ਵਪਾਰ ਮੰਤਰਾਲਾ ਨੇ ਚੀਨ ਤੋਂ ਆਉਣ ਵਾਲੀ ਦਵਾਈ ’ਤੇ ਐਂਟੀ-ਡੰਪਿੰਗ ਡਿਊਟੀ ਲਗਾਉਣ ਦੀ ਕੀਤੀ ਸਿਫਾਰਿਸ਼

Saturday, Aug 20, 2022 - 12:05 PM (IST)

ਨਵੀਂ ਦਿੱਲੀ (ਭਾਸ਼ਾ) – ਵਪਾਰ ਮੰਤਰਾਲਾ ਨੇ ਘਰੇਲੂ ਕੰਪਨੀਆਂ ਦੇ ਹਿੱਤਾਂ ਦੀ ਰੱਖਿਆ ਲਈ ਵੱਖ-ਵੱਖ ਇਨਫੈਕਸ਼ਨਸ ਦੇ ਇਲਾਜ ’ਚ ਵਰਤੀ ਜਾਣ ਵਾਲੀ ਚੀਨ ਦੀ ਬਣੀ ਦਵਾਈ ਆਫਲਾਕਸਾਸਿਨ ’ਤੇ ਪੰਜ ਸਾਲਾਂ ਲਈ ਐਂਟੀ ਡੰਪਿੰਗ ਡਿਊਟੀ ਲਗਾਉਣ ਦੀ ਸਿਫਾਰਿਸ਼ ਕੀਤੀ ਹੈ। ਡਾਇਰੈਕਟੋਰੇਟ ਜਨਰਲ ਆਫ ਟ੍ਰੇਡ ਰੈਮੇਡੀਜ਼ (ਡੀ. ਜੀ. ਟੀ. ਆਰ.) ਨੇ ਆਪਣੀ ਜਾਂਚ ’ਚ ਪਾਇਆ ਕਿ ਚੀਨ ਤੋਂ ਇਸ ਦਵਾਈ ਨੂੰ ਭਾਰਤ ’ਚ ਡੰਪਿੰਗ ਮੁੱਲ ’ਤੇ ਭੇਜਿਆ ਜਾਂਦਾ ਹੈ, ਜਿਸ ਨਾਲ ਘਰੇਲੂ ਉਦਯੋਗ ਪ੍ਰਭਾਵਿਤ ਹੁੰਦਾ ਹੈ। ਡਾਇਰੈਕਟੋਰੇਟ ਨੇ ਨੋਟੀਫਿਕੇਸ਼ਨ ’ਚ ਕਿਹਾ ਕਿ ਅਥਾਰਿਟੀ 5 ਸਾਲਾਂ ਦੀ ਮਿਆਦ ਲਈ ਇਸ ਉਤਪਾਦ ’ਤੇ ਐਂਟੀ ਡੰਪਿੰਗ ਡਿਊਟੀ ਲਗਾਉਣ ਦੀ ਸਿਫਾਰਿਸ਼ ਕਰਦਾ ਹੈ। ਆਰਤੀ ਡਰੱਗਜ਼ ਲਿਮਟਿਡ ਨੇ ਚੀਨ ਵਲੋਂ ਦਵਾਈ ਨੂੰ ਡੰਪਿੰਗ ਮੁੱਲ ’ਤੇ ਭੇਜਣ ਦੀ ਸ਼ਿਕਾਇਤ ਕੀਤੀ ਸੀ ਅਤੇ ਜਾਂਚ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਡੀ. ਜੀ. ਟੀ. ਆਰ. ਨੇ ਇਸ ਵਿਸ਼ੇ ’ਚ ਜਾਂਚ ਕੀਤੀ ਸੀ।


Harinder Kaur

Content Editor

Related News