ਕੁਝ ਸਾਲਾਂ ''ਚ ਇੱਕ ਅਰਬ ਡਾਲਰ ਨੂੰ ਪਾਰ ਕਰ ਜਾਵੇਗਾ ਸ਼ਰਾਬ ਦਾ ਨਿਰਯਾਤ
Thursday, Dec 21, 2023 - 05:09 PM (IST)
ਨਵੀਂ ਦਿੱਲੀ (ਭਾਸ਼ਾ) - ਗਲੋਬਲ ਬਾਜ਼ਾਰ 'ਚ ਸ਼ਰਾਬ ਦੀ ਵਧਦੀ ਮੰਗ ਕਾਰਨ ਅਗਲੇ ਕੁਝ ਸਾਲਾਂ 'ਚ ਭਾਰਤ ਤੋਂ ਸ਼ਰਾਬ ਉਤਪਾਦਾਂ ਦਾ ਨਿਰਯਾਤ ਇਕ ਅਰਬ ਡਾਲਰ ਤੋਂ ਜ਼ਿਆਦਾ ਤੱਕ ਪਹੁੰਚਣ ਦੀ ਉਮੀਦ ਹੈ। ਵਣਜ ਮੰਤਰਾਲੇ ਦੇ ਵਧੀਕ ਸਕੱਤਰ ਰਾਜੇਸ਼ ਅਗਰਵਾਲ ਨੇ ਵੀਰਵਾਰ ਨੂੰ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਮੌਜੂਦਾ ਵਿੱਤੀ ਸਾਲ ਦੇ ਪਹਿਲੇ ਸੱਤ ਮਹੀਨਿਆਂ ਵਿੱਚ ਭਾਰਤੀ ਸ਼ਰਾਬ ਉਤਪਾਦਾਂ ਦਾ ਨਿਰਯਾਤ 23 ਕਰੋੜ ਡਾਲਰ ਤੱਕ ਪਹੁੰਚ ਗਿਆ।
ਇਹ ਵੀ ਪੜ੍ਹੋ - ਅਯੁੱਧਿਆ ਜਾਣ ਵਾਲੇ ਯਾਤਰੀਆਂ ਲਈ ਖ਼ਾਸ ਖ਼ਬਰ, 30 ਦਸੰਬਰ ਨੂੰ ਉਡੇਗੀ Air India ਐਕਸਪ੍ਰੈੱਸ ਦੀ ਪਹਿਲੀ ਉਡਾਣ
ਪਿਛਲੇ ਵਿੱਤੀ ਸਾਲ ਦੀ ਪੂਰੀ ਮਿਆਦ ਵਿੱਚ ਇਹ 32.5 ਕਰੋੜ ਡਾਲਰ ਰਿਹਾ ਸੀ। ਅਗਰਵਾਲ ਨੇ ਕਿਹਾ, “ਭਾਰਤ ਵਿੱਚ ਬਣੀ ਸ਼ਰਾਬ ਦੀ ਮੰਗ ਵੱਧ ਰਹੀ ਹੈ। ਅਗਲੇ ਕੁਝ ਸਾਲਾਂ ਵਿੱਚ ਇਹ ਇੱਕ ਅਰਬ ਡਾਲਰ ਤੋਂ ਵੱਧ ਹੋਣ ਦੀ ਉਮੀਦ ਹੈ। ਭਾਰਤੀ ਸ਼ਰਾਬ ਉਤਪਾਦਾਂ ਦਾ ਬਾਜ਼ਾਰ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਇਨ੍ਹਾਂ ਬ੍ਰਾਂਡਾਂ ਦੀ ਮੰਗ ਪੂਰੀ ਦੁਨੀਆ ਵਿੱਚ ਹੌਲੀ-ਹੌਲੀ ਵੱਧ ਰਹੀ ਹੈ।''
ਇਹ ਵੀ ਪੜ੍ਹੋ - ਗਹਿਣੇ ਖਰੀਦਣ ਵਾਲਿਆ ਲਈ ਖ਼ਾਸ ਖ਼ਬਰ, 75 ਹਜ਼ਾਰ ਤੋਂ ਪਾਰ ਹੋਈਆਂ ਚਾਂਦੀ ਦੀਆਂ ਕੀਮਤਾਂ, ਜਾਣੋ ਸੋਨੇ ਦਾ ਨਵਾਂ ਰੇਟ
ਇਨ੍ਹਾਂ ਉਤਪਾਦਾਂ ਦਾ ਗਲੋਬਲ ਟਰਨਓਵਰ ਲਗਭਗ 130 ਅਰਬ ਡਾਲਰ ਹੋਣ ਦਾ ਅਨੁਮਾਨ ਹੈ। ਇਸ ਮੌਕੇ ਅਗਰਵਾਲ ਨੇ ਦੱਸਿਆ ਕਿ ਦਿੱਲੀ ਦੇ ਨਾਲ ਲੱਗਦੇ ਗ੍ਰੇਟਰ ਨੋਇਡਾ 'ਚ ਹੋਣ ਵਾਲੇ 'ਇੰਡਸ ਫੂਡ ਸ਼ੋਅ' 'ਚ ਸ਼ਰਾਬ 'ਤੇ ਕੇਂਦਰਿਤ ਇਕ ਵੱਖਰਾ ਸੈਕਸ਼ਨ ਵੀ ਮੌਜੂਦ ਹੋਵੇਗਾ। ਇਸ ਪ੍ਰਦਰਸ਼ਨੀ ਵਿੱਚ 2,500 ਤੋਂ ਵੱਧ ਵਿਦੇਸ਼ੀ ਅਤੇ 5,000 ਘਰੇਲੂ ਖਰੀਦਦਾਰਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ - ਦੁਬਈ ਹੋਟਲ ’ਚ ਸੈਲਾਨੀ ਨੂੰ ਨਹੀਂ ਮਿਲਿਆ ਨਾਸ਼ਤਾ, ‘ਮੇਕ ਮਾਈ ਟ੍ਰਿਪ’ ਨੂੰ ਦੇਣਾ ਹੋਵੇਗਾ ਮੁਆਵਜ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8