ਵੱਡਾ ਝਟਕਾ! ਪੰਜਾਬ 'ਚ ਪੈਟਰੋਲ ਦੀ ਕੀਮਤ ਲਗਭਗ 100 ਰੁ: ਲਿਟਰ ਹੋਈ

Thursday, Jun 24, 2021 - 08:32 AM (IST)

ਨਵੀਂ ਦਿੱਲੀ- ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਈਆਂ ਹਨ। ਪਿਛਲੇ ਦਿਨ ਕੀਮਤਾਂ ਸਥਿਰ ਰੱਖਣ ਪਿੱਛੋਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਪੈਟਰੋਲ ਦੀ ਕੀਮਤ ਵਿਚ 26 ਪੈਸੇ ਅਤੇ ਡੀਜ਼ਲ ਵਿਚ 7 ਪੈਸੇ ਦਾ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਮੁੰਬਈ ਵਿਚ ਪੈਟਰੋਲ 104 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਿਆ ਹੈ। ਜੂਨ ਵਿਚ ਹੁਣ ਤੱਕ ਪੈਟਰੋਲ ਦੀ ਕੀਮਤ 3.53 ਰੁਪਏ ਅਤੇ ਡੀਜ਼ਲ ਦੀ 3.15 ਰੁਪਏ ਪ੍ਰਤੀ ਲਿਟਰ ਵੱਧ ਚੁੱਕੀ ਹੈ। ਇਸ ਤੋਂ ਪਹਿਲਾਂ ਮਈ ਵਿਚ ਪੈਟਰੋਲ 3.83 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 4.42 ਰੁਪਏ ਪ੍ਰਤੀ ਲਿਟਰ ਮਹਿੰਗਾ ਹੋਇਆ ਸੀ।

ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ, ਦਿੱਲੀ ਵਿਚ ਪੈਟਰੋਲ ਦੀ ਕੀਮਤ ਹੁਣ 97.76 ਰੁਪਏ ਅਤੇ ਡੀਜ਼ਲ ਦੀ ਕੀਮਤ 88.30 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਉੱਥੇ ਹੀ, ਪੰਜਾਬ ਵਿਚ ਵੀ ਪੈਟਰੋਲ ਦੀ ਕੀਮਤ ਲਗਭਗ 100 ਰੁਪਏ ਪ੍ਰਤੀ ਲਿਟਰ ਹੋ ਗਈ ਹੈ, ਡੀਜ਼ਲ ਵੀ ਸੈਂਕੜੇ ਲਾਉਣ ਦੀ ਲਾਈਨ ਵਿਚ ਹੈ।

ਇਹ ਵੀ ਪੜ੍ਹੋ- ਦੁਬਈ ਜਾਣ ਵਾਲੇ ਚਾਹਵਾਨਾਂ ਲਈ ਖ਼ੁਸ਼ਖ਼ਬਰੀ, UAE ਨੇ ਇਨ੍ਹਾਂ ਸ਼ਰਤਾਂ ਨਾਲ ਦਿੱਤੀ ਇਜਾਜ਼ਤ

ਪੰਜਾਬ 'ਪੈਟਰੋਲ, ਡੀਜ਼ਲ ਮੁੱਲ-
ਇੰਡੀਅਨ ਆਇਲ ਅਨੁਸਾਰ, ਜਲੰਧਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 98 ਰੁਪਏ 85 ਪੈਸੇ ਅਤੇ ਡੀਜ਼ਲ ਦੀ 90 ਰੁਪਏ 32 ਪੈਸੇ ਪ੍ਰਤੀ ਲਿਟਰ ਹੋ ਗਈ ਹੈ। ਪਟਿਆਲਾ ਸ਼ਹਿਰ 'ਚ ਪੈਟਰੋਲ ਦੀ ਕੀਮਤ 99 ਰੁਪਏ 32 ਪੈਸੇ, ਡੀਜ਼ਲ ਦੀ 90 ਰੁਪਏ 75 ਪੈਸੇ ਪ੍ਰਤੀ ਲਿਟਰ ਹੋ ਗਈ ਹੈ।
ਲੁਧਿਆਣਾ ਸ਼ਹਿਰ ਵਿਚ ਪੈਟਰੋਲ ਦੀ ਕੀਮਤ 99 ਰੁਪਏ 46 ਪੈਸੇ ਤੇ ਡੀਜ਼ਲ ਦੀ 90 ਰੁਪਏ 87 ਪੈਸੇ ਪ੍ਰਤੀ ਲਿਟਰ 'ਤੇ ਦਰਜ ਕੀਤੀ ਗਈ। ਅੰਮ੍ਰਿਤਸਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 99 ਰੁਪਏ 52 ਪੈਸੇ ਅਤੇ ਡੀਜ਼ਲ ਦੀ 90 ਰੁਪਏ 94 ਪੈਸੇ ਹੋ ਗਈ ਹੈ। ਮੋਹਾਲੀ 'ਚ ਪੈਟਰੋਲ ਦੀ ਕੀਮਤ 99 ਰੁਪਏ 85 ਪੈਸੇ ਅਤੇ ਡੀਜ਼ਲ ਦੀ 91 ਰੁਪਏ 23 ਪੈਸੇ ਪ੍ਰਤੀ ਲਿਟਰ ਤੱਕ ਦਰਜ ਕੀਤੀ ਗਈ। ਮੋਗਾ ਸ਼ਹਿਰ ਵਿਚ ਪੈਟਰੋਲ 99 ਰੁਪਏ 69 ਪੈਸੇ ਪ੍ਰਤੀ ਲਿਟਰ, ਜਦੋਂ ਕਿ ਡੀਜ਼ਲ 91 ਰੁਪਏ 07 ਪੈਸੇ ਪ੍ਰਤੀ ਲਿਟਰ 'ਤੇ ਪਹੁੰਚ ਗਿਆ ਹੈ। ਚੰਡੀਗੜ੍ਹ ਸ਼ਹਿਰ ਵਿਚ ਪੈਟਰੋਲ ਦੀ ਕੀਮਤ 94 ਰੁਪਏ 02 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ 87 ਰੁਪਏ 94 ਪੈਸੇ ਪ੍ਰਤੀ ਲਿਟਰ ਹੋ ਗਈ ਹੈ। 

►ਪੈਟਰੋਲ, ਡੀਜ਼ਲ ਕੀਮਤਾਂ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ

 


Sanjeev

Content Editor

Related News