ਮਈ ’ਚ ਫੇਸਬੁੱਕ ਨੇ 1.75 ਕਰੋੜ ਸਮੱਗਰੀਆਂ ’ਤੇ ਕੀਤੀ ਕਾਰਵਾਈ
Sunday, Jul 03, 2022 - 09:11 PM (IST)
ਨਵੀਂ ਦਿੱਲੀ (ਭਾਸ਼ਾ)-ਮੇਟਾ ਦੀ ਮਾਲਕੀ ਵਾਲੇ ਸੋਸ਼ਲ ਮੀਡੀਆ ਮੰਚ ਫੇਸਬੁੱਕ ਨੇ ਆਪਣੀ ਹਾਲੀਆ ਰਿਪੋਰਟ ’ਚ ਦੱਸਿਆ ਹੈ ਕਿ ਮਈ ਦੌਰਾਨ ਭਾਰਤ ’ਚ 13 ਉਲੰਘਣਾ ਸ਼੍ਰੇਣੀਆਂ ਤਹਿਤ ਉਸ ਨੇ ਕਰੀਬ 1.75 ਕਰੋੜ ਸਮੱਗਰੀਆਂ (ਕੰਟੈਂਟ) ਖਿਲਾਫ ਕਾਰਵਾਈ ਕੀਤੀ ਹੈ। ਇਸ ’ਚ ਦੱਸਿਆ ਗਿਆ ਕਿ ਜਿਹੜੀ ਸਮੱਗਰੀ ਖਿਲਾਫ ਕਾਰਵਾਈ ਕੀਤੀ ਗਈ ਉਹ ਸ਼ੋਸ਼ਣ ਕਰਨ, ਦਬਾਅ ਬਣਾਉਣ, ਹਿੰਸਾ ਜਾਂ ਗ੍ਰਾਫਿਕ ਸਮੱਗਰੀ, ਬਾਲਿਗ ਨਗਨਤਾ ਅਤੇ ਯੌਨ ਗਤੀਵਿਧੀਆਂ, ਬੱਚਿਆਂ ਨੂੰ ਖਤਰੇ ’ਚ ਪਾਉਣ, ਖਤਰਨਾਕ ਸੰਗਠਨਾਂ ਅਤੇ ਵਿਅਕਤੀਆਂ ਅਤੇ ਸਪੈਮ ਵਰਗੀਆਂ ਸ਼੍ਰੇਣੀਆਂ ’ਚ ਆਉਂਦੀਆਂ ਸਨ।
ਇਹ ਵੀ ਪੜ੍ਹੋ :ਤੇਲੰਗਾਨਾ 'ਚ ਡਬਲ ਇੰਜਣ ਸਰਕਾਰ ਬਣੇਗੀ ਜੋ ਵਿਕਾਸ ਨੂੰ ਨਵੇਂ ਸਿਖਰ 'ਤੇ ਲਿਜਾਏਗੀ : PM ਮੋਦੀ
ਭਾਰਤ ਦੇ ਦ੍ਰਿਸ਼ਟੀਕੋਣ 'ਚ ਮਹੀਨਾਵਰ ਰਿਪੋਰਟ 'ਚ ਕਿਹਾ ਗਿਆ ਹੈ ਕਿ ਫੇਸਬੁੱਕ ਨੇ ਇਕ ਇਕ ਮਈ ਤੋਂ 31 ਮਈ, 2022 ਦਰਮਿਆਨ ਵੱਖ-ਵੱਖ ਸ਼੍ਰੇਣੀਆਂ ਤਹਿਤ 1.75 ਕਰੋੜ ਸਮੱਗਰੀਆਂ ਵਿਰੁੱਧ ਕਾਰਵਾਈ ਕੀਤੀ ਹੈ, ਉਥੇ ਮੇਟਾ ਦੇ ਹੋਰ ਮੰਚ ਇੰਸਟਾਗ੍ਰਾਮ ਦੇ ਸਮਾਨ ਮਿਆਦ ਦੌਰਾਨ 12 ਸ਼੍ਰੇਣੀਆਂ 'ਚ ਕਰੀਬ 41 ਲੱਖ ਸਮੱਗਰੀਆਂ ਵਿਰੁੱਧ ਕਾਰਵਾਈ ਕੀਤੀ। ਮੇਟਾ ਦੀ ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਕਾਰਵਾਈ ਕਰਨ ਦਾ ਮਤਲਬ ਹੈ ਕਿ ਫੇਸਬੁੱਕ ਜਾਂ ਇੰਸਟਾਗ੍ਰਾਮ ਤੋਂ ਕੋਈ ਸਮੱਗਰੀ ਹਟਾਉਣਾ ਜਾਂ ਅਜਿਹੀਆਂ ਤਸਵੀਰਾਂ ਅਤੇ ਵੀਡੀਓ ਨੂੰ ਕਵਰ ਕਰਨਾ ਹੈ ਤੇ ਉਨ੍ਹਾਂ ਨਾਲ ਚਿਤਾਵਨੀ ਜੋੜਨਾ ਹੈ ਕਿ ਜੋ ਕੁਝ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਲੱਗ ਸਕਦੇ ਹਨ।
ਇਹ ਵੀ ਪੜ੍ਹੋ : 100 ਕਰੋੜ ਤੋਂ ਵਧ ਦੇ ਬੈਂਕਿੰਗ ਫਰਾਡ ’ਚ ਆਈ ਕਮੀ, 2021-22 ’ਚ ਦਰਜ ਹੋਈ 41,000 ਕਰੋੜ ਰੁਪਏ ਦੀ ਧੋਖਾਦੇਹੀ
ਪਿਛਲੇ ਸਾਲ ਮਈ ਮਹੀਨੇ 'ਚ ਪ੍ਰਭਾਵ 'ਚ ਆਏ ਸੂਚਨਾ ਤਨਕਾਲੋਜੀ ਨਿਯਮਾਂ ਤਹਿਤ 50 ਲੱਖ ਤੋਂ ਜ਼ਿਆਦਾ ਉਪਭੋਗਤਾਵਾਂ ਵਾਲੇ ਵੱਡੇ ਡਿਜੀਟਲ ਮੰਚਾਂ ਨੂੰ ਹਰ ਮਹੀਨੇ ਰਿਪੋਰਟ ਪ੍ਰਕਾਸ਼ਿਤ ਕਰਨਾ ਹੁੰਦੀ ਹੈ ਜਿਨ੍ਹਾਂ 'ਚ ਪ੍ਰਾਪਤ ਸ਼ਿਕਾਇਤਾਂ ਅਤੇ ਕੀਤੀ ਗਈ ਕਾਰਾਵਾਈ ਦੀ ਜਾਣਕਾਰੀ ਹੋਵੇ। ਇਸ 'ਚ ਅਜਿਹੀ ਸਮੱਗਰੀ ਦੀ ਵੀ ਜਾਣਕਾਰੀ ਹੁੰਦੀ ਹੈ ਜਿਸ ਨੂੰ ਹਟਾਇਆ ਗਿਆ ਜਾਂ ਪਹਿਲਾਂ ਤੋਂ ਹੀ ਸਰਗਰਮੀ ਵਰਤਦੇ ਹੋਏ ਜਿਸ ਨੂੰ ਰੋਕਿਆ ਗਿਆ ਹੋਵੇ।
ਇਹ ਵੀ ਪੜ੍ਹੋ : Ukraine Crisis: ਰੂਸ ਨੇ ਲੁਹਾਂਸਕ ਸੂਬੇ ਦੇ ਅਹਿਮ ਸ਼ਹਿਰਾਂ 'ਤੇ ਕੀਤਾ ਕਬਜ਼ਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ