਕੀਮਤਾਂ ਸਣੇ ਹੋਏ ਕਈ ਬਦਲਾਅ, ਹੁਣ ਲਾਗੂ ਹੋਣਗੇ ਇਹ ਨਿਯਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News