ਹਵਾਈ ਯਾਤਰਾ ਸੁਰੱਖਿਆ ਮਾਮਲੇ 'ਚ ਭਾਰਤ ਦੁਨੀਆ ਦੇ ਚੋਟੀ ਦੇ 50 ਦੇਸ਼ਾਂ 'ਚ ਸ਼ਾਮਲ, ਇਨ੍ਹਾਂ ਦੇਸ਼ਾਂ ਨੂੰ ਛੱਡਿਆ ਪਿੱਛੇ

12/04/2022 7:00:55 PM

ਨਵੀਂ ਦਿੱਲੀ — ਹਵਾਈ ਯਾਤਰਾ ਸੁਰੱਖਿਆ ਦੇ ਮਾਮਲੇ 'ਚ ਦੇਸ਼ ਦੀ ਰੈਂਕਿੰਗ 'ਚ ਸੁਧਾਰ ਹੋਇਆ ਹੈ। ਇੰਟਰਨੈਸ਼ਨਲ ਸਿਵਲ ਏਵੀਏਸ਼ਨ ਆਰਗੇਨਾਈਜੇਸ਼ਨ (ICAO) ਦੁਆਰਾ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਭਾਰਤ ਚੋਟੀ ਦੇ 50 ਦੇਸ਼ਾਂ ਵਿੱਚ 48ਵੇਂ ਸਥਾਨ 'ਤੇ ਹੈ। ਚਾਰ ਸਾਲ ਪਹਿਲਾਂ ਭਾਰਤ 102ਵੇਂ ਸਥਾਨ 'ਤੇ ਸੀ। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਸ ਨੇ ਕਿਹਾ ਕਿ ਸਿੰਗਾਪੁਰ ਰੈਂਕਿੰਗ ਵਿਚ ਸਿਖਰ 'ਤੇ ਹੈ, ਉਸ ਤੋਂ ਬਾਅਦ ਯੂਏਈ ਅਤੇ ਦੱਖਣੀ ਕੋਰੀਆ ਹਨ। ਇਸ ਸੂਚੀ 'ਚ ਚੀਨ 49ਵੇਂ ਸਥਾਨ 'ਤੇ ਹੈ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ.ਜੀ.ਸੀ.ਏ.) ਦੇ ਚੀਫ ਅਰੁਣ ਕੁਮਾਰ ਨੇ ਸ਼ਨੀਵਾਰ ਨੂੰ ਦੱਸਿਆ ਕਿ ਰੈਗੂਲੇਟਰ ਨੇ ਭਾਰਤ ਦੀ ਸੁਰੱਖਿਆ ਰੈਂਕਿੰਗ ਨੂੰ ਸੁਧਾਰਨ ਲਈ ਅਣਥੱਕ ਮਿਹਨਤ ਕੀਤੀ ਹੈ ਅਤੇ ਨਤੀਜੇ ਸਾਹਮਣੇ ਆ ਰਹੇ ਹਨ।

ਇਹ ਵੀ ਪੜ੍ਹੋ : ਖਿਡੌਣਿਆਂ ਤੋਂ ਬਾਅਦ ਬਾਜ਼ਾਰਾਂ ਤੋਂ ਗਾਇਬ ਹੋਣਗੇ ਚਾਈਨੀਜ਼ ਮੀਟਰ ਅਤੇ ਪੱਖੇ, ਸਰਕਾਰ ਲੈ ਸਕਦੀ ਹੈ ਵੱਡਾ ਫੈਸਲਾ

ਮਹੱਤਵਪੂਰਨ ਗੱਲ ਇਹ ਹੈ ਕਿ ਅੰਤਰਰਾਸ਼ਟਰੀ ਨਾਗਰਿਕ ਹਵਾਬਾਜ਼ੀ ਸੰਗਠਨ ਨੇ ਪਿਛਲੇ ਮਹੀਨੇ ਭਾਰਤੀ ਹਵਾਬਾਜ਼ੀ ਖੇਤਰ ਦਾ ਸੁਰੱਖਿਆ ਨਿਰੀਖਣ ਆਡਿਟ ਪੂਰਾ ਕੀਤਾ ਸੀ। ਇਹ ਆਡਿਟ ਕਾਨੂੰਨ, ਸੰਗਠਨ, ਨਿੱਜੀ ਲਾਇਸੈਂਸ, ਸੰਚਾਲਨ, ਹਵਾਈ ਯੋਗਤਾ ਅਤੇ ਏਅਰੋਡ੍ਰੋਮ ਖੇਤਰਾਂ ਵਿੱਚ ਕੀਤਾ ਗਿਆ ਸੀ। ਹੁਣ ਆਈਸੀਏਓ ਨੇ ਰਿਪੋਰਟ ਜਾਰੀ ਕਰਦਿਆਂ ਕਿਹਾ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਭਾਰਤ ਦੀ ਹਾਲਤ ਵਿੱਚ ਕਾਫੀ ਸੁਧਾਰ ਹੋਇਆ ਹੈ।

ਭਾਰਤ ਨੇ ਕੀਤਾ ਵਧੀਆ ਪ੍ਰਦਰਸ਼ਨ

ਆਈਸੀਏਓ ਨੇ ਡੀਜੀਸੀਏ ਨੂੰ 85.49% ਅੰਕ ਦਿੱਤੇ ਹਨ। ਇਸ ਕਾਰਨ ਭਾਰਤ 48ਵਾਂ ਸਥਾਨ ਹਾਸਲ ਕਰਨ ਵਿੱਚ ਕਾਮਯਾਬ ਰਿਹਾ। ਆਈਸੀਏਓ ਦੇ ਅਧਿਕਾਰੀਆਂ ਮੁਤਾਬਕ ਸਾਲ 2018 ਵਿੱਚ ਭਾਰਤ ਦਾ ਸਕੋਰ 69.95% ਸੀ। ਆਈਸੀਏਓ ਵੱਲੋਂ ਜਾਰੀ ਰਿਪੋਰਟ ਮੁਤਾਬਕ ਨੇਪਾਲ (101ਵਾਂ ਰੈਂਕ), ਪਾਕਿਸਤਾਨ (100ਵਾਂ ਰੈਂਕ) ਅਤੇ ਬੰਗਲਾਦੇਸ਼ ਨੂੰ 94ਵਾਂ ਰੈਂਕ ਮਿਲਿਆ ਹੈ। ਇੰਨਾ ਹੀ ਨਹੀਂ, ਭਾਰਤ ਦਾ ਈਆਈ ਸਕੋਰ ਵੀ ਚੀਨ (49), ਇਜ਼ਰਾਈਲ (50), ਤੁਰਕੀ (54), ਡੈਨਮਾਰਕ (55) ਅਤੇ ਪੋਲੈਂਡ (60) ਵਰਗੇ ਦੇਸ਼ਾਂ ਨਾਲੋਂ ਬਿਹਤਰ ਹੈ।

ਇਹ ਵੀ ਪੜ੍ਹੋ : Indigo ਫਲਾਈਟ 'ਚ ਆਈ ਖ਼ਰਾਬੀ - ਮੁੰਬਈ ਡਾਇਵਰਟ, ਇਕ ਦਿਨ 'ਚ ਤੀਜਾ ਮਾਮਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


 


Harinder Kaur

Content Editor

Related News