ਮਹਿਲਾਵਾਂ ਲਈ ਬਹੁਤ ਖਾਸ ਹਨ ਇਹ ਸਰਕਾਰੀ ਸਕੀਮਾਂ, ਆਓ ਜਾਣਦੇ ਹਾਂ ਇਨ੍ਹਾਂ ਬਾਰੇ

05/07/2019 12:46:40 PM

ਨਵੀਂ ਦਿੱਲੀ — ਸਰਕਾਰ ਮਹਿਲਾਵਾਂ ਲਈ ਖਾਸਤੌਰ 'ਤੇ ਕਈ ਤਰ੍ਹਾਂ ਦੀਆਂ ਬਚਤ ਯੋਜਨਾਵਾਂ ਦੀ ਪੇਸ਼ਕਸ਼ ਕਰਦੀ ਹੈ। ਅਜਿਹੀਆਂ ਯੋਜਨਾਵਾਂ ਦਾ ਉਦੇਸ਼ ਮਹਿਲਾਵਾਂ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨਾ ਹੈ। ਗਰਲ ਚਾਈਲਡ ਤੋਂ ਲੈ ਕੇ ਮਹਿਲਾ ਬਣਨ ਤੱਕ ਦੇ ਸਫਰ ਦੌਰਾਨ ਹਾਇਰ ਐਜੂਕੇਸ਼ਨ ਦੀ ਫੀਸ, ਮੈਡੀਕਲ ਖਰਚੇ, ਹੋਮ ਲੋਨ ਆਦਿ ਵਰਗੇ ਕਈ ਖਰਚ ਸ਼ਾਮਲ ਹੁੰਦੇ ਹਨ। ਬੈਂਕ ਅਤੇ ਫਾਇਨਾਂਸ਼ਿਅਲ ਸਰਵਿਸਿਜ਼ ਕੰਪਨੀਆਂ ਮਹਿਲਾ ਉਦਮੀਆਂ ਨੂੰ ਕਈ ਤਰ੍ਹਾਂ ਦੇ ਲਾਭ ਅਤੇ ਯੋਜਨਾਵਾਂ ਉਪਲੱਬਧ ਕਰਵਾਉਂਦੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਬਾਰੇ

ਘੱਟ ਵਿਆਜ ਦਰ 'ਤੇ ਲੋਨ

ਮਹਿਲਾਵਾਂ ਨੂੰ ਹੋਮ ਲੋਨ,  ੍ਵਹੀਕਲ ਲੋਨ, ਪਰਸਨਲ ਲੋਨ ਆਦਿ ਲੋਨ 'ਤੇ ਘੱਟ ਵਿਆਜ ਦਰ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਆਮ ਦਰਾਂ ਅਤੇ ਮਹਿਲਾਵਾਂ ਨੂੰ ਦਿੱਤੀਆਂ ਜਾਣ ਵਾਲੀਆਂ ਦਰਾਂ ਦੇ ਵਿਚਕਾਰ ਵਿਆਜ ਦਰ 'ਚ 5 ਅਧਾਰ ਅੰਕਾਂ ਤੋਂ ਲੈ ਕੇ 10 ਆਧਾਰ ਅੰਕਾਂ ਤੱਕ ਦਾ ਫਰਕ ਹੁੰਦਾ ਹੈ। ਕਈ ਸ਼ਡਿਊਲ ਵਪਾਰਕ ਬੈਂਕ ਵੀ ਵਰਕਿੰਗ ਔਰਤਾਂ ਲਈ ਵਿਸ਼ੇਸ਼ ਬਚਤ ਖਾਤੇ ਅਤੇ ਕ੍ਰੈਡਿਟ ਕਾਰਡ ਵਿਕਲਪ ਦੀ ਪੇਸ਼ਕਸ਼ ਕਰਦੇ ਹਨ। 

ਘੱਟ ਸਟੈਂਪ ਡਿਊਟੀ

ਜਾਇਦਾਦ ਦੀ ਰਜਿਸਟ੍ਰੇਸ਼ਨ ਮਹਿਲਾਵਾਂ ਦੇ ਨਾਮ 'ਤੇ ਕਰਵਾਉਣ ਸਮੇਂ ਵੀ ਸੂਬਿਆਂ ਵਲੋਂ ਸਟੈਂਪ ਡਿਊਟੀ ਘੱਟ ਹੈ। ਜੇਕਰ ਮਹਿਲਾ ਦੇ ਨਾਮ 'ਤੇ ਮਕਾਨ ਦਾ ਰਜਿਸਟ੍ਰੇਸ਼ਨ ਹੁੰਦਾ ਹੈ ਤਾਂ ਸਟੈਂਪ ਡਿਊਟੀ ਆਮ ਦਰਾਂ ਦੇ ਮੁਕਾਬਲੇ 2 ਤੋਂ 2.5 ਫੀਸਦੀ ਤੱਕ ਘੱਟ ਹੋ ਸਕਦੀ ਹੈ। 

ਸੁਕੰਨਿਆ ਸਮਰਿਧੀ ਯੋਜਨਾ

ਭਾਰਤ ਸਰਕਾਰ ਵਲੋਂ ਮਹਿਲਾਵਾਂ ਲਈ ਖਾਸ ਤੌਰ 'ਤੇ ਸੁਕੰਨਾ ਸਮਰਿਧੀ ਯੋਜਨਾ ਦਾ ਆਗਾਜ਼ ਕੀਤਾ ਗਿਆ ਹੈ। ਇਹ ਇਕ ਲੰਮੀ ਮਿਆਦ ਦੀ ਬਚਤ ਯੋਜਨਾ ਹੈ। ਇਸ ਵਿਚ ਕਈ ਖਰਚੇ ਜਿਵੇਂ 18 ਸਾਲ ਤੱਕ ਜਾਂ ਉਸਦੇ ਬਾਅਦ ਉੱਚ ਵਿੱਦਿਆ ਅਤੇ ਵਿਆਹ ਦੇ ਖਰਚ ਆਦਿ ਸ਼ਾਮਲ ਹਨ। ਲੜਕੀ ਦੇ ਮਾਤਾ-ਪਿਤਾ ਦਾਂ ਗਾਰਡੀਅਨ 10 ਸਾਲ ਉਸ ਤੋਂ ਵੀ ਘੱਟ ਉਮਰ ਦੀ ਬੱਚੀ ਦੇ ਨਾਂ 'ਤੇ ਸੁਕੰਨਿਆ ਸਮਰਿਧੀ ਯੋਜਨਾ ਦੀ ਲੈ ਸਕਦੇ ਹਨ।

ਇਸ ਖਾਤੇ 'ਤੇ 8.6 ਫੀਸਦੀ ਤੱਕ ਦਾ ਵਿਆਜ ਮਿਲਦਾ ਹੈ। ਇਕ ਵਿੱਤੀ ਸਾਲ 'ਚ ਘੱਟੋ-ਘੱਟ 1,000 ਰੁਪਏ ਤੋਂ ਲੈ ਕੇ ਜ਼ਿਆਦਾ ਤੋਂ ਜ਼ਿਆਦਾ 1.5 ਲੱਖ ਰੁਪਏ ਦਾ ਨਿਵੇਸ਼ ਕੀਤਾ ਜਾ ਸਕਦਾ ਹੈ। ਖਾਤਾ ਖੋਲਣ ਤੋਂ ਲੈ ਕੇ 21 ਸਾਲ ਤੱਕ ਲਾਕ ਇਨ ਪੀਰੀਅਡ ਹੈ, ਜੇਕਰ ਖਾਤਾ ਧਾਰਕ ਬੱਚੀ ਦਾ ਵਿਆਹ 21 ਸਾਲ ਦੀ ਉਮਰ ਤੋਂ ਪਹਿਲਾਂ ਹੋ ਜਾਂਦਾ ਹੈ ਤਾਂ ਇਸ ਸਥਿਤੀ ਵਿਚ ਖਾਤਾ ਬੰਦ ਵੀ ਕੀਤਾ ਜਾ ਸਕਦਾ ਹੈ। ਮਾਤਾ-ਪਿਤਾ ਜਾਂ ਖਾਤਾ ਧਾਰਕ ਬੱਚੀ 18 ਸਾਲ ਦੀ ਉਮਰ ਦੇ ਬਾਅਦ ਉੱਚ ਸਿੱਖਿਆ ਲਈ ਜਾਂ ਵਿਆਹ ਲਈ ਪੈਸਾ ਕਢਵਾਉਣ ਲਈ ਅਪਲਾਈ ਕਰ ਸਕਦੇ ਹਨ।
 


Related News