ਸ਼ੁਰੂਆਤੀ ਕਾਰੋਬਾਰ ਵਿਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 44 ਪੈਸੇ ਹੋਇਆ ਮਜ਼ਬੂਤ
Friday, Nov 06, 2020 - 11:30 AM (IST)
ਮੁੰਬਈ(ਪੀ. ਟੀ.) - ਅਮਰੀਕਾ ਵਿਚ ਰਾਸ਼ਟਰਪਤੀ ਚੋਣ ਨਤੀਜਿਆਂ ਵਿਚ ਵਿਦੇਸ਼ੀ ਪੋਰਟਫੋਲੀਓ ਨਿਵੇਸ਼ ਵਿਚ ਤੇਜ਼ੀ ਆਈ ਅਤੇ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਰੁਪਿਆ 44 ਪੈਸੇ ਚੜ੍ਹ ਕੇ 73.92 ਦੇ ਪੱਧਰ 'ਤੇ ਪਹੁੰਚ ਗਿਆ। ਵਪਾਰੀਆਂ ਨੇ ਕਿਹਾ ਕਿ ਸਟਾਕ ਮਾਰਕੀਟ ਦੇ ਵਾਧੇ ਅਤੇ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਬਾਇਡੇਨ ਦੇ ਜਿੱਤਣ ਦੀ ਉਮੀਦ ਕਾਰਨ ਸਥਾਨਕ ਮੁਦਰਾ ਨੂੰ ਸਮਰਥਨ ਮਿਲਿਆ ਹੈ ।
ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 73.99 'ਤੇ ਖੁੱਲ੍ਹਿਆ ਅਤੇ ਹੋਰ ਅੱਗੇ ਵਾਧਾ ਦਰਜ ਕਰਦੇ ਹੋਏ 73.92 ਦੇ ਪੱਧਰ 'ਤੇ ਚਲਾ ਗਿਆ, ਜੋ ਪਿਛਲੇ ਬੰਦ ਮੁੱਲ ਨਾਲੋਂ 44 ਪੈਸੇ ਦੀ ਤੇਜ਼ੀ ਨੂੰ ਦਰਸਾਉਂਦਾ ਹੈ। ਵੀਰਵਾਰ ਨੂੰ ਰੁਪਿਆ 40 ਪੈਸੇ ਮਜ਼ਬੂਤ ਹੋ ਕੇ 74.36 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੌਰਾਨ ਛੇ ਵੱਡੀਆਂ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਦਰਸਾਉਂਦਾ ਡਾਲਰ ਇੰਡੈਕਸ 0.12 ਪ੍ਰਤੀਸ਼ਤ ਦੇ ਵਾਧੇ ਨਾਲ 92.93 ਦੇ ਪੱਧਰ 'ਤੇ ਸੀ।