PAN-Adhaar ਲਿੰਕ ਨਾ ਕੀਤੇ ਤਾਂ ਨਹੀਂ ਕਰ ਸਕੋਗੇ ਇਹ ਜ਼ਰੂਰੀ ਕੰਮ
Tuesday, Mar 28, 2023 - 09:22 AM (IST)
ਨਵੀਂ ਦਿੱਲੀ - ਪੈਨ ਨੰਬਰ-ਆਧਾਰ ਨਾਲ ਲਿੰਕ ਕਰਨ ਲਈ 31 ਮਾਰਚ, 2023 ਆਖਰੀ ਤਾਰੀਖ਼ ਹੈ। ਜੇਕਰ ਤੁਸੀਂ ਇਹ ਲਿੰਕ ਨਹੀਂ ਕਰਦੇ, ਤਾਂ ਤੁਹਾਡਾ ਪੈਨ ਕਾਰਡ 1 ਅਪ੍ਰੈਲ, 2023 ਤੋਂ ਅਵੈਧ ਹੋ ਜਾਵੇਗਾ ਅਤੇ ਤੁਸੀਂ ਇਸਦੀ ਵਰਤੋਂ ਨਹੀਂ ਕਰ ਸਕੋਗੇ। ਪੈਨ ਕਾਰਡ ਇੱਕ ਮਹੱਤਵਪੂਰਨ ਦਸਤਾਵੇਜ਼ ਹੈ। ਜੇਕਰ ਤੁਸੀਂ ਇਹਨਾਂ ਨੂੰ ਲਿੰਕ ਕਰਨ ਵਿੱਚ ਅਸਮਰੱਥ ਹੁੰਦੇ ਹੋ ਤਾਂ ਤੁਸੀਂ ਆਪਣੀ ਇਨਕਮ ਟੈਕਸ ਰਿਟਰਨ ਫਾਈਲ ਨਹੀਂ ਕਰ ਸਕੋਗੇ। ਇਸ ਦੇ ਨਾਲ ਇਸ ਨੂੰ ਦੁਬਾਰਾ ਸ਼ੁਰੂ ਕਰਨ ਲਈ 1,000 ਰੁਪਏ ਦਾ ਜੁਰਮਾਨਾ ਵੀ ਦੇਣਾ ਪਵੇਗਾ। ਜੇਕਰ ਤੁਸੀਂ 31 ਮਾਰਚ 2023 ਤੋਂ ਬਾਅਦ ਪੈਨ ਅਤੇ ਆਧਾਰ ਨੂੰ ਲਿੰਕ ਕਰਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਤੁਹਾਨੂੰ ਪਹਿਲਾਂ 1,000 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।
ਇਹ ਵੀ ਪੜ੍ਹੋ : 31 ਮਾਰਚ ਤੋਂ ਪਹਿਲਾਂ ਫਾਈਲ ਕਰੋ ਅੱਪਡੇਟ ਕੀਤੀ ਇਨਕਮ ਟੈਕਸ ਰਿਟਰਨ
ਨਹੀ ਕਰ ਸਕੋਗੇ ਇਹ ਜ਼ਰੂਰੀ ਕੰਮ
- 10 ਲੱਖ ਤੋਂ ਵੱਧ ਦੀ ਕੋਈ ਵੀ ਅਚੱਲ ਜਾਇਦਾਦ ਦੀ ਖਰੀਦ-ਵੇਚ ਨਹੀਂ ਕਰ ਸਕਣਗੇ।
- ਵਾਹਨ ਖ਼ਰੀਦਣ ਦੇ ਯੋਗ ਨਹੀਂ ਹੋਵੋਗੇ।
- ਮੋਟਰ ਬੀਮਾ ਵੀ ਉਪਲਬਧ ਨਹੀਂ ਹੋਵੇਗਾ।
- ਕ੍ਰੈਡਿਟ-ਡੈਬਿਟ ਕਾਰਡ ਅਤੇ ਡੀਮੈਟ ਖਾਤੇ ਲਈ ਅਪਲਾਈ ਕਰਨ 'ਚ ਦਿੱਕਤ ਆਵੇਗੀ।
- 50,000 ਰੁਪਏ ਤੋਂ ਘੱਟ, ਟਾਈਮ ਡਿਪਾਜ਼ਿਟ ਖਾਤੇ ਅਤੇ ਬੇਸਿਕ ਸੇਵਿੰਗ ਬੈਂਕ ਖਾਤੇ ਤੋਂ ਇਲਾਵਾ ਕੋਈ ਖਾਤਾ ਨਹੀਂ ਖੋਲ੍ਹਿਆ ਜਾ ਸਕਦਾ ਹੈ।
- ਮਿਊਚਲ ਫੰਡਾਂ 'ਚ 50,000 ਤੋਂ ਜ਼ਿਆਦਾ ਦਾ ਨਿਵੇਸ਼ ਨਹੀਂ ਕਰ ਸਕੋਗੇ।
- ਆਰਬੀਆਈ ਬਾਂਡ, ਕੰਪਨੀ ਬਾਂਡ ਜਾਂ ਡਿਬੈਂਚਰ ਖਰੀਦਣ ਲਈ ਇੱਕ ਵਾਰ ਵਿੱਚ 50,000 ਰੁਪਏ ਤੋਂ ਵੱਧ ਖਰਚ ਕਰਨਾ ਮੁਸ਼ਕਲ ਹੋਵੇਗਾ।
- ਬੈਂਕਿੰਗ ਕੰਪਨੀ ਜਾਂ ਕੋ-ਆਪਰੇਟਿਵ ਬੈਂਕ ਵਿੱਚ ਇੱਕ ਦਿਨ ਵਿੱਚ 50,000 ਰੁਪਏ ਤੋਂ ਵੱਧ ਦੀ ਨਕਦੀ ਜਮ੍ਹਾਂ ਨਹੀਂ ਕੀਤੀ ਜਾ ਸਕੇਗੀ।
- ਇੱਕ ਵਿੱਤੀ ਸਾਲ ਵਿੱਚ 50,000 ਰੁਪਏ ਤੋਂ ਵੱਧ ਦੇ ਜੀਵਨ ਬੀਮਾ ਪ੍ਰੀਮੀਅਮਾਂ ਦਾ ਭੁਗਤਾਨ ਕਰਨਾ ਹੋਵੇਗਾ ਮੁਸ਼ਕਲ।
- ਪ੍ਰਤੀ ਲੈਣ-ਦੇਣ 2 ਲੱਖ ਰੁਪਏ ਤੋਂ ਵੱਧ ਦੀਆਂ ਵਸਤੂਆਂ ਜਾਂ ਸੇਵਾਵਾਂ ਦੀ ਖਰੀਦ ਅਤੇ ਵਿਕਰੀ ਵਿੱਚ ਹੋਵੇਗੀ ਮੁਸ਼ਕਲ।
- ਵਿਦੇਸ਼ ਯਾਤਰਾ ਦੌਰਾਨ ਇੱਕ ਵਾਰ ਵਿੱਚ 50,000 ਰੁਪਏ ਤੋਂ ਵੱਧ ਦਾ ਨਕਦ ਭੁਗਤਾਨ ਨਹੀਂ ਕਰ ਸਕੋਗੇ।
ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਹੋਣ ਜਾ ਰਹੇ ਕਈ ਅਹਿਮ ਬਦਲਾਅ, ਪਰੇਸ਼ਾਨੀ ਤੋਂ ਬਚਣ ਲਈ 31 ਮਾਰਚ ਤੋਂ ਪਹਿਲਾਂ ਜ਼ਰੂਰ ਕਰੋ ਇਹ ਕੰਮ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।