PF ਬਾਰੇ ਅਹਿਮ ਖ਼ਬਰ: ਕੀ ਵਿਆਹ ਲਈ ਪੀਐੱਫ ''ਚੋਂ 1 ਤੋਂ ਜ਼ਿਆਦਾ ਵਾਰ ਪੈਸੇ ਕੱਢਵਾ ਸਕਦੇ ਹਾਂ?

Saturday, Mar 15, 2025 - 09:30 AM (IST)

PF ਬਾਰੇ ਅਹਿਮ ਖ਼ਬਰ: ਕੀ ਵਿਆਹ ਲਈ ਪੀਐੱਫ ''ਚੋਂ 1 ਤੋਂ ਜ਼ਿਆਦਾ ਵਾਰ ਪੈਸੇ ਕੱਢਵਾ ਸਕਦੇ ਹਾਂ?

ਬਿਜ਼ਨੈੱਸ ਡੈਸਕ : EPFO ਵੱਲੋਂ ਚਲਾਈ ਜਾਣ ਵਾਲੀ ਸੋਸ਼ਲ ਸਕਿਓਰਿਟੀ ਸਕੀਮ Provident Fund ਰਿਟਾਇਰਮੈਂਟ ਫੰਡ ਨੂੰ ਤਿਆਰ ਕਰਦੀ ਹੈ ਜਿਹੜੀ ਤੁਹਾਡੀ ਐਮਰਜੈਂਸੀ ਵਿਚ ਆਰਥਿਕ ਮਦਦ ਕਰਦੀ ਹੈ। PF ਅਕਾਊਂਟ 'ਤੇ ਤੁਹਾਨੂੰ ਅੰਸ਼ਿਕ ਨਿਕਾਸੀ ਦੀ ਸਹੂਲਤ ਵੀ ਦਿੰਦੀ ਹੈ, ਜਿਸ ਨਾਲ ਤੁਸੀਂ ਇਸ 'ਚ ਜਮ੍ਹਾਂ ਪੈਸਿਆਂ 'ਚੋਂ ਕਈ ਕੰਮਾਂ ਲਈ ਪੈਸੇ ਕੱਢਵਾ ਸਕਦੇ ਹਾਂ। ਉਦਾਹਰਨ ਲਈ ਜੇਕਰ ਤੁਹਾਨੂੰ ਕਰਜ਼ ਦੀ ਰਕਮ ਵਾਪਸ ਕਰਨੀ ਹੈ ਤਾਂ ਤੁਸੀਂ ਇਸਦੇ ਲਈ ਵੀ PF ਤੋਂ ਪੈਸੇ ਕੱਢਵਾ ਸਕਦੇ ਹੋ। ਪਰ ਇਸ ਸਬੰਧੀ ਕਈ ਤਰ੍ਹਾਂ ਦੇ ਨਿਯਮ ਵੀ ਬਣਾਏ ਗਏ ਹਨ।

ਇਹ ਵੀ ਪੜ੍ਹੋ : ਨਵੀਂ ਦਿੱਲੀ ਤੋਂ ਨਿਊਯਾਰਕ ਤੱਕ ਸੋਨੇ ਨੇ ਬਣਾਇਆ ਰਿਕਾਰਡ, ਦੇਖੋ ਨਵਾਂ ਰੇਟ

ਪੈਸੇ ਕੱਢਵਾ ਸਕਦੇ ਹਾਂ
ਇਸ ਵਿੱਚ ਇਹ ਵੀ ਸ਼ਾਮਲ ਹੈ ਕਿ ਤੁਸੀਂ ਕਿਸ ਕਾਰਨ ਕਰਕੇ ਕਿੰਨੀ ਵਾਰ ਪੈਸੇ ਕੱਢਵਾ ਸਕਦੇ ਹੋ। ਜੇਕਰ ਤੁਸੀਂ ਵੀ PF ਤੋਂ ਪੈਸੇ ਕਢਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਸ਼ਰਤਾਂ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ। ਜੇਕਰ ਤੁਸੀਂ ਵਿਆਹੇ ਹੋਏ ਹੋ ਅਤੇ ਤੁਹਾਨੂੰ ਕਈ ਵਾਰ ਪੈਸੇ ਕਢਵਾਉਣ ਦੀ ਲੋੜ ਹੈ ਤਾਂ ਕੀ ਤੁਸੀਂ ਪੈਸੇ ਕੱਢਵਾ ਸਕਦੇ ਹੋ? ਆਓ ਤੁਹਾਨੂੰ ਇਸ ਬਾਰੇ ਵਿਸਥਾਰ ਵਿੱਚ ਦੱਸਦੇ ਹਾਂ।

PF ਸਬਸਕ੍ਰਾਈਬਰਸ
ਪੀ. ਐੱਫ. ਦੇ ਗਾਹਕ ਵੀ ਇੱਕ ਮਿਆਦ ਪੂਰੀ ਕਰਨ ਤੋਂ ਬਾਅਦ ਅੰਸ਼ਕ ਕਢਵਾਉਣ ਦੇ ਯੋਗ ਬਣ ਜਾਂਦੇ ਹਨ। ਉਦਾਹਰਨ ਲਈ ਜੇਕਰ ਤੁਸੀਂ EPFO ​​ਦੇ ਪੈਸਿਆਂ ਤੋਂ ਘਰ ਬਣਾਉਣਾ ਹੈ, ਕਰਜ਼ੇ ਦੀ ਅਦਾਇਗੀ ਕਰਨੀ ਹੈ ਜਾਂ ਖਾਸ ਬਿਮਾਰੀਆਂ ਦੇ ਇਲਾਜ ਲਈ ਤੁਹਾਡੇ ਲਈ ਜਾਂ ਪਰਿਵਾਰ ਦੇ ਕਿਸੇ ਮੈਂਬਰ ਦੇ ਵਿਆਹ ਲਈ ਅੰਸ਼ਕ ਕਢਵਾਉਣ ਦੀ ਇਜਾਜ਼ਤ ਹੈ। ਇਸ ਤੋਂ ਇਲਾਵਾ ਤੁਸੀਂ ਹੋਰ ਕਾਰਨਾਂ ਕਰਕੇ ਵੀ ਪੈਸੇ ਕਢਵਾ ਸਕਦੇ ਹੋ।

ਇਹ ਵੀ ਪੜ੍ਹੋ : ਸੋਨਾ ਸਮੱਗਲਿੰਗ ਦੇ ਕੇਸ 'ਚ ਅਦਾਕਾਰਾ ਦੀ ਜ਼ਮਾਨਤ ਪਟੀਸ਼ਨ ਰੱਦ, ਜੇਲ੍ਹ 'ਚ ਹੀ ਰਹੇਗੀ

ਪੈਸੇ ਕੱਢਵਾ ਸਕਦੇ ਹਾਂ
ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਭਾਵੇਂ EPFO ​​ਤੁਹਾਨੂੰ ਕਈ ਕਾਰਨਾਂ ਕਰਕੇ ਅੰਸ਼ਿਕ ਨਿਕਾਸੀ ਦੀ ਸਹੂਲਤ ਦਿੰਦਾ ਹੈ, ਪਰ ਇਸ ਵਿੱਚ ਵੀ ਕਈ ਸ਼ਰਤਾਂ ਹੁੰਦੀਆਂ ਹਨ। ਕਈ ਕਾਰਨਾਂ ਲਈ ਤੁਹਾਨੂੰ ਬਸ ਇਕ ਵਾਰ ਹੀ ਨਿਕਾਸੀ ਕਰਨ ਦੀ ਇਜਾਜ਼ਤ ਹੁੰਦੀ ਹੈ, ਪਰ ਕੁਝ ਮਾਮਲਿਆਂ ਵਿੱਚ ਤੁਹਾਨੂੰ ਇੱਕ ਵਾਰ ਤੋਂ ਵੱਧ ਵਾਰ ਵੀ ਪੈਸੇ ਕਢਵਾਉਣ ਦੀ ਸਹੂਲਤ ਮਿਲਦੀ ਹੈ। ਮਤਲਬ ਕਿ ਤੁਸੀਂ ਇੱਕੋ ਕੰਮ ਲਈ ਇੱਕ ਤੋਂ ਵੱਧ ਵਾਰ ਪੈਸੇ ਕਢਵਾ ਸਕਦੇ ਹੋ। ਜੇਕਰ ਤੁਸੀਂ ਭਰਾ, ਭੈਣ ਜਾਂ ਬੇਟੇ ਜਾਂ ਧੀ ਦੇ ਵਿਆਹ ਲਈ PF ਤੋਂ ਪੈਸੇ ਕਢਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਤਿੰਨ ਵਾਰ ਅੰਸ਼ਕ ਨਿਕਾਸੀ ਕਰ ਸਕਦੇ ਹੋ, ਪਰ ਤੁਸੀਂ ਉਦੋਂ ਹੀ ਪੈਸੇ ਕਢਵਾ ਸਕਦੇ ਹੋ ਜਦੋਂ ਤੁਹਾਡਾ PF ਖਾਤਾ ਖੁੱਲ੍ਹੇ ਹੋਏ 7 ਸਾਲ ਹੋ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News