ਜੇ ਤੁਸੀਂ ਸਰਕਾਰ ਨਾਲ ਕਰਨਾ ਚਾਹੁੰਦੇ ਹੋ ਕਾਰੋਬਾਰ, ਤਾਂ ਜਾਣੋ ਇਸ ਯੋਜਨਾ ਬਾਰੇ
Friday, Jan 01, 2021 - 03:19 PM (IST)
ਨਵੀਂ ਦਿੱਲੀ — ਜੇ ਤੁਸੀਂ ਸਰਕਾਰ ਨਾਲ ਵਪਾਰ ਕਰਨਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਕੇਂਦਰ ਸਰਕਾਰ ਨੇ ਸਾਰੇ ਸਰਕਾਰੀ ਵਿਭਾਗਾਂ ਨੂੰ ਸਰਕਾਰੀ ਈ ਮਾਰਕੀਟਪਲੇਸ (ਜੀਐਮ) ਨਾਲ ਜੋੜਿਆ ਹੈ। ਹੁਣ ਸਰਕਾਰੀ ਵਿਭਾਗ ਈ-ਪੋਰਟਲ ‘ਜੀਐਮ’ ਜ਼ਰੀਏ ਵਰਤੋਂ ਲਈ ਚੀਜ਼ਾਂ ਅਤੇ ਸੇਵਾਵਾਂ ਖ਼ਰੀਦਣਗੇ। ਅਰਥਾਤ ਹਰ ਕਿਸਮ ਦੀ ਖ਼ਰੀਦਦਾਰੀ ਆਨਲਾਈਨ ਹੋਵੇਗੀ। ਤੁਸੀਂ ਇਸ ਪੋਰਟਲ ਨਾਲ ਜੁੜ ਕੇ ਸਰਕਾਰ ਨਾਲ ਵਪਾਰ ਵੀ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ...
ਈ-ਪੋਰਟਲ ‘ਜੀਈਐਮ’
ਈ-ਪੋਰਟਲ ਜ਼ਰੀਏ ‘ਜੀਈਐਮ’(ਸਰਕਾਰੀ ਈ-ਮਾਰਕੀਟ) ਭਾਵ ਆਨਲਾਈਨ ਮਾਰਕੀਟਪਲੇਸ ਬਣਾਇਆ ਗਿਆ ਹੈ। ਤੁਸੀਂ ਆਪਣੇ ਘਰ ਵਿਚ ਰਹਿ ਕੇ ਅਤੇ ਜੀ ਐੱਮ ਨਾਲ ਜੁੜ ਕੇ ਸਰਕਾਰ ਨਾਲ ਵਪਾਰ ਕਰ ਸਕਦੇ ਹੋ। ਇਸ ਲਈ ਤੁਹਾਨੂੰ GEM ’ਤੇ ਰਜਿਸਟਰ ਹੋਣਾ ਪਏਗਾ। ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਤੁਸੀਂ ਸਰਕਾਰੀ ਵਿਭਾਗਾਂ ਦੀ ਮੰਗ ਅਨੁਸਾਰ ਸਪਲਾਈ ਕਰ ਸਕਦੇ ਹੋ। ਅਜਿਹਾ ਕਰਨ ਲਈ ਤੁਹਾਨੂੰ ਨਿਰਮਾਤਾਵਾਂ ਨਾਲ ਸੰਪਰਕ ਕਰਨਾ ਪਏਗਾ ਅਤੇ ਮੰਗ ਹੋਣ ’ਤੇ, ਤੁਸੀਂ ਉੱਥੋਂ ਸਾਮਾਨ ਦੀ ਪੂਰਤੀ ਕਰ ਸਕਦੇ ਹੋ। ਸਰਕਾਰੀ ਵਿਭਾਗ ਈ-ਪੋਰਟਲ ਜੀਐਮ ਦੇ ਜ਼ਰੀਏ ਆਪਣੇ ਲਈ 50 ਹਜ਼ਾਰ ਰੁਪਏ ਦਾ ਸਮਾਨ ਖ਼ਰੀਦ ਸਕਦੇ ਹਨ।
ਕੋਈ ਵੀ ਵਿਕਰੇਤਾ ਜੋ ਢੁਕਵਾਂ ਅਤੇ ਪ੍ਰਮਾਣਤ ਉਤਪਾਦ ਤਿਆਰ ਕਰਦਾ ਹੈ ਅਤੇ ਵੇਚਦਾ ਹੈ ਉਹ ‘ਜੀਈਐਮ’ ’ਤੇ ਕਾਰੋਬਾਰ ਕਰ ਸਕਦਾ ਹੈ। ਉਦਾਹਰਣ ਲਈ ਜੇ ਤੁਸੀਂ ਕੰਪਿਊਟਰ ਵੇਚਦੇ ਹੋ, ਤਾਂ ‘ਜੀਈਐਮ’ ’ਤੇ ਜਾ ਕੇ ਰਜਿਸਟਰ ਹੋਵੋ। ਇਸ ਤੋਂ ਬਾਅਦ ਜੇ ਭਾਰਤ ਸਰਕਾਰ ਦਾ ਕੋਈ ਵਿਭਾਗ ਕੰਪਿਊਟਰ ਖਰੀਦਣ ਲਈ ਟੈਂਡਰ ਮੰਗਦਾ ਹੈ, ਤਾਂ ਤੁਹਾਨੂੰ ਇਸ ਬਾਰੇ ਸੂਚਿਤ ਕੀਤਾ ਜਾਵੇਗਾ ਅਤੇ ਤੁਸੀਂ ਇਸ ਟੈਂਡਰ ਲਈ ਬੋਲੀ ਲਗਾ ਸਕਦੇ ਹੋ।
ਇਹ ਵੀ ਪੜ੍ਹੋ: ਅੱਜ ਤੋਂ ਬਦਲ ਜਾਣਗੇ ਪੈਸੇ ਨਾਲ ਸਬੰਧਿਤ ਇਹ ਨਿਯਮ, ਕਰੋੜਾਂ ਦੇਸ਼ ਵਾਸੀਆਂ ’ਤੇ ਪਵੇਗਾ ਇਨ੍ਹਾਂ ਦਾ ਅਸਰ
ਰਜਿਸਟਰੇਸ਼ਨ ਕਰਵਾਉਣ ਦਾ ਤਰੀਕਾ
‘ਜੀਈਐਮ’ ’ਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਆਸਾਨ ਹੈ। ਬਿਨੈਕਾਰ ਨੂੰ ਫਾਰਮ ਅਤੇ ਉਸ ਦੇ ਵੇਰਵਿਆਂ ਨੂੰ ‘ਜੀਈਐਮ’ ’ਤੇ ਭਰਨਾ ਪਏਗਾ ਅਤੇ ‘ਜੀਈਐਮ’ ’ਤੇ ਆਈਡੀ ਅਤੇ ਪਾਸਵਰਡ ਤਿਆਰ ਕਰਨਾ ਪਏਗਾ। ਇਕ ਵਾਰ ਰਜਿਸਟਰ ਹੋਣ ਤੋਂ ਬਾਅਦ ਸਰਕਾਰ ਵਲੋਂ ਐਸ.ਐਮ.ਐੱਸ ਅਤੇ ਈ-ਮੇਲ ਦੁਆਰਾ ਕਿਸੇ ਵੀ ਖਰੀਦ ਦੇ ਟੈਂਡਰ ਬਾਰੇ ਦੱਸਿਆ ਜਾਂਦਾ ਹੈ। ਤੁਸੀਂ ਇਸ ਪੋਰਟਲ ’ਤੇ ਰਜਿਸਟਰ ਹੋਣ ਤੋਂ ਬਾਅਦ ਸਰਕਾਰੀ ਕੰਪਨੀਆਂ ਵਿਚ ਆਪਣੀ ਸੇਵਾ ਵੀ ਦੇ ਸਕਦੇ ਹੋ।
ਇਹ ਵੀ ਪੜ੍ਹੋ: ਕੀਮਤੀ ਧਾਤਾਂ ਅਤੇ ਸਟੋਨ ਡੀਲਰਸ ਨੂੰ 10 ਲੱਖ ਤੋਂ ਵੱਧ ਦੀ ਕੈਸ਼ ਟ੍ਰਾਂਜੈਕਸ਼ਨ ਦਾ ਰੱਖਣਾ ਹੋਵੇਗਾ ਰਿਕਾਰਡ
ਇਨ੍ਹਾਂ ਦਸਤਾਵੇਜ਼ਾਂ ਦੀ ਹੋਵੇਗੀ ਜਰੂਰਤ
‘ਜੀਈਐਮ’ ਉੱਤੇ ਰਜਿਸਟ੍ਰੇਸ਼ਨ ਲਈ ਬਿਨੈਕਾਰ ਕੋਲ ਪੈਨ ਕਾਰਡ, ਉਦਯੋਗ ਆਧਾਰ ਜਾਂ ਐਮਸੀਏ 21 ਰਜਿਸਟ੍ਰੇਸ਼ਨ, ਵੈਟ / ਟੀਆਈਐਨ ਨੰਬਰ, ਬੈਂਕ ਖਾਤਾ ਅਤੇ ਕੇਵਾਈਸੀ ਦਸਤਾਵੇਜ਼ ਜਿਵੇਂ ਕਿ ਪਛਾਣ ਪੱਤਰ, ਨਿਵਾਸ ਦਾ ਸਬੂਤ ਅਤੇ ਰੱਦ ਚੈੱਕ ਹੋਣੇ ਚਾਹੀਦੇ ਹਨ।
ਇਹ ਵੀ ਪੜ੍ਹੋ: ਭਾਰਤ ’ਤੇ 200 ਸਾਲ ਤੱਕ ਰਾਜ ਕਰਨ ਵਾਲੀ East India Company ਦੇ ਮਾਲਕ ਹਨ ਇਹ ਭਾਰਤੀ
ਜੁੜ ਚੁੱਕੇ ਹਨ ਲੱਖਾਂ ਵਿਕਰੇਤਾ
ਹੁਣ ਤੱਕ 8,61,625 ਵਿਕਰੇਤਾ ਅਤੇ ਸੇਵਾ ਪ੍ਰਦਾਤਾ ‘ਜੀਈਐਮ’ ਵਿਚ ਸ਼ਾਮਲ ਕੀਤੇ ਗਏ ਹਨ। ਜਿਨ੍ਹਾਂ ਵਿਚੋਂ 3,47,401 ਸੂਖਮ ਅਤੇ ਛੋਟੇ ਉਦਮ ਹਨ। ਡਾਟਾ ਦੇ ਅਨੁਸਾਰ 2020 ’ਚ 486 ਨਵੇਂ ਉਤਪਾਦ ਸ਼੍ਰੇਣੀਆਂ ਹਰ ਮਹੀਨੇ ਜੀਐਮ ਪੋਰਟਲ ’ਚ ਸ਼ਾਮਲ ਕੀਤੀਆਂ ਗਈਆਂ ਹਨ। ਵਧੇਰੇ ਜਾਣਕਾਰੀ ਲਈ ਤੁਸੀਂ ‘ਜੀਈਐਮ’ ਦੀ ਵੈੱਬਸਾਈਟ www.gem.gov.in ’ਤੇ ਕਲਿੱਕ ਕਰ ਸਕਦੇ ਹੋ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।