ਇਸੇ ਮਹੀਨੇ ਕਰ ਲਓ ਬੈਂਕ ਤੇ ਟੈਕਸ ਨਾਲ ਜੁੜੇ ਕੰਮ, ਨਹੀਂ ਤਾਂ ਹੋਏਗੀ ਦਿੱਕਤ

03/07/2021 9:12:49 AM

ਨਵੀਂ ਦਿੱਲੀ- ਨਵਾਂ ਵਿੱਤੀ ਸਾਲ 1 ਅਪ੍ਰੈਲ 2021 ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੌਰਾਨ ਬੈਂਕ ਤੋਂ ਲੈ ਕੇ ਇਨਕਮ ਟੈਕਸ ਵਿਭਾਗ ਤੱਕ ਨਾਲ ਸਬੰਧਤ ਕੁਝ ਜ਼ਰੂਰੀ ਕੰਮਾਂ ਦੀ ਅੰਤਿਮ ਤਾਰੀਖ਼ 31 ਮਾਰਚ 2021 ਹੈ। ਜੇਕਰ ਤੁਸੀਂ ਇਹ ਕੰਮ 31 ਮਾਰਚ ਤੋਂ ਪਹਿਲਾਂ ਪੂਰਾ ਨਹੀਂ ਕਰਦੇ ਤਾਂ ਤੁਸੀਂ ਪ੍ਰੇਸ਼ਾਨੀ ਵਿਚ ਪੈ ਸਕਦੇ ਹੋ।

ਪੀ. ਐੱਨ. ਬੀ.-
ਸਭ ਤੋਂ ਪਹਿਲਾਂ ਗੱਲ ਕਰੀਏ ਪੀ. ਐੱਨ. ਬੀ. ਦੀ ਤਾਂ ਤੁਹਾਨੂੰ 31 ਮਾਰਚ ਤੱਕ ਕੁਝ ਜ਼ਰੂਰੀ ਕੰਮ ਕਰਨਗੇ ਹੋਣਗੇ ਨਹੀਂ ਤਾਂ ਤੁਹਾਡਾ ਲੈਣ-ਦੇਣ ਲਟਕ ਸਕਦਾ ਹੈ। ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨੇ ਆਪਣੇ ਗਾਹਕਾਂ ਨੂੰ ਸੂਚਤ ਕੀਤਾ ਹੈ ਕਿ ਪੁਰਾਣੇ ਆਈ. ਐੱਫ. ਐੱਸ. ਸੀ. ਅਤੇ ਐੱਮ. ਆਈ. ਸੀ. ਆਰ. ਕੋਡ 1 ਅਪ੍ਰੈਲ ਤੋਂ ਬਦਲ ਜਾਣਗੇ, ਯਾਨੀ 31 ਮਾਰਚ 2021 ਤੋਂ ਬਾਅਦ ਇਹ ਕੋਡ ਕੰਮ ਨਹੀਂ ਕਰਨਗੇ। ਜੇਕਰ ਤੁਸੀਂ ਪੈਸੇ ਟਰਾਂਸਫਰ ਕਰਨੇ ਹਨ ਤਾਂ ਉਸ ਲਈ ਤੁਹਾਨੂੰ ਬੈਂਕ ਤੋਂ ਨਵਾਂ ਕੋਡ ਲੈਣਾ ਹੋਵੇਗਾ।

ਇਨਕਮ ਟੈਕਸ-
ਜੇਕਰ ਤੁਸੀਂ ਆਮਦਨ ਕਰ ਛੋਟ ਦਾ ਫਾਇਦਾ ਲੈਣ ਲਈ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਇਹ ਕੰਮ 31 ਮਾਰਚ ਤੱਕ ਕਰਨਾ ਹੋਵੇਗਾ। ਇਨਕਮ ਟੈਕਸ ਕਾਨੂੰਨ ਦੇ ਕਈ ਸੈਕਸ਼ਨ ਜਿਵੇਂ ਕਿ 80ਸੀ ਅਤੇ 80ਡੀ ਤਹਿਤ ਕੀਤੇ ਗਏ ਨਿਵੇਸ਼ 'ਤੇ ਟੈਕਸ ਛੋਟ ਦਾ ਫਾਇਦਾ ਮਿਲਦਾ ਹੈ। 80ਸੀ ਤਹਿਤ 1.5 ਲੱਖ ਰੁਪਏ ਤੱਕ ਦੇ ਨਿਵੇਸ਼ 'ਤੇ ਇਨਕਮ ਟੈਕਸ ਵਿਚ ਛੋਟ ਲਈ ਜਾ ਸਕਦੀ ਹੈ।

ਪੈਨ-ਆਧਾਰ ਲਿੰਕ ਕਰ ਲਓ
ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦੀ ਆਖ਼ਰੀ ਤਾਰੀਖ਼ 31 ਮਾਰਚ ਹੈ। ਇਨਕਮ ਟੈਕਸ ਵਿਭਾਗ ਇਨ੍ਹਾਂ ਨੂੰ ਲਿੰਕ ਕਰਾਉਣ ਦੀ ਤਾਰੀਖ਼ ਵਧਾਉਂਦਾ ਰਿਹਾ ਹੈ ਪਰ ਇਸ ਵਾਰ ਜੇਕਰ ਅੰਤਿਮ ਤਾਰੀਖ਼ ਨਹੀਂ ਵਧਦੀ ਹੈ ਤਾਂ ਜਿਨ੍ਹਾਂ ਦੇ ਪੈਨ ਆਧਾਰ ਨਾਲ ਲਿੰਕ ਨਹੀਂ ਹਨ ਉਨ੍ਹਾਂ ਲਈ ਦਿੱਕਤ ਹੋ ਸਕਦੀ ਹੈ। ਇਸ ਹਾਲਾਤ ਵਿਚ ਪੈਨ ਕਿਤੇ ਵੀ ਕੰਮ ਨਹੀਂ ਕਰੇਗਾ, ਯਾਨੀ ਜਿੱਥੇ ਇਹ ਜ਼ਰੂਰੀ ਹੈ ਉੱਥੇ ਟੈਕਸ ਜ਼ਿਆਦਾ ਭਰਨਾ ਪੈ ਸਕਦਾ ਹੈ।


Sanjeev

Content Editor

Related News