10 ਦਿਨਾਂ ''ਚ 1200 ਤੋਂ ਵਧ ਚੜ੍ਹਿਆ ਸੋਨੇ ਦਾ ਭਾਅ, ਜਾਰੀ ਰਹਿ ਸਕਦਾ ਹੈ ਕੀਮਤਾਂ ''ਚ ਵਾਧਾ

Sunday, Dec 04, 2022 - 02:02 PM (IST)

ਨਵੀਂ ਦਿੱਲੀ - ਸੋਨੇ ਦੀਆਂ ਕੀਮਤਾਂ ਵਿਚ ਇਕ ਵਾਰ ਫਿਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਮੌਜੂਦਾ ਸਮੇਂ ਸੋਨੇ ਦੀਆਂ ਕੀਮਤਾਂ ਪਿਛਲੇ 27 ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਈਆਂ ਹਨ ਭਾਵ ਸੋਨਾ ਫਿਰ ਤੋਂ 53,000 ਦਾ ਪੱਧਰ ਪਾਰ ਕਰਦਾ ਹੋਇਆ 53,600 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਤੱਕ ਪਹੁੰਚ ਗਿਆ ਹੈ। ਮਾਹਰਾਂ ਮੁਤਾਬਕ ਸੋਨੇ ਦੀਆਂ ਕੀਮਤਾਂ ਵਿਚ ਇਹ ਵਾਧਾ ਸਾਲ 2023 ਵਿਚ ਵੀ ਜਾਰੀ ਰਹਿ ਸਕਦਾ ਹੈ। ਸਿਰਫ਼ ਦੋ ਦਿਨਾਂ ਵਿਚ ਹੀ ਸੋਨਾ 860 ਰੁਪਏ ਅਤੇ ਬੀਤੇ 10 ਦਿਨਾਂ ਵਿਚ ਸੋਨਾ 1261 ਰੁਪਏ ਮਹਿੰਗਾ ਹੋ ਗਿਆ। ਇਸ ਸਾਲ ਸਿਰਫ਼ 18 ਅਪ੍ਰੈਲ ਨੂੰ ਹੀ ਸੋਨੇ ਦੇ ਭਾਅ ਨੇ 53,603 ਦੇ ਪੱਧਰ ਤੱਕ ਪਹੁੰਚ ਬਣਾਈ ਸੀ।

ਜਾਰੀ ਰਹਿ ਸਕਦਾ ਹੈ ਕੀਮਤਾਂ ਵਿਚ ਵਾਧਾ

ਇਸ ਤੋਂ ਪਹਿਲਾਂ 18 ਅਗਸਤ 2020 ਨੂੰ ਸੋਨਾ 53,815 ਰੁਪਏ ਪਹੁੰਚਿਆ ਸੀ। ਪਿਛਲੇ ਸਾਲ ਭਾਵ ਸਾਲ 2021 ਵਿਚ ਸੋਨੇ ਦੀਆਂ ਵਿਚ ਸੁਸਤੀ ਦੇਖਣ ਨੂੰ ਮਿਲੀ ਅਤੇ ਇਹ 53 ਹਜ਼ਾਰ ਦੇ ਪੱਧਰ ਨੂੰ ਪਾਰ ਨਾ ਕਰ ਸਕਿਆ। 

ਇਹ ਵੀ ਪੜ੍ਹੋ : Air India ਨੇ ਸ਼ੁਰੂ ਕੀਤੀ USA ਲਈ ਸਿੱਧੀ ਉਡਾਣ ਸੇਵਾ, 16 ਘੰਟੇ 'ਚ ਪਹੁੰਚਾਏਗੀ ਅਮਰੀਕਾ

ਕੀਮਤਾਂ ਵਿਚ ਵਾਧੇ ਦਾ ਕਾਰਨ

ਡਾਲਰ ਵਿਚ ਗਿਰਾਵਟ ਦੇ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨੇ ਦੀ ਖ਼ਰੀਦ ਲਈ ਜ਼ਿਆਦਾ ਡਾਲਰਾਂ ਦਾ ਭੁਗਤਾਨ ਕਰਨਾ ਪੈ ਰਿਹਾ ਹੈ।
ਦੁਨੀਆ ਭਰ ਵਿਚ ਮੰਦੀ ਦਾ ਸਾਹਮਣਾ ਕਰ ਰਹੇ ਦੁਨੀਆ ਭਰ ਦੇ ਦੇਸ਼ ਆਪਣੇ ਮੁਦਰਾ ਨੂੰ ਸਪੋਰਟ ਕਰਨ ਲਈ ਲਗਾਤਾਰ ਸੋਨਾ ਖ਼ਰੀਦ ਰਹੇ ਹਨ।
22 ਜਨਵਰੀ ਤੋਂ ਚੀਨ ਦੇ ਲੋਕ ਨਵੇਂ ਸਾਲ ਦਾ ਜਸ਼ਨ ਮਨਾਉਣਗੇ, ਇਸ ਮਿਆਦ ਦੌਰਾਨ ਚੀਨ ਦੇ ਲੋਕ ਸੋਨਾ ਖ਼ਰੀਦਣਾ ਸ਼ੁੱਭ ਮੰਨਦੇ ਹਨ।
ਮਾਹਰਾਂ ਮੁਤਾਬਕ ਇਨ੍ਹਾਂ ਕਾਰਨਾਂ ਕਰਕੇ ਅਗਲੇ ਸਾਲ ਵੀ ਸੋਨੇ ਦੀਆਂ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ। 

ਇਹ ਵੀ ਪੜ੍ਹੋ : ਪਾਕਿਸਤਾਨ ਨੇ ਤੈਅ ਸਮੇਂ ਤੋਂ ਪਹਿਲਾਂ 1 ਅਰਬ ਡਾਲਰ ਦੇ 'ਸੁਕੁਕ ਬਾਂਡ' ਦਾ ਕੀਤਾ ਭੁਗਤਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News