IKEA ਨੂੰ ਗਾਹਕ ਕੋਲੋਂ ਇਹ ਚਾਰਜ ਵਸੂਲਣਾ ਪਿਆ ਭਾਰੀ, ਕੰਜਿਊਮਰ ਕੋਰਟ ਨੇ ਠੋਕਿਆ ਜੁਰਮਾਨਾ

Tuesday, Oct 24, 2023 - 06:01 PM (IST)

IKEA ਨੂੰ ਗਾਹਕ ਕੋਲੋਂ ਇਹ ਚਾਰਜ ਵਸੂਲਣਾ ਪਿਆ ਭਾਰੀ, ਕੰਜਿਊਮਰ ਕੋਰਟ ਨੇ ਠੋਕਿਆ ਜੁਰਮਾਨਾ

ਬੈਂਗਲੁਰੂ (ਭਾਸ਼ਾ) – ਖਪਤਕਾਰ ਕਮਿਸ਼ਨ ਨੇ ਸਵੀਡਨ ਦੀ ਪ੍ਰਚੂਨ ਫਰਨੀਚਰ ਕੰਪਨੀ ਆਈਕੀਆ ਨੂੰ ਇਕ ਖਪਤਕਾਰ ਦੇ ਪੈਸੇ ਮੋੜਨ ਦਾ ਹੁਕਮ ਦਿੱਤਾ ਹੈ। ਕੰਪਨੀ ਨੂੰ ਖਰੀਦੇ ਗਏ ਸਾਮਾਨ ਲਈ ‘ਪੇਪਰ ਬੈਗ’ ਉੱਤੇ ਚਾਰਜ ਲੈਣ ਦੇ ਮਾਮਲੇ ਵਿਚ 3000 ਰੁਪਏ ਦਾ ਮੁਆਵਜ਼ਾ ਦੇਣ ਦਾ ਵੀ ਹੁਕਮ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ :  ਇਜ਼ਰਾਈਲ-ਹਮਾਸ ਜੰਗ ਦਰਮਿਆਨ ਫਸਿਆ ਬਨਾਰਸ ਦਾ 100 ਕਰੋੜ ਦਾ ਕਾਰੋਬਾਰ, ਬਰਾਮਦਕਾਰ ਚਿੰਤਤ

ਆਈਕੀਆ ਇੰਡੀਆ ਪ੍ਰਾਈਵੇਟ ਲਿਮਟਿਡ ਨੂੰ ਖਪਤਕਾਰ ਨੂੰ ਵਿਆਜ ਸਮੇਤ 20 ਰੁਪਏ ਦਾ ਭੁਗਤਾਨ ਕਰਨ, ਨਾਲ ਹੀ ਮੁਆਵਜ਼ੇ ਵਜੋਂ 1000 ਰੁਪਏ ਅਤੇ ਮੁਕੱਦਮੇਬਾਜ਼ੀ ’ਤੇ ਆਏ ਖਰਚੇ ਲਈ 2000 ਰੁਪਏ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਗਿਆ। ਵਧੀਕ ਜ਼ਿਲਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ (ਬੈਂਗਲੁਰੂ, ਸ਼ਾਂਤੀਨਗਰ) ਨੇ ਆਪਣੇ ਆਦੇਸ਼ ਵਿਚ ਕਿਹਾ ਕਿ ਆਈਕੀਆ ਨੇ ਇਕ ‘ਕੈਰੀ ਬੈਗ’ ਲਈ 20 ਰੁਪਏ ਵਸੂਲੇ, ਜਿਸ ’ਤੇ ‘ਲੋਗੋ’ ਛਪਿਆ ਹੋਇਆ ਸੀ।

ਇਹ ਵੀ ਪੜ੍ਹੋ :     OLA ਦੀ ਖ਼ਾਸ '72 ਘੰਟੇ ਇਲੈਕਟ੍ਰਿਕ ਰਸ਼' ਪੇਸ਼ਕਸ਼, ਨਕਦ ਛੋਟ ਤੇ ਐਕਸਚੇਂਜ ਬੋਨਸ ਸਮੇਤ ਮਿਲਣਗੇ ਕਈ ਆਫ਼ਰਸ

ਕਮਿਸ਼ਨ ਨੇ ਕਿਹਾ ਕਿ ਬੈਗ ਲਈ ਚਾਰਜ ਵਸੂਲਣਾ ਅਣਉਚਿੱਤ ਵਪਾਰਕ ਵਿਵਹਾਰ ਹੈ। ਖਪਤਕਾਰ ਸੰਗੀਤਾ ਬੋਹਰਾ 6 ਅਕਤੂਬਰ ਨੂੰ ਇੱਥੇ ਆਈਕੀਆ ਦੇ ਨਾਗਾਸੰਦ੍ਰਾ ਬ੍ਰਾਂਚ ਗਈ ਸੀ, ਜਿੱਥੇ ਉਸ ਕੋਲੋ ਪੇਪਰ ਬੈਗ ਲਈ ਚਾਰਜ ਵਸੂਲਿਆ ਗਿਆ। ਇਸ ਤੋਂ ਬਾਅਦ ਉਸ ਨੇ ਕਮਿਸ਼ਨ ਦਾ ਰੁਖ ਕਰ ਕੇ ਦਾਅਵਾ ਕੀਤਾ ਕਿ ਇਹ ਅਣਉਚਿੱਤ ਵਪਾਰਕ ਵਿਵਹਾਰ ਹੈ। ਆਈਕੀਆ ਨੂੰ ਆਦੇਸ਼ ਮਿਲਣ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਇਸ ਦੀ ਪਾਲਣਾ ਕਰਨ ਦਾ ਹੁਕਮ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ :   Post Office ਦੇ ਰਿਹੈ ਬੰਪਰ Saving ਦਾ ਮੌਕਾ...ਵਿਆਜ ਦੇ ਨਾਲ ਹਰ ਮਹੀਨੇ ਮਿਲਣਗੇ 9000 ਰੁਪਏ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News