ਸ਼ੁਰੂਆਤੀ ਵਪਾਰ ਵਿੱਚ ਘਰੇਲੂ ਬਾਜ਼ਾਰ ''ਚ ਆਈ ਤੇਜ਼ੀ, 65000 ''ਤੇ ਪੁੱਜਾ ਸੈਂਸੈਕਸ
Friday, Sep 29, 2023 - 11:22 AM (IST)
ਮੁੰਬਈ (ਭਾਸ਼ਾ) - ਸ਼ੁੱਕਰਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਘਰੇਲੂ ਬਾਜ਼ਾਰ ਵਾਧੇ ਨਾਲ ਖੁੱਲ੍ਹੇ। BSE ਸੈਂਸੈਕਸ 235.61 ਅੰਕ ਵਧ ਕੇ 65,743.93 'ਤੇ ਪਹੁੰਚ ਗਿਆ। NSE ਨਿਫਟੀ 76.7 ਅੰਕ ਵਧ ਕੇ 19,600.25 'ਤੇ ਪਹੁੰਚ ਗਿਆ। ਸੈਂਸੈਕਸ ਦੀਆਂ ਕੰਪਨੀਆਂ ਵਿੱਚ NTPC, ਟਾਟਾ ਮੋਟਰਜ਼, JSW ਸਟੀਲ, ਟਾਟਾ ਸਟੀਲ, ਸਟੇਟ ਬੈਂਕ ਆਫ ਇੰਡੀਆ, ਲਾਰਸਨ ਐਂਡ ਟੂਬਰੋ, ਰਿਲਾਇੰਸ ਇੰਡਸਟਰੀਜ਼ ਲਿਮਟਿਡ, ਸਨ ਫਾਰਮਾ, ਭਾਰਤੀ ਏਅਰਟੈੱਲ ਅਤੇ ਆਈਟੀਸੀ ਦੇ ਸ਼ੇਅਰ ਵਧੇ।
ਇਹ ਵੀ ਪੜ੍ਹੋ : ਪਾਕਿਸਤਾਨ 'ਚ iPhone 15 ਦੀ ਕੀਮਤ ਨੇ ਉਡਾਏ ਹੋਸ਼, ਇੰਨੇ ਰੁਪਇਆਂ ਦੀ ਭਾਰਤ 'ਚ ਆ ਜਾਵੇਗੀ ਕਾਰ
ਦੂਜੇ ਪਾਸੇ ਇੰਫੋਸਿਸ, ਵਿਪਰੋ, ਏਸ਼ੀਅਨ ਪੇਂਟਸ, ਐੱਚਸੀਐੱਲ ਟੈਕਨਾਲੋਜੀਜ਼, ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਐਕਸਿਸ ਬੈਂਕ ਦੇ ਸ਼ੇਅਰਾਂ ਵਿੱਚ ਗਿਰਾਵਟ ਦਰਜ ਕੀਤੀ ਗਈ। ਹੋਰ ਏਸ਼ੀਆਈ ਬਾਜ਼ਾਰਾਂ 'ਚ ਚੀਨ ਦਾ ਸ਼ੰਘਾਈ ਕੰਪੋਜ਼ਿਟ, ਜਾਪਾਨ ਦਾ ਨਿੱਕੇਈ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਵਧੀਆਂ ਹਨ। ਵੀਰਵਾਰ ਨੂੰ ਅਮਰੀਕੀ ਬਾਜ਼ਾਰ ਸਕਾਰਾਤਮਕ ਨੋਟ 'ਤੇ ਬੰਦ ਹੋਏ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.05 ਫ਼ੀਸਦੀ ਵਧ ਕੇ 95.43 ਅਮਰੀਕੀ ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਵੀਰਵਾਰ ਨੂੰ 3,364.22 ਕਰੋੜ ਰੁਪਏ ਦੇ ਸ਼ੇਅਰ ਵੇਚੇ।
ਇਹ ਵੀ ਪੜ੍ਹੋ : ਕੀ ਤੁਹਾਡੇ ਕੋਲ ਹਨ 2000 ਦੇ ਨੋਟ? ਬਚੇ 4 ਦਿਨ, ਜਾਣੋ 30 ਸਤੰਬਰ ਮਗਰੋਂ ਨੋਟਾਂ ਦਾ ਕੀ ਹੋਵੇਗਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8