ਜਨਵਰੀ-ਮਾਰਚ ’ਚ 6 ਸ਼ਹਿਰਾਂ ’ਚ ਨਵੇਂ ਘਰਾਂ ਦੀ ਸਪਲਾਈ 43 ਫੀਸਦੀ ਵਧ ਕੇ ਹੋਈ 80,000 ਇਕਾਈ

05/02/2022 5:28:10 PM

ਨਵੀਂ ਦਿੱਲੀ (ਭਾਸ਼ਾ) – ਰਿਹਾਇਸ਼ੀ ਜਾਇਦਾਦਾਂ ਦੀ ਮੰਗ ’ਚ ਸੁਧਾਰ ਕਾਰਨ ਜਨਵਰੀ-ਮਾਰਚ ਦੌਰਾਨ 6 ਪ੍ਰਮੁੱਖ ਸ਼ਹਿਰਾਂ ’ਚ ਤਿਮਾਹੀ-ਦਰ-ਤਿਮਾਹੀ ਆਧਾਰ ’ਤੇ ਨਵੇਂ ਘਰਾਂ ਦੀ ਸਪਲਾਈ 43 ਫੀਸਦੀ ਵਧ ਕੇ ਕਰੀਬ 80,000 ਇਕਾਈ ’ਤੇ ਪਹੁੰਚ ਗਈ। ਤਕਨਾਲੋਜੀ ਆਧਾਰਿਤ ਰੀਅਲ ਅਸਟੇਟ ਸਲਾਹਕਾਰ ਕੰਪਨੀ ਸਕਵਾਇਰ ਯਾਰਡਸ ਦੀ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ। ਸਕਵਾਇਰ ਯਾਰਡਸ ਨੇ ਆਪਣੀ ਰਿਪੋਰਟ ‘ਭਾਰਤੀ ਰਿਹਾਇਸ਼ੀ ਖੇਤਰ ਸਮੀਖਿਆ : ਜਨਵਰੀ-ਮਾਰਚ 2022’ ਵਿਚ ਹੈਦਰਾਬਾਦ, ਬੇਂਗਲੁਰੂ, ਮੁੰਬਈ ਮਹਾਨਗਰ ਖੇਤਰ (ਐੱਮ. ਐੱਮ. ਆਰ.), ਪੁਣੇ, ਨੋਇਡਾ ਅਤੇ ਗੁਰੂਗ੍ਰਾਮ ਨੂੰ ਸ਼ਾਮਲ ਕੀਤਾ ਗਿਆ ਹੈ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਤਿਮਾਹੀ ਦੌਰਾਨ ਇਨ੍ਹਾਂ ਚੋਟੀ ਦੇ ਸ਼ਹਿਰਾਂ ’ਚ ਤਿਮਾਹੀ ਆਧਾਰ ’ਤੇ ਨਵੇਂ ਘਰਾਂ ਦੀ ਪੇਸ਼ਕਸ਼ 80,000 ਇਕਾਈਆਂ ਤੋਂ ਵੱਧ ਰਹੀ। ਸਕਵਾਇਰ ਯਾਰਡਸ ਨੇ ਕਿਹਾ ਕਿ ਸਾਲ 2022 ਦੀ ਸ਼ੁਰੂਆਤ ਹਾਂਪੱਖੀ ਰਹੀ ਹੈ, ਜਿਸ ’ਚ ਵਿਕਰੀ ਅਤੇ ਨਵੀਂ ਪੇਸ਼ਕਸ਼ ਦੋਹਾਂ ’ਚ ਸੁਧਾਰ ਹੋਇਆ ਹੈ। ਨਵੀਆਂ ਰਿਹਾਇਸ਼ੀ ਇਕਾਈਆਂ ਦੀ ਪੇਸ਼ਕਸ਼ ਦੇ ਮਾਮਲੇ ’ਚ ਐੱਮ. ਐੱਮ. ਆਰ. ਚੋਟੀ ’ਤੇ ਕਾਇਮ ਹੈ।

ਅੰਕੜਿਆਂ ਮੁਤਾਬਕ ਕੁੱਲ ਨਵੇਂ ਘਰਾਂ ਦੀ ਸਪਲਾਈ ’ਚ ਐੱਮ. ਐੱਮ. ਆਰ. ਦਾ ਹਿੱਸਾ 35 ਫੀਸਦੀ ਰਿਹਾ। ਉਸ ਤੋਂ ਬਾਅਦ 25 ਫੀਸਦੀ ਨਾਲ ਹੈਦਰਾਬਾਦ ਦੀ ਹਿੱਸੇਦਾਰੀ ਰਹੀ। ਪੁਣੇ ਦੀ ਹਿੱਸੇਦਾਰੀ 17 ਫੀਸਦੀ, ਬੇਂਗਲੁਰੂ ਦੀ 16 ਫੀਸਦੀ, ਗੁਰੂਗ੍ਰਾਮ ਦੀ 5 ਫੀਸਦੀ ਅਤੇ ਨੋਇਡਾ ਦੀ 2 ਫੀਸਦੀ ਰਹੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਕੋਵਿਡ-19 ਮਹਾਮਾਰੀ ਤੋਂ ਬਾਅਦ ਘਰ ਖਰੀਦਣ ਦਾ ਰੁਝਾਨ ਕਾਫੀ ਹੱਦ ਤੱਕ ਥਾਂ ਦੀ ਲੋੜ, ਸਿਹਤ ਅਤੇ ਹੋਰ ਵਸਤਾਂ ਵਲੋਂ ਹੋਇਆ ਹੈ। ਹਾਲਾਂਕਿ 2022 ਦੀ ਪਹਿਲੀ ਤਿਮਾਹੀ ’ਚ ਰੁਝਾਨ ਛੋਟੀਆਂ ਇਕਾਈਆਂ ਨੂੰ ਖਰੀਦਣ ’ਤੇ ਿਰਹਾ ਹੈ।


Harinder Kaur

Content Editor

Related News