IMF ਨੇ ਪਾਕਿ ਲਈ 6 ਅਰਬ ਡਾਲਰ ਦੇ ਕਰਜ਼ ਨੂੰ ਦਿੱਤੀ ਮਨਜ਼ੂਰੀ
Thursday, Jul 04, 2019 - 02:05 AM (IST)

ਨਵੀਂ ਦਿੱਲੀ–ਕੌਮਾਂਤਰੀ ਕਰੰਸੀ ਫੰਡ (ਆਈ. ਐੱਮ. ਐੱਫ.) ਨੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੂੰ 3 ਸਾਲ ਲਈ 6 ਅਰਬ ਡਾਲਰ ਦੇ ਕਰਜ਼ ਲਈ ਬੁੱਧਵਾਰ ਨੂੰ ਮਨਜ਼ੂਰੀ ਦਿੱਤੀ। ਪਾਕਿਸਤਾਨ ਦੀ ਕਮਜ਼ੋਰ ਅਰਥਵਿਵਸਥਾ ਨੂੰ ਪਟੜੀ 'ਤੇ ਲਿਆਉਣ ਅਤੇ ਲੋਕਾਂ ਦੀ ਜੀਵਨ ਦਸ਼ਾ ਨੂੰ ਸੁਧਾਰਨ ਦੇ ਮਕਸਦ ਨਾਲ ਇਹ ਕਰਜ਼ ਮਨਜ਼ੂਰ ਕੀਤਾ ਗਿਆ ਹੈ। ਇਮਰਾਨ ਖਾਨ ਦੀ ਸਰਕਾਰ ਦੇ ਅਹੁਦਾ ਸੰਭਾਲਣ ਮਗਰੋਂ ਬੇਲ ਆਊਟ ਪੈਕੇਜ ਲਈ ਪਾਕਿਸਤਾਨ ਦੇ ਵਿੱਤ ਮੰਤਰਾਲਾ ਨੇ ਅਗਸਤ 2018 ਵਿਚ ਆਈ. ਐੱਮ. ਐੱਫ. ਨਾਲ ਸੰਪਰਕ ਕੀਤਾ ਸੀ। ਆਈ. ਐੱਮ.ਐੱਫ. ਬੁਲਾਰੇ ਗੈਰੀ ਰਾਈਸ ਨੇ ਬੁੱਧਵਾਰ ਨੂੰ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ।