ਇਸ ਕੰਪਨੀ ''ਚ ਟਾਪ ਲੈਵਲ ''ਤੇ ਵੱਡੀ ਉਥਲ-ਪੁਥਲ, 5 ਵੱਡੇ ਅਧਿਕਾਰੀਆਂ ਦੇ ਅਸਤੀਫੇ, ਸ਼ੇਅਰਾਂ ''ਤੇ ਦਿਖਿਆ ਅਸਰ

Thursday, Mar 20, 2025 - 05:04 PM (IST)

ਇਸ ਕੰਪਨੀ ''ਚ ਟਾਪ ਲੈਵਲ ''ਤੇ ਵੱਡੀ ਉਥਲ-ਪੁਥਲ, 5 ਵੱਡੇ ਅਧਿਕਾਰੀਆਂ ਦੇ ਅਸਤੀਫੇ, ਸ਼ੇਅਰਾਂ ''ਤੇ ਦਿਖਿਆ ਅਸਰ

ਨਵੀਂ ਦਿੱਲੀ - ਭਾਰਤ ਦੀ ਸਭ ਤੋਂ ਵੱਡੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਹੀਰੋ ਮੋਟੋਕਾਰਪ ’ਚ ਟਾਪ ਲੈਵਲ ’ਤੇ ਵੱਡੇ ਬਦਲਾਅ ਦੇਖਣ ਨੂੰ ਮਿਲੇ ਹਨ। ਕੰਪਨੀ ਦੇ 5 ਸੀਨੀਅਰ ਅਧਿਕਾਰੀਆਂ ਨੇ ਅਸਤੀਫਾ ਦੇ ਦਿੱਤਾ ਹੈ, ਜਿਸ ਨਾਲ ਉਦਯੋਗ ਜਗਤ ’ਚ ਹਲਚਲ ਮਚ ਗਈ ਹੈ। ਇਸ ਖਬਰ ਤੋਂ ਬਾਅਦ ਕੰਪਨੀ ਦੇ ਸ਼ੇਅਰ ਟੁੱਟ ਗਏ। ਅਸਤੀਫਾ ਦੇਣ ਵਾਲਿਆਂ ’ਚ ਰੀਮਾ ਜੈਨ, ਸਮੀਰ ਪਾਂਡੇ, ਸਵਦੇਸ਼ ਸ਼੍ਰੀਵਾਸਤਵ, ਧਰਮ ਰਕਸ਼ਿਤ ਅਤੇ ਚੰਦਰਸ਼ੇਖਰ ਰਾਧਾਕ੍ਰਿਸ਼ਣਨ ਹਨ।

ਇਹ ਵੀ ਪੜ੍ਹੋ :     ਮੁਲਾਜ਼ਮਾਂ ਨੂੰ ਸਰਕਾਰ ਦਾ ਵੱਡਾ ਤੋਹਫ਼ਾ, ਮਿਲੇਗਾ 6800 ਰੁਪਏ ਦਾ ਬੋਨਸ, ਪੈਨਸ਼ਨਰਾਂ ਨੂੰ ਵੀ ਮਿਲੇਗਾ ਫਾਇਦਾ

ਕਿਹੜੇ ਅਫਸਰਾਂ ਨੇ ਦਿੱਤਾ ਅਸਤੀਫਾ?

ਰੀਮਾ ਜੈਨ - ਮੁੱਖ ਸੂਚਨਾ ਅਤੇ ਡਿਜੀਟਲ ਅਧਿਕਾਰੀ (CIDO) ਅਤੇ ਕਾਰਜਕਾਰੀ ਪ੍ਰਬੰਧਨ ਟੀਮ ਦੀ ਮੈਂਬਰ।
ਸਮੀਰ ਪਾਂਡੇ - ਐਚਆਰ ਮੁਖੀ, ਪ੍ਰਤਿਭਾ ਪ੍ਰਬੰਧਨ।
ਸਵਦੇਸ਼ ਸ਼੍ਰੀਵਾਸਤਵ - ਚੀਫ ਬਿਜ਼ਨਸ ਅਫਸਰ (CBO), ਐਮਰਜਿੰਗ ਮੋਬਿਲਿਟੀ, ਵਿਡਾ ਅਤੇ ਇਨੋਵੇਸ਼ਨ ਕੌਂਸਲ ਦੇ ਚੇਅਰਮੈਨ।
ਧਰਮ ਰਕਸ਼ਿਤ - ਮੁਖੀ, ਐਚਆਰ ਅਤੇ ਕਲਚਰ।
ਚੰਦਰਸ਼ੇਖਰ ਰਾਧਾਕ੍ਰਿਸ਼ਨਨ - ਬਿਜ਼ਨਸ ਹੈੱਡ, ਐਮਰਜਿੰਗ ਮੋਬਿਲਿਟੀ, Vida

ਇਹ ਵੀ ਪੜ੍ਹੋ :     ਲਗਾਤਾਰ ਆਪਣੇ ਹੀ ਰਿਕਾਰਡ ਤੋੜ ਰਹੀਆਂ ਸੋਨੇ ਦੀਆਂ ਕੀਮਤਾਂ, ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਰਿਹੈ Gold

ਇਨ੍ਹਾਂ ਵੱਡੇ ਅਸਤੀਫਿਆਂ ਤੋਂ ਬਾਅਦ ਹੀਰੋ ਮੋਟੋਕਾਰਪ ਦੇ ਰਣਨੀਤੀਕ ਬਦਲਾਵਾਂ ਅਤੇ ਅੱਗੇ ਦੀਆਂ ਯੋਜਨਾਵਾਂ ’ਤੇ ਸਵਾਲ ਉੱਠਣ ਲੱਗੇ ਹਨ। ਖਾਸ ਕਰ ਕੇ ਵਿਦਾ ਅਤੇ ਇਮਰਜਿੰਗ ਮੋਬਿਲਿਟੀ ਬਿਜ਼ਨੈੱਸ ਨਾਲ ਜੁਡ਼ੇ ਦੋ ਵੱਡੇ ਅਧਿਕਾਰੀਆਂ ਦਾ ਜਾਣਾ ਕੰਪਨੀ ਦੇ ਈ. ਵੀ. ਸੈਗਮੈਂਟ ’ਤੇ ਪ੍ਰਭਾਵ ਪਾ ਸਕਦਾ ਹੈ। ਡਿਜੀਟਲ ਟਰਾਂਸਫਾਰਮੇਸ਼ਨ ਅਤੇ ਟੈਲੇਂਟ ਮੈਨੇਜਮੈਂਟ ਨਾਲ ਜੁੜੇ ਦੋ ਅਧਿਕਾਰੀਆਂ ਦੇ ਅਸਤੀਫੇ ਨਾਲ ਅੰਦਰੂਨੀ ਮੈਨੇਜਮੈਂਟ ’ਤੇ ਅਸਰ ਪੈ ਸਕਦਾ ਹੈ।

ਇਹ ਵੀ ਪੜ੍ਹੋ :     ਵਧਣ ਵਾਲੀ ਹੈ ਤੁਹਾਡੀ ਮਨਪਸੰਦ ਕਾਰ ਦੀ ਕੀਮਤ, ਕੰਪਨੀਆਂ ਨੇ ਕੀਤਾ ਕੀਮਤਾਂ ਵਧਾਉਣ ਦਾ ਐਲਾਨ

ਹੀਰੋ ਮੋਟੋਕਾਰਪ ਲਈ ਇਹ ਇਕ ਅਹਿਮ ਮੋੜ ਹੋ ਸਕਦਾ ਹੈ, ਜਿੱਥੇ ਕੰਪਨੀ ਨੂੰ ਨਵੀਂ ਲੀਡਰਸ਼ਿਪ ਅਤੇ ਰਣਨੀਤੀਆਂ ’ਤੇ ਫਿਰ ਤੋਂ ਧਿਆਨ ਦੇਣਾ ਹੋਵੇਗਾ। ਉਦਯੋਗ ਜਗਤ ਹੁਣ ਇਹ ਵੇਖ ਰਿਹਾ ਹੈ ਕਿ ਕੰਪਨੀ ਇਨ੍ਹਾਂ ਖਾਲੀ ਅਹੁਦਿਆਂ ਨੂੰ ਕਿਵੇਂ ਭਰੇਗੀ ਅਤੇ ਆਪਣੀ ਈ. ਵੀ. ਰਣਨੀਤੀ ਨੂੰ ਕਿਵੇਂ ਅੱਗੇ ਵਧਾਏਗੀ। ਹੀਰੋ ਮੋਟੋਕਾਰਪ ਵੱਲੋਂ ਇਸ ਮਾਮਲੇ ’ਤੇ ਆਧਿਕਾਰਤ ਪ੍ਰਤੀਕਿਰਿਆ ਦੀ ਉਡੀਕ ਹੈ।

ਇਹ ਵੀ ਪੜ੍ਹੋ :      FASTag Rules: 1 ਅਪ੍ਰੈਲ ਤੋਂ ਬਦਲਣਗੇ ਨਿਯਮ, ਇਨ੍ਹਾਂ ਵਾਹਨਾਂ ਨੂੰ ਨਹੀਂ ਦੇਣਾ ਪਵੇਗਾ Toll...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News