ਸੱਤ ਮਹੀਨਿਆਂ ''ਚ ਸੋਨੇ ਦੀ ਦਰਾਮਦ 17 ਫੀਸਦੀ ਘਟੀ
Sunday, Nov 27, 2022 - 03:40 PM (IST)
ਨਵੀਂ ਦਿੱਲੀ (ਭਾਸ਼ਾ) - ਦੇਸ਼ ਦੀ ਸੋਨੇ ਦੀ ਦਰਾਮਦ ਚਾਲੂ ਵਿੱਤੀ ਸਾਲ ਦੇ ਪਹਿਲੇ ਸੱਤ ਮਹੀਨਿਆਂ (ਅਪ੍ਰੈਲ-ਅਕਤੂਬਰ) ਵਿਚ 17.38 ਫੀਸਦੀ ਘੱਟ ਕੇ 24 ਅਰਬ ਡਾਲਰ ਰਹਿ ਗਈ। ਇਹ ਜਾਣਕਾਰੀ ਵਣਜ ਮੰਤਰਾਲੇ ਦੇ ਅੰਕੜਿਆਂ ਤੋਂ ਮਿਲੀ ਹੈ। ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ ਸੋਨੇ ਦੀ ਦਰਾਮਦ 29 ਅਰਬ ਡਾਲਰ ਸੀ। ਅੰਕੜਿਆਂ ਮੁਤਾਬਕ ਅਕਤੂਬਰ 'ਚ ਸੋਨੇ ਦੀ ਦਰਾਮਦ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 27.47 ਫੀਸਦੀ ਘੱਟ ਕੇ 3.7 ਅਰਬ ਡਾਲਰ ਰਹਿ ਗਈ।
ਇਹ ਵੀ ਪੜ੍ਹੋ : PNB ਖ਼ਾਤਾਧਾਰਕਾਂ ਲਈ ਖ਼ਾਸ ਖ਼ਬਰ, 12 ਦਸੰਬਰ ਤੱਕ ਨਹੀਂ ਕੀਤਾ ਇਹ ਕੰਮ ਤਾਂ ਲੈਣ-ਦੇਣ ਹੋ ਜਾਵੇਗਾ
ਇਸੇ ਤਰ੍ਹਾਂ ਅਕਤੂਬਰ 'ਚ ਚਾਂਦੀ ਦੀ ਦਰਾਮਦ ਵੀ 34.80 ਫੀਸਦੀ ਘੱਟ ਕੇ 58.5 ਕਰੋੜ ਡਾਲਰ ਰਹਿ ਗਈ। ਹਾਲਾਂਕਿ ਅਪ੍ਰੈਲ-ਅਕਤੂਬਰ 'ਚ ਚਾਂਦੀ ਦੀ ਦਰਾਮਦ ਵਧ ਕੇ 4.8 ਅਰਬ ਡਾਲਰ ਤੱਕ ਪਹੁੰਚ ਗਿਆ ਜਿਹੜਾ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ 1.52 ਅਰਬ ਡਾਲਰ ਸੀ। ਅਪ੍ਰੈਲ-ਅਕਤੂਬਰ, 2022 ਲਈ ਮਾਲ 'ਤੇ ਵਪਾਰ ਘਾਟਾ 173.46 ਅਰਬ ਡਾਲਰ ਰਿਹਾ ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ 94.16 ਅਰਬ ਡਾਲਰ ਸੀ। ਭਾਰਤ ਸੋਨੇ ਦਾ ਦੁਨੀਆ ਦਾ ਸਭ ਤੋਂ ਵੱਡਾ ਦਰਾਮਦਕਾਰ ਹੈ। ਸੋਨੇ ਦੀ ਦਰਾਮਦ ਮੁੱਖ ਤੌਰ 'ਤੇ ਘਰੇਲੂ ਗਹਿਣਾ ਉਦਯੋਗ ਦੀ ਮੰਗ ਨੂੰ ਪੂਰਾ ਕਰਨ ਲਈ ਕੀਤੀ ਜਾਂਦੀ ਹੈ। ਭਾਰਤ ਹਰ ਸਾਲ 800 ਤੋਂ 900 ਟਨ ਸੋਨਾ ਦਰਾਮਦ ਕਰਦਾ ਹੈ। ਅਪ੍ਰੈਲ-ਅਕਤੂਬਰ ਦੀ ਮਿਆਦ ਦਰਮਿਆਨ ਰਤਨ ਅਤੇ ਗਹਿਣਾ ਦਾ ਨਿਰਯਾਤ ਮਾਮੂਲੀ 1.81 ਫ਼ੀਸਦੀ ਵਧ ਕੇ 24 ਅਰਬ ਡਾਲਰ ਰਿਹਾ।
ਇਹ ਵੀ ਪੜ੍ਹੋ : ਬੈਂਕ ਲਾਕਰ 'ਚ ਰੱਖਿਆ ਸੋਨਾ ਕਿੰਨਾ ਸੁਰੱਖ਼ਿਅਤ? ਜਾਣੋ ਕੀ ਕਹਿੰਦੇ ਹਨ ਰਿਜ਼ਰਵ ਬੈਂਕ ਦੇ ਨਿਯਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ੂਰਰ ਸਾਂਝੇ ਕਰੋ।