IMC 2020: ਮੁਕੇਸ਼ ਅੰਬਾਨੀ ਦਾ ਵੱਡਾ ਐਲਾਨ, 2021 ’ਚ 5G ਲਾਂਚ ਕਰੇਗਾ ਰਿਲਾਇੰਸ ਜੀਓ

Tuesday, Dec 08, 2020 - 11:50 AM (IST)

IMC 2020: ਮੁਕੇਸ਼ ਅੰਬਾਨੀ ਦਾ ਵੱਡਾ ਐਲਾਨ, 2021 ’ਚ 5G ਲਾਂਚ ਕਰੇਗਾ ਰਿਲਾਇੰਸ ਜੀਓ

ਗੈਜੇਟ ਡੈਸਕ– ਇੰਡੀਆ ਮੋਬਾਇਲ ਕਾਂਗਰਸ 2020 (( Indian Mobile Congress 2020) ਦਾ ਸ਼ਾਨਦਾਰ ਆਗਾਜ਼ ਹੋ ਗਿਆ ਹੈ। ਇਹ ਚੌਥਾ ਮੌਕਾ ਹੈ ਜਦੋਂ ਭਾਰਤ ’ਚ ਇੰਡੀਆ ਮੋਬਾਇਲ ਕਾਂਗਰਸ ਦਾ ਆਯੋਜਨ ਹੋਇਆ ਹੈ। ਦੱਸ ਦੇਈਏ ਕਿ ਹਰ ਸਾਲ ਬਾਰਸੀਲੋਨਾ ’ਚ ਮੋਬਾਇਲ ਵਰਲਡ ਕਾਂਗਰਸ ਦਾ ਆਯੋਜਨ ਹੁੰਦਾ ਹੈ। ਇਸੇ ਦੀ ਤਰਜ ’ਤੇ ਭਾਰਤ ’ਚ ਆਈ.ਐੱਮ.ਸੀ. ਦਾ ਆਯੋਜਨ ਹੁੰਦਾ ਹੈ। ਆਈ.ਐੱਮ.ਸੀ. ’ਚ ਦੇਸ਼ ਦੀਆਂ ਤਮਾਮ ਤਕਨਾਲੋਜੀ ਅਤੇ ਆਈ.ਟੀ. ਕੰਪਨੀਆਂ ਹਿੱਸਾ ਲੈਂਦੀਆਂ ਹਨ ਅਤੇ ਆਪਣੇ ਪ੍ਰੋਡਕਟਸ ਲਾਂਚ ਕਰਦੀਆਂ ਹਨ। ਇਸ ਵਾਰ ਦਾ ਆਯੋਜਨ ਵੀ ਬੜਾ ਹੀ ਖ਼ਾਸ ਹੋਣ ਵਾਲਾ ਹੈ। IMC 2020 ਦਾ ਆਯੋਜਨ ਦੂਰਸੰਚਾਰ ਵਿਭਾਗ ਅਤੇ ਸੈਲੂਲਰ ਆਪਰੇਟਰਸ ਐਸੋਸੀਏਸ਼ਨ ਆਫ ਇੰਡੀਆ (ਸੀ.ਓ.ਏ.ਆਈ.) ਨੇ ਕੀਤਾ ਹੈ। IMC 2020 ਦੀ ਸ਼ੁਰੂਆਤ ਅੱਜ ਤੋਂ ਯਾਨੀ 8 ਦਸੰਬਰ ਤੋਂ ਹੋ ਗਈ ਹੈ ਜੋ 10 ਦਸੰਬਰ 2020 ਤਕ ਚੱਲੇਗੀ। 

2021 ਦੀ ਦੂਜੀ ਛਿਮਾਹੀ ’ਚ 5ਜੀ ਲਾਂਚ ਕਰੇਗਾ ਜੀਓ : ਮੁਕੇਸ਼ ਅੰਬਾਨੀ
IMC 2020 ਦੇ ਪਹਿਲੇ ਦਿਨ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ ਕਿ 2021 ਦੀ ਦੂਜੀ ਤਿਮਾਹੀ ’ਚ ਭਾਰਤ ’ਚ 5ਜੀ ਨੈੱਟਵਰਕ ਦੀ ਅਗਵਾਈ ਜੀਓ ਹੀ ਕਰੇਗਾ। ਇਸ ਲਈ ਪੂਰੀ ਤਿਆਰੀ ਹੋ ਚੁੱਕੀ ਹੈ। ਅੰਬਾਨੀ ਨੇ ਕਿਹਾ ਕਿ ਜੀਓ ਕਿਫਾਇਤੀ ਦਰ ’ਤੇ ਭਾਰਤ ’ਚ 5ਜੀ ਦੀ ਸ਼ੁਰੂਆਤ ਕਰੇਗਾ। ਅੰਬਾਨੀ ਨੇ ਉਨ੍ਹਾਂ 30 ਕਰੋੜ ਭਾਰਤੀਆਂ ਦੀ ਦਸ਼ਾ ’ਤੇ ਚਿੰਤਾ ਜਤਾਈ ਜੋ ਡਿਜੀਟਲ ਵਰਲਡ ’ਚ ਅੱਜ ਵੀ 2ਜੀ ਤਕਨੀਕ ’ਚ ਫਸੇ ਹਨ। ਮੁਕੇਸ਼ ਅੰਬਾਨੀ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਦਿਸ਼ਾ ’ਚ ਕਦਮ ਚੁੱਕੇ ਤਾਂ ਜੋ ਇਹ 30 ਕਰੋੜ ਲੋਕ ਭਾਰਤ ਦੀ ਡਿਜੀਟਲ ਅਰਥਵਿਵਸਥਾ ਨਾਲ ਜੁੜ ਕੇ ਇਸ ਦਾ ਫਾਇਦਾ ਚੁੱਕ ਸਕਣ। ਉਨ੍ਹਾਂ 2ਜੀ ਤੋਂ 30 ਕਰੋੜ ਭਾਰਤੀਆਂ ਨੂੰ ਮੁਕਤ ਕਰਨ ਅਤੇ ਉਨ੍ਹਾਂ ਨੂੰ ਸਮਾਰਟਫੋਨ ’ਤੇ ਸ਼ਿਫਟ ਕਰਨ ਲਈ ਸਰਕਾਰ ਨੂੰ ਪਾਲਿਸੀ ਬਣਾਉਣ ਦੀ ਅਪੀਲ ਕੀਤੀ। ਮੁਕੇਸ਼ ਅੰਬਾਨੀ ਨੇ 2021 ਦੀ ਦੂਜੀ ਛਮਾਹੀ ’ਚ ਸਵਦੇਸ਼ੀ 5ਜੀ ਤਕਨੀਕ ਲਾਂਚ ਕਰਨ ਦੀ ਤਿਆਰੀ ਦੇ ਵੀ ਸੰਕੇਤ ਦਿੱਤੇ। ਉਨ੍ਹਾਂ ਰਿਲਾਇੰਸ ਜੀਓ ਦੀ 5ਜੀ ਤਕਨੀਕ ਨੂੰ ਸਵਦੇਸ਼ੀ ਦੱਸਿਆ। ਮੁਕੇਸ਼ ਅੰਬਾਨੀ ਨੇ ਕਿਹਾ ਕਿ ਜੀਓ ਦੀ ਸਵਦੇਸ਼ੀ ਤਕਨੀਕ ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਮਿਸ਼ਨ ਦੀ ਸਫਲਤਾ ਦੀ ਗਵਾਹ ਹੈ। 

ਇੰਡੀਆ ਮੋਬਾਇਲ ਕਾਂਗਰਸ ’ਚ 30 ਤੋਂ ਜ਼ਿਆਦਾ ਦੇਸ਼ਾਂ ਦੇ 210 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਪੀਕਰ ਅਤੇ ਕਰੀਬ 3,000 ਤੋਂ ਜ਼ਿਆਦਾ ਪ੍ਰਤੀਨਿਧੀਆਂ ਦੇ ਭਾਗ ਲੈਣ ਦੀ ਉਮੀਦ ਹੈ। IMC 2020 ’ਚ ਵੱਖ-ਵੱਖ ਮੰਤਰਾਲਿਆਂ, ਦੂਰਸੰਚਾਰ ਕੰਪਨੀਆਂ ਦੇ ਸੀ.ਈ.ਓ., ਵੈਸ਼ਵਿਕ ਸੀ.ਈ.ਓ., 5ਜੀ ਤਕਨੀਕ ਦੇ ਮਾਹਿਰ, ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.), ਇੰਟਰਨੈੱਟ ਆਫ ਥਿੰਗਸ (ਆਈ.ਓ.ਟੀ.), ਡਾਟਾ ਵਿਸ਼ਲੇਸ਼ਕ, ਕਲਾਊਡ ਐਂਡ ਐਜ ਕੰਪਿਊਟਿੰਗ, ਬਲਾਕਚੇਨ, ਸਾਈਬਰ-ਸਕਿਓਰਿਟੀ ਦੇ ਮਾਹਿਰ ਸ਼ਿਰਕਤ ਕਰਨਗੇ। 


author

Rakesh

Content Editor

Related News