ਚਾਲੂ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ ’ਚ ਬੈਂਕਾਂ ਦਾ ਕਰਜ਼ਾ 3.2 ਪ੍ਰਤੀਸ਼ਤ ਵਧਿਆ

01/17/2021 5:35:15 PM

ਮੁੰਬਈ (ਭਾਸ਼ਾ) — ਮੌਜੂਦਾ ਵਿੱਤੀ ਸਾਲ 2020-21 ਦੇ ਪਹਿਲੇ 9 ਮਹੀਨਿਆਂ (ਅਪ੍ਰੈਲ-ਦਸੰਬਰ) ਦੌਰਾਨ ਬੈਂਕਾਂ ਦਾ ਉਧਾਰ 3.2 ਪ੍ਰਤੀਸ਼ਤ ਵਧ ਕੇ 107.05 ਲੱਖ ਕਰੋੜ ਰੁਪਏ ’ਤੇ ਪਹੁੰਚ ਗਿਆ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿਚ ਬੈਂਕਾਂ ਦਾ ਉਧਾਰ 2.7 ਪ੍ਰਤੀਸ਼ਤ ਵਧਿਆ ਸੀ। ਇਸ ਦੇ ਨਾਲ ਹੀ 27 ਮਾਰਚ 2020 ਨੂੰ ਖਤਮ ਹੋਏ ਪੰਦਰਵਾੜੇ ਵਿਚ ਬੈਂਕਾਂ ਦੀ ਪੇਸ਼ਗੀ 103.72 ਲੱਖ ਕਰੋੜ ਰੁਪਏ ਸੀ। ਰਿਜ਼ਰਵ ਬੈਂਕ ਆਫ ਇੰਡੀਆ ਦੇ ਅੰਕੜਿਆਂ ਅਨੁਸਾਰ ਚਾਲੂ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ ਵਿਚ ਬੈਂਕਾਂ ਦੀਆਂ ਜਮ੍ਹਾਂ ਰਕਮਾਂ 8.5 ਫ਼ੀਸਦੀ ਵਧ ਕੇ 147.27 ਲੱਖ ਕਰੋੜ ਰੁਪਏ ਹੋ ਗਈਆਂ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿਚ ਬੈਂਕਾਂ ’ਚ ਜਮ੍ਹਾਂ ਰਕਮਾਂ ਵਿਚ 5.1 ਪ੍ਰਤੀਸ਼ਤ ਵਾਧਾ ਹੋਇਆ ਸੀ। 

ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ : ਕਾਰ ਖਰੀਦਣ ਦਾ ਬਣਾ ਰਹੇ ਹੋ ਪਲਾਨ ਤਾਂ Maruti ਘਰ ਬੈਠੇ ਗਾਹਕਾਂ ਨੂੰ ਦੇ ਰਹੀ ਇਹ ਸਕੀਮ

ਬੈਂਕਾਂ ਨੂੰ ਇੱਕ ਸੁਰੱਖਿਅਤ ਨਿਵੇਸ਼ ਵਿਕਲਪ ਮੰਨਿਆ ਜਾਂਦਾ ਹੈ। ਇਸ ਕਾਰਨ ਬੈਂਕਾਂ ਦੀਆਂ ਜਮ੍ਹਾਂ ਰਕਮਾਂ ਵਧੀਆਂ ਹਨ। ਅੰਕੜਿਆਂ ਅਨੁਸਾਰ 1 ਜਨਵਰੀ 2021 ਨੂੰ ਖਤਮ ਹੋਏ ਪੰਦਰਵਾੜੇ ਵਿਚ  ਸਾਲਾਨਾ ਅਧਾਰ ’ਤੇ ਬੈਂਕਾਂ ਦੇ ਕਰਜ਼ੇ 6.7 ਪ੍ਰਤੀਸ਼ਤ ਅਤੇੇ ਜਮ੍ਹਾ 11.5 ਪ੍ਰਤੀਸ਼ਤ ਵਧੇ ਹਨ। ਕੇਅਰ ਰੇਟਿੰਗਜ਼ ਨੇ ਆਪਣੀ ਸਭ ਤੋਂ ਤਾਜ਼ੀ ਰਿਪੋਰਟ ਵਿਚ ਕਿਹਾ ਹੈ ਕਿ ਬੈਂਕਾਂ ਦਾ ਕਰਜ਼ਾ ਵਾਧਾ ਲਾਗ ਦੇ ਸ਼ੁਰੂਆਤੀ ਮਹੀਨਿਆਂ ਦੇ ਪੱਧਰ ’ਤੇ ਪਹੁੰਚ ਗਿਆ ਹੈ। ਮਾਰਚ ਅਤੇ ਅਪ੍ਰੈਲ 2020 ਵਿਚ ਬੈਂਕਾਂ ਦਾ ਕਰਜ਼ਾ ਵਾਧਾ ਔਸਤਨ 6.5 ਪ੍ਰਤੀਸ਼ਤ ਸੀ। 1 ਜਨਵਰੀ, 2021 ਨੂੰ ਖਤਮ ਹੋਏ ਪੰਦਰਵਾੜੇ ’ਚ ਬੈਂਕਾਂ ਦਾ ਇਹ ਕਰਜ਼ਾ ਵਾਧਾ 18 ਦਸੰਬਰ ਨੂੰ ਖ਼ਤਮ ਹੋਏ ਪੰਦਰਵਾੜੇ ਦੇ ਮੁਕਾਬਲੇ ਹੋਇਆ ਹੈ। ਇਸ ਦਾ ਕਾਰਨ ਪ੍ਰਚੂਨ ਕਰਜ਼ਿਆਂ ਦੀ ਵਧੇਰੇ ਮੰਗ ਹੈ।

ਇਹ ਵੀ ਪੜ੍ਹੋ : ਮੋਦੀ ਸਰਕਾਰ ਦੇ ਮੰਤਰੀਆਂ ਨੂੰ ਕਦੋਂ ਲਗਾਇਆ ਜਾਵੇਗਾ ਕੋਰੋਨਾ ਲਾਗ ਦਾ ਟੀਕਾ? ਰਾਜਨਾਥ ਨੇ ਦਿੱਤਾ ਇਹ 

ਹਾਲਾਂਕਿ ਕ੍ਰੈਡਿਟ ਵਾਧਾ ਪਿਛਲੇ ਸਾਲ ਦੀ ਇਸੇ ਮਿਆਦ ਦੇ 3 ਜਨਵਰੀ, 2020 ਵਿਚ 7.5 ਪ੍ਰਤੀਸ਼ਤ ਤੋਂ ਘੱਟ ਰਿਹਾ ਹੈ। ਰੇਟਿੰਗ ਏਜੰਸੀ ਨੇ ਕਿਹਾ ਹੈ ਕਿ ਬੈਂਕਾਂ ਦੀ ਸੰਪਤੀ ਦੀ ਗੁਣਵੱਤਾ ਨਾਲ ਜੁੜੀਆਂ ਚਿੰਤਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਧਾਰ ਦੇਣ ਵਿਚ ਸਾਵਧਾਨੀ ਵਰਤ ਰਹੇ ਹਨ। ਹਾਲ ਹੀ ਵਿਚ ਜਾਰੀ ਕੀਤੀ ਵਿੱਤੀ ਸਥਿਰਤਾ ਰਿਪੋਰਟ ਅਨੁਸਾਰ ਸਾਰੇ ਬੈਂਕਾਂ ਦੀ ਕੁੱਲ ਗੈਰ-ਕਾਰਗੁਜ਼ਾਰੀ ਜਾਇਦਾਦ ਸਤੰਬਰ 2021 ਤੱਕ 13.5% ਵਧ ਸਕਦੀ ਹੈ, ਜੋ ਪਿਛਲੇ 22 ਸਾਲਾਂ ਵਿਚ ਸਭ ਤੋਂ ਵੱਧ ਹੈ। ਇਕ ਸਾਲ ਪਹਿਲਾਂ ਸਤੰਬਰ 2020 ਵਿਚ ਇਹ 7.5 ਪ੍ਰਤੀਸ਼ਤ ’ਤੇ ਸੀ।

ਇਹ ਵੀ ਪੜ੍ਹੋ : ਹੁਣ ਚਲਦੀ ਟ੍ਰੇਨ ’ਚ ਯਾਤਰੀਆਂ ਨੂੰ ਮਿਲ ਸਕੇਗਾ ਮਨਪਸੰਦ ਭੋਜਨ, ਰੇਲਵੇ ਨੇ ਸ਼ੁਰੂ ਕੀਤੀ ਸਹੂਲਤ

ਨੋਟ — ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News