ਆਧਾਰ ਕਾਰਡ 'ਤੇ ਬਦਲਣਾਂ ਚਾਹੁੰਦੇ ਹੋ ਤਸਵੀਰ ਤਾਂ ਜਾਣੋ Step By Step ਤਰੀਕਾ
Tuesday, Dec 03, 2024 - 06:02 PM (IST)
ਵੈੱਬ ਡੈਸਕ- ਕਿਸੇ ਵੀ ਨਾਗਰਿਕ ਲਈ ਆਪਣੀ ਪਛਾਣ ਦੱਸਣ ਲਈ ਆਧਾਰ ਨੰਬਰ ਇੱਕ ਮਹੱਤਵਪੂਰਨ ਦਸਤਾਵੇਜ਼ ਬਣ ਗਿਆ ਹੈ। ਕੇਂਦਰ ਸਰਕਾਰ ਦੁਆਰਾ ਭਾਰਤ ਦੇ ਨਾਗਰਿਕ ਨੂੰ 12 ਅੰਕਾਂ ਦਾ ਯੁਨੀਕ ਆਈਡੀ ਨੰਬਰ ਜਾਰੀ ਕੀਤਾ ਜਾਂਦਾ ਹੈ। ਜਿਸ ਵਿੱਚ ਵਿਅਕਤੀ ਦਾ ਨਾਮ, ਪਤਾ, ਮੋਬਾਈਲ ਨੰਬਰ, ਫੋਟੋ ਸਮੇਤ ਉਸ ਦੀ ਬਾਇਓਮੈਟ੍ਰਿਕ ਜਾਣਕਾਰੀ ਵੀ ਮੌਜੂਦ ਹੁੰਦੀ ਹੈ। ਜੇਕਰ ਤੁਹਾਨੂੰ ਆਧਾਰ ‘ਤੇ ਫੋਟੋ ਪਸੰਦ ਨਹੀਂ ਹੈ, ਤਾਂ ਤੁਸੀਂ ਇਸ ਵੀ ਨੂੰ ਬਦਲ ਸਕਦੇ ਹੋ। Unique Identification Authority of India (UIDAI) ਨੂੰ ਆਧਾਰ ਨੰਬਰ ਜਾਰੀ ਕਰਨ ਅਤੇ ਪ੍ਰਬੰਧਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਹ ਵੀ ਪੜ੍ਹੋ- ਰਿਟਾਇਰਮੈਂਟ ਦੀਆਂ ਖ਼ਬਰਾਂ ਵਿਚਾਲੇ ਅਦਾਕਾਰ ਵਿਕਰਾਂਤ ਮੈਸੀ ਨੇ ਸੁਣਾਈ ਚੰਗੀ ਖ਼ਬਰ!
UIDAI ਨਾਮ, ਮੋਬਾਈਲ ਨੰਬਰ, ਜਨਮ ਮਿਤੀ, ਈ-ਮੇਲ ਪਤਾ ਅਤੇ ਫੋਟੋ ਵਿੱਚ ਤਬਦੀਲੀ ਲਈ ਸਿਰਫ ਔਫਲਾਈਨ ਸਹੂਲਤ ਪ੍ਰਦਾਨ ਕਰਦਾ ਹੈ। ਇਹ ਔਨਲਾਈਨ ਅਤੇ ਪੋਸਟ ਦੁਆਰਾ ਨਹੀਂ ਕੀਤਾ ਜਾ ਸਕਦਾ ਹੈ। ਸਧਾਰਨ ਸ਼ਬਦਾਂ ਵਿੱਚ, ਫੋਟੋ ਨੂੰ ਉਦੋਂ ਹੀ ਅਪਡੇਟ ਕੀਤਾ ਜਾ ਸਕਦਾ ਹੈ ਜਦੋਂ ਕੋਈ ਵਿਅਕਤੀ ਨਾਮਾਂਕਣ ਕੇਂਦਰ ਵਿੱਚ ਜਾ ਕੇ ਇਹ ਕਰਵਾਏ। ਫੋਟੋ ਵਿੱਚ ਬਦਲਾਅ ਕਰਨ ਲਈ, ਤੁਹਾਨੂੰ ਆਪਣੇ ਨਜ਼ਦੀਕੀ ਨਾਮਾਂਕਣ ਕੇਂਦਰ ਵਿੱਚ ਜਾਣਾ ਪਵੇਗਾ ਜਾਂ ਤੁਸੀਂ ਡਾਕਖਾਨੇ ਵਿੱਚ ਜਾ ਕੇ ਵੀ ਇਹ ਕੰਮ ਕਰ ਸਕਦੇ ਹੋ।
ਇਹ ਵੀ ਪੜ੍ਹੋ- ਕੌਣ ਹੈ ਅਦਾਕਾਰਾ Nargis Fakhri ਦੀ ਭੈਣ ਆਲੀਆ ਜਿਸ ਦੀ ਨਿਊਯਾਰਕ 'ਚ ਹੋਈ ਗ੍ਰਿਫ਼ਤਾਰੀ?
ਇੱਥੇ ਆਧਾਰ ਕਾਰਡ ਵਿੱਚ ਫੋਟੋ ਬਦਲਣ ਦੀ ਪ੍ਰਕਿਰਿਆ ਇਨ੍ਹਾਂ ਸਟੈਪਸ ਰਾਹੀਂ ਪੂਰੀ ਕੀਤੀ ਜਾ ਸਕਦੀ ਹੈ
1. ਪਹਿਲਾਂ ਤੁਹਾਨੂੰ UIDAI ਦੀ ਵੈੱਬਸਾਈਟ uidai.gov.in ‘ਤੇ ਲੌਗਇਨ ਕਰਨਾ ਹੋਵੇਗਾ ਅਤੇ ਆਧਾਰ ਨਾਮਾਂਕਣ ਫਾਰਮ ਨੂੰ ਡਾਊਨਲੋਡ ਕਰਨਾ ਹੋਵੇਗਾ।
2. ਇਸ ਆਧਾਰ ਨਾਮਾਂਕਣ ਫਾਰਮ ਨੂੰ ਭਰੋ ਅਤੇ ਇਸ ਨੂੰ ਨਜ਼ਦੀਕੀ ਆਧਾਰ ਨਾਮਾਂਕਣ ਕੇਂਦਰ ਵਿੱਚ ਜਮ੍ਹਾ ਕਰੋ।
3. ਹੁਣ ਕਰਮਚਾਰੀ ਆਧਾਰ ਐਨਰੋਲਮੈਂਟ ਸੈਂਟਰ ‘ਤੇ ਤੁਹਾਡੇ ਬਾਇਓਮੈਟ੍ਰਿਕ ਵੇਰਵੇ ਲਵੇਗਾ।
ਇਹ ਵੀ ਪੜ੍ਹੋ- ਵਿਆਹ ਤੋਂ ਬਾਅਦ ਹਿੰਮਤ ਸੰਧੂ ਤੇ ਰਵਿੰਦਰ ਗਰੇਵਾਲ ਦੀ ਧੀ ਨੇ ਦਿੱਤੀ Good News
4. ਹੁਣ ਆਧਾਰ ਐਨਰੋਲਮੈਂਟ ਸੈਂਟਰ ਦਾ ਕਰਮਚਾਰੀ ਤੁਹਾਡੀ ਫੋਟੋ ਲਵੇਗਾ।
5. ਹੁਣ ਆਧਾਰ ਨਾਮਾਂਕਣ ਕੇਂਦਰ ਦਾ ਕਰਮਚਾਰੀ 25 ਰੁਪਏ + ਜੀਐਸਟੀ ਫੀਸ ਵਜੋਂ ਲੈ ਕੇ ਤੁਹਾਡੇ ਆਧਾਰ ਕਾਰਡ ਵਿੱਚ ਫੋਟੋ ਨੂੰ ਅਪਡੇਟ ਕਰੇਗਾ।
6. ਆਧਾਰ ਐਨਰੋਲਮੈਂਟ ਸੈਂਟਰ ਦਾ ਕਰਮਚਾਰੀ ਤੁਹਾਨੂੰ URN ਦੇ ਨਾਲ ਇੱਕ ਸਲਿੱਪ ਵੀ ਦੇਵੇਗਾ।
7. ਤੁਸੀਂ ਇਸ URN ਦੀ ਵਰਤੋਂ ਇਹ ਦੇਖਣ ਲਈ ਕਰ ਸਕਦੇ ਹੋ ਕਿ ਤੁਹਾਡੀ ਆਧਾਰ ਕਾਰਡ ਦੀ ਫੋਟੋ ਬਦਲੀ ਗਈ ਹੈ ਜਾਂ ਨਹੀਂ।
8. ਆਧਾਰ ਕਾਰਡ ਦੀ ਫੋਟੋ ਅੱਪਡੇਟ ਹੋਣ ਤੋਂ ਬਾਅਦ, ਨਵੀਂ ਫੋਟੋ ਵਾਲਾ ਇੱਕ ਅੱਪਡੇਟ ਕੀਤਾ ਆਧਾਰ ਕਾਰਡ UIDAI ਦੀ ਵੈੱਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8