ਭਾਰਤੀ ਅਨਾਰ ਦੇ ਅਯਾਤ ''ਤੇ ਲੱਗੀ ਪਾਬੰਦੀ ਨੂੰ ਹਟਾਏ ਅਮਰੀਕਾ

10/18/2018 9:32:42 AM

ਨਵੀਂ ਦਿੱਲੀ—ਭਾਰਤ ਨੇ ਅਨਾਰ ਦੇ ਆਯਾਤ 'ਤੇ ਅਮਰੀਕਾ ਦੇ ਪਾਬੰਦੀ ਨੂੰ ਹਟਾਉਣ ਅਤੇ ਅੰਗੂਰ ਦੀ ਅਮਰੀਕੀ ਬਾਜ਼ਾਰ 'ਚ ਪਹੁੰਚ ਸੰਬੰਧੀ ਕਾਨੂੰਨ ਨੂੰ ਤੇਜ਼ੀ ਨਾਲ ਆਖਰੀ ਰੂਪ ਦੇਣ ਦਾ ਅਨੁਰੋਧ ਕੀਤਾ ਹੈ। ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਨੇ ਬੁੱਧਵਾਰ ਨੂੰ ਆਪਣੇ ਦਫਤਰ 'ਚ ਅਮਰੀਕਾ ਦੇ ਰਾਜਦੂਤ ਕੇਨੇਥ ਆਈ ਜਸਟਪ ਨਾਲ ਮੁਲਾਕਾਤ ਦੌਰਾਨ ਇਨ੍ਹਾਂ ਦੋਵਾਂ ਮੁੱਦਿਆਂ ਨੂੰ ਚੁੱਕਿਆ ਅਤੇ ਉਨ੍ਹਾਂ 'ਤੇ ਠੋਸ ਕਾਰਵਾਈ ਕਰਨ ਦਾ ਅਨੁਰੋਧ ਕੀਤਾ। ਮੀਟਿੰਗ ਦੌਰਾਨ ਵਪਾਰ ਨੂੰ ਲੈ ਕੇ ਦੋ-ਪੱਖੀ ਸੰਬੰਧ ਨੂੰ ਜ਼ਿਆਦਾ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ ਗਿਆ।
ਸਿੰਘ ਨੇ ਦੱਸਿਆ ਕਿ ਇਸ ਭੇਂਟ ਦਾ ਮੁੱਖ ਉਦੇਸ਼ ਅਮਰੀਕਾ ਦੇ ਨਾਲ ਪਰਸਪਰ ਲਾਭਕਾਰੀ ਵਪਾਰ ਅਤੇ ਆਰਥਿਕ ਹਿੱਸੇਦਾਰੀ ਖੇਤਰ ਦੇ ਨਵੇਂ ਮੌਕਿਆਂ ਦੀ ਸ੍ਰਿਸ਼ਠੀ ਕਰਨਾ ਹੈ ਜਿਸ ਨਾਲ ਭਾਰਤੀ ਅਰਥਵਿਵਸਥਾ ਨੂੰ ਲੈ ਕੇ ਹੋਰ ਮਜ਼ਬੂਤ ਬਣਾਇਆ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਅਮਰੀਕਾ ਨੇ ਭਾਰਤ ਵਲੋਂ ਅਪਣਾਏ ਜਾਣ ਵਾਲੀ ਕਾਰਜ ਸਿਸਟਮ ਦੇ ਪ੍ਰਤੀ ਅਪਣਾ ਸੰਤੋਸ਼ ਪ੍ਰਗਟ ਕੀਤਾ ਅਤੇ ਅੰਗੂਰ ਦੀ ਅਮਰੀਕੀ ਬਾਜ਼ਾਰ 'ਚ ਪਹੁੰਚ ਸੰਬੰਧੀ ਕਾਨੂੰਨ ਨੂੰ ਤੇਜ਼ੀ ਨਾਲ ਆਖਰੀ ਰੂਪ ਦੇਣ ਦਾ ਭਰੋਸਾ ਦਿੱਤਾ ਹੈ। ਇਸ ਨਾਲ ਨਵੰਬਰ ਤੋਂ ਅਮਰੀਕਾ ਅੰਗੂਰ ਦਾ ਨਿਰਯਾਤ ਕਰ ਸਕੇਗਾ। ਖੇਤੀਬਾੜੀ ਮੰਤਰੀ ਨੇ ਅਮਰੀਕੀ ਤੋਂ ਭਾਰਤੀ ਅਨਾਰ ਦੇ ਆਯਾਤ 'ਤੇ ਲੱਗੇ ਪ੍ਰਤੀਬੰਧ ਹਟਾਉਣ ਦਾ ਅਨੁਰੋਧ ਕੀਤਾ ਹੈ। ਇਸ 'ਤੇ ਜਸਟਰ ਨੇ ਕਿਹਾ ਕਿ ਭਾਰਤ ਵਲੋਂ ਨਿਰਯਾਤ ਸੰਬੰਧਤ ਕਾਰਜ ਸ੍ਰਿਸ਼ਠੀ ਦੀ ਦਿਸ਼ਾ 'ਚ ਭਰੋਸਾ ਸੁਧਾਰ ਕਰ ਲਿਆ ਗਿਆ ਹੈ।


aarti

Content Editor

Related News