ਭਾਰਤ ''ਚ LPG ਗੈਸ ਦਾ ਆਯਾਤ ਪਿਛਲੇ 5 ਸਾਲਾਂ ''ਚ 60 ਫ਼ੀਸਦੀ ਵਧਿਆ, ਮੰਗ ''ਚ ਆਈ ਤੇਜ਼ੀ

Friday, Feb 16, 2024 - 06:33 PM (IST)

ਭਾਰਤ ''ਚ LPG ਗੈਸ ਦਾ ਆਯਾਤ ਪਿਛਲੇ 5 ਸਾਲਾਂ ''ਚ 60 ਫ਼ੀਸਦੀ ਵਧਿਆ, ਮੰਗ ''ਚ ਆਈ ਤੇਜ਼ੀ

ਨਵੀਂ ਦਿੱਲੀ - ਭਾਰਤ ਵਿੱਚ ਤਰਲ ਪੈਟਰੋਲੀਅਮ ਗੈਸ (ਐੱਲਪੀਜੀ) ਦਾ ਆਯਾਤ ਪਿਛਲੇ ਪੰਜ ਸਾਲਾਂ ਵਿੱਚ 60 ਫ਼ੀਸਦੀ ਵਧ ਗਿਆ। ਅਜਿਹਾ ਹੋਣ ਕਾਰਨ ਮੰਗ ਵਿਚ ਤੇਜ਼ੀ ਹੋਣਾ ਹੈ, ਜਦਕਿ ਘਰੇਲੂ ਸਪਲਾਈ ਸਥਿਰ ਰਹੀ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਸਾਲ 2017-18 ਵਿੱਚ ਆਯਾਤ 11.4 ਐੱਮਐੱਮਟੀ ਤੋਂ ਵੱਧ ਕੇ 2022-23 ਵਿੱਚ 18.3 ਮਿਲੀਅਨ ਮੀਟ੍ਰਿਕ ਟਨ (ਐੱਮਐੱਮਟੀ) ਹੋ ਗਿਆ। 

ਇਹ ਵੀ ਪੜ੍ਹੋ - Today Gold Silver Price: ਸੋਨੇ ਦੀਆਂ ਕੀਮਤਾਂ 'ਚ ਵਾਧਾ, ਚਾਂਦੀ 71 ਹਜ਼ਾਰ ਤੋਂ ਹੋਈ ਪਾਰ

ਦੱਸ ਦੇਈਏ ਕਿ ਸਾਲ 2022-23 ਦੇ ਪੰਜ ਸਾਲਾਂ ਵਿੱਚ ਘਰੇਲੂ ਐੱਲਪੀਜੀ ਉਤਪਾਦਨ ਵਿੱਚ ਸਿਰਫ਼ 4 ਫ਼ੀਸਦੀ ਦਾ ਵਾਧਾ ਹੋਇਆ, ਜਦੋਂ ਕਿ ਖਪਤ ਵਿੱਚ 22 ਫ਼ੀਸਦੀ ਦੀ ਤੇਜ਼ੀ ਰਹੀ। ਇਸ ਦੌਰਾਨ ਗ਼ਰੀਬ ਪਰਿਵਾਰਾਂ ਨੂੰ ਮੁਫ਼ਤ ਰਸੋਈ ਗੈਸ ਕੁਨੈਕਸ਼ਨ ਪ੍ਰਦਾਨ ਕਰਨ ਲਈ ਸਰਕਾਰੀ ਯੋਜਨਾ ਦੁਆਰਾ ਘਰੇਲੂ ਖਪਤ ਨੂੰ ਹੁਲਾਰਾ ਦਿੱਤਾ ਗਿਆ ਸੀ। ਇਸ ਨਾਲ ਇੱਕ ਦਹਾਕੇ ਵਿੱਚ ਐੱਲਪੀਜੀ ਖਪਤਕਾਰਾਂ ਦੀ ਗਿਣਤੀ ਦੁੱਗਣੀ ਤੋਂ ਵੱਧ ਕੇ 320 ਮਿਲੀਅਨ ਹੋ ਗਈ।

ਇਹ ਵੀ ਪੜ੍ਹੋ - Paytm Fastag ਨੂੰ ਲੈ ਕੇ NHAI ਦਾ ਵੱਡਾ ਫ਼ੈਸਲਾ, ਪ੍ਰਭਾਵਿਤ ਹੋ ਸਕਦੇ ਹਨ 2 ਕਰੋੜ ਲੋਕ

ਮੁੱਲ ਦੇ ਰੂਪ ਵਿੱਚ LPG ਆਯਾਤ ਦੀ ਕੀਮਤ 2022-23 ਵਿੱਚ ਭਾਰਤ ਵਿਚ 13.3 ਬਿਲੀਅਨ ਡਾਲਰ ਸੀ, ਜੋ ਪੰਜ ਸਾਲ ਪਹਿਲਾਂ 5.8 ਬਿਲੀਅਨ ਡਾਲਰ ਸੀ, ਕਿਉਂਕਿ ਅੰਤਰਰਾਸ਼ਟਰੀ ਐੱਲਪੀਜੀ ਦੀਆਂ ਕੀਮਤਾਂ ਪੰਜ ਸਾਲਾਂ ਵਿੱਚ 46 ਫ਼ੀਸਦੀ ਵੱਧ ਕੇ 711.50 ਡਾਲਰ ਪ੍ਰਤੀ ਮੀਟ੍ਰਿਕ ਟਨ ਹੋ ਗਈਆਂ। ਇੰਟਰਨੈਸ਼ਨਲ ਐਨਰਜੀ ਏਜੰਸੀ (ਆਈ.ਈ.ਏ.) ਦੇ ਅੰਕੜਿਆਂ ਅਨੁਸਾਰ ਯੂਏਈ, ਕਤਰ, ਸਾਊਦੀ ਅਰਬ ਅਤੇ ਕੁਵੈਤ ਭਾਰਤ ਦੇ 95 ਫ਼ੀਸਦੀ ਤੋਂ ਵੱਧ ਐੱਲਪੀਜੀ ਆਯਾਤ ਦੀ ਸਪਲਾਈ ਕਰਦੇ ਹਨ, ਜਦੋਂ ਕਿ ਅਮਰੀਕਾ ਹਾਲ ਹੀ ਦੇ ਸਾਲਾਂ ਵਿੱਚ ਥੋੜ੍ਹੀ ਮਾਤਰਾ ਦੀ ਸਪਲਾਈ ਕਰਦਾ ਹੈ।

ਇਹ ਵੀ ਪੜ੍ਹੋ - 15 ਜਨਵਰੀ ਤੋਂ 15 ਜੁਲਾਈ ਦੇ ਸ਼ੁੱਭ ਮਹੂਰਤ 'ਚ ਹੋਣਗੇ 42 ਲੱਖ ਵਿਆਹ, 5.5 ਲੱਖ ਕਰੋੜ ਰੁਪਏ ਦੇ ਕਾਰੋਬਾਰ ਦਾ ਅਨੁਮਾਨ

ਦੂਜੇ ਪਾਸੇ ਦੇਸ਼ ਵਿੱਚ ਲਗਭਗ 90 ਫ਼ੀਸਦੀ ਐੱਲਪੀਜੀ ਦੀ ਖਪਤ ਘਰਾਂ ਵਿਚ ਰਹਿਣ ਵਾਲੇ ਲੋਕਾਂ ਦੁਆਰਾ ਕੀਤੀ ਜਾਂਦੀ ਹੈ, ਜਦੋਂ ਕਿ ਬਾਕੀ ਦੀ ਖਪਤ ਉਦਯੋਗਾਂ ਅਤੇ ਵਪਾਰਕ ਉਪਭੋਗਤਾਵਾਂ ਦੁਆਰਾ ਕੀਤੀ ਜਾਂਦੀ ਹੈ। ਰਾਜਾਂ ਵਿੱਚੋਂ, ਉੱਤਰ ਪ੍ਰਦੇਸ਼ ਸਭ ਤੋਂ ਵੱਡਾ ਖਪਤਕਾਰ ਹੈ, ਜੋ ਦੇਸ਼ ਵਿੱਚ ਵਰਤੀ ਜਾਣ ਵਾਲੀ ਕੁੱਲ ਐੱਲਪੀਜੀ ਦਾ 13 ਫ਼ੀਸਦੀ ਹਿੱਸਾ ਹੈ। ਮਹਾਰਾਸ਼ਟਰ ਲਗਭਗ 12 ਫ਼ੀਸਦੀ ਹਿੱਸੇਦਾਰੀ ਨਾਲ ਦੂਜੇ ਸਥਾਨ 'ਤੇ ਹੈ।

ਇਹ ਵੀ ਪੜ੍ਹੋ - Paytm ਦਾ FASTag ਇਸਤੇਮਾਲ ਕਰਨ ਵਾਲੇ ਸਾਵਧਾਨ! ਦੇਣਾ ਪੈ ਸਕਦੈ ਦੁੱਗਣਾ ਟੋਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News