ਇਕਰਾ ਨੇ ਚੀਨੀ ਉਤਪਾਦਨ ਅਨੁਮਾਨ ਨੂੰ ਘਟਾ ਕੇ ਕੀਤਾ 3.07 ਕਰੋੜ ਟਨ

03/30/2019 10:13:26 AM

ਮੁੰਬਈ—ਕ੍ਰੈਡਿਟ ਰੇਟਿੰਗ ਏਜੰਸੀ ਇਕਰਾ ਨੇ ਆਪਣੇ ਚੀਨੀ ਉਤਪਾਦਨ ਟੀਚੇ ਨੂੰ, ਦੇਸ਼ ਦੇ ਸਭ ਤੋਂ ਵੱਡੇ ਉਤਪਾਦਕ ਸੂਬਾ ਉੱਤਰ ਪ੍ਰਦੇਸ਼ 'ਚ ਕਮੀ ਆਉਣ ਦੀ ਵਜ੍ਹਾ ਨਾਲ ਸਾਲ 2019 ਦੇ ਲਈ ਸੰਸ਼ੋਧਿਤ ਟੈਕਸ ਘਟ ਭਾਵ 3.07 ਕਰੋੜ ਟਨ ਕਰ ਦਿੱਤਾ ਹੈ। ਪਹਿਲਾਂ ਇਸ ਦੇ 3.15 ਕਰੋੜ ਟਨ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ। ਹਾਲਾਂਕਿ ਏਜੰਸੀ ਨੇ ਕਿਹਾ ਕਿ ਇਸ ਪੱਧਰ 'ਤੇ ਵੀ ਚੀਨੀ ਦੀ ਸਪਲਾਈ ਮੰਗ ਦੀ ਤੁਲਨਾ 'ਚ ਜ਼ਿਆਦਾ ਹੋ ਹੋਵੇਗੀ। ਏਜੰਸੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਈਥੇਨਾਲ 'ਤੇ ਜ਼ਿਆਦਾ ਧਿਆਨ ਦਿੱਤੇ ਜਾਣ ਦਾ ਵਜ੍ਹਾ ਨਾਲ ਚੀਨੀ ਉਤਪਾਦਨ 'ਚ ਹੋਰ ਗਿਰਾਵਟ ਆ ਸਕਦਾ ਹੈ। ਹਾਲਾਂਕਿ ਏਜੰਸੀ ਨੂੰ ਉਮੀਦ ਹੈ ਕਿ ਚੀਨੀ ਦਾ ਉਤਪਾਦਨ ਖਪਤ ਤੋਂ ਕਿਤੇ ਜ਼ਿਆਦਾ ਹੋਵੇਗਾ।


Aarti dhillon

Content Editor

Related News